ਨਵਾਂਸ਼ਹਿਰ ''ਚ ਗਰਮੀ ਨੇ ਲਈ ਇਕ ਵਿਅਕਤੀ ਦੀ ਜਾਨ

06/03/2019 3:14:31 PM

ਨਵਾਂਸ਼ਹਿਰ (ਜੋਬਨਪ੍ਰੀਤ)— ਨਵਾਂਸ਼ਹਿਰ 'ਚੋਂ ਗਰਮੀ ਦੇ ਕਾਰਨ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਨਵਾਂਸ਼ਹਿਰ ਦੇ ਰਾਜਾ ਸਾਹਿਬ ਦੇ ਮਾਜਰਾ 'ਚ ਮੱਥਾ ਟੇਕਣ ਗਏ ਵਿਅਕਤੀ ਨੂੰ ਗਰਮੀ ਦੇ ਕਾਰਨ ਘਬਰਾਹਟ ਹੋਈ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪਛਾਣ ਪਿੰਡ ਹੀਓਂ ਦੇ ਰਹਿਣ ਵਾਲੇ ਚਰਨਜੀਤ ਸਿੰਘ ਉਰਫ ਸ਼ੇਰਾ ਦੇ ਰੂਪ 'ਚ ਹੋਈ ਹੈ।

shivani attri

This news is Content Editor shivani attri