ਵਿਅਕਤੀ ਨੂੰ ਘੇਰ ਕੇ ਕੁੱਟਮਾਰ ਕਰਨ ਸਬੰਧੀ ਕੇਸ ਦਰਜ

10/01/2020 6:36:27 PM

ਫਗਵਾਡ਼ਾ (ਹਰਜੋਤ)— ਸ਼ਮਸ਼ਾਨਘਾਟ ਤੋਂ ਘਰ ਨੂੰ ਵਾਪਸ ਜਾ ਰਹੇ ਇਕ ਵਿਅਕਤੀ ਨੂੰ ਘੇਰ ਕੇ ਉਸ ਦੀ ਕੁੱਟ-ਮਾਰ ਕਰਨ ਦੇ ਸਬੰਧ ’ਚ ਸਿਟੀ ਪੁਲਸ ਨੇ ਤਿੰਨ ਵਿਅਕਤੀਆਂ ਖਿਲਾਫ਼ ਧਾਰਾ 323, 324, 34 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਦਰਿੰਦਿਆਂ ਦੀ ਹੈਵਾਨੀਅਤ: ਗੈਂਗਰੇਪ ਤੋਂ ਬਾਅਦ ਵਾਇਰਲ ਕੀਤੀ ਵੀਡੀਓ, ਦੁਖੀ ਪੀੜਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ

ਸ਼ਿਕਾਇਤਕਰਤਾ ਰਜੇਸ਼ ਕੁਮਾਰ ਪੁੱਤਰ ਮਨੋਜ ਕੁਮਾਰ ਵਾਸੀ ਬੇਦੀਆ ਮੁਹੱਲਾ ਖਲਵਾਡ਼ਾ ਗੇਟ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ 26 ਸਤੰਬਰ ਨੂੰ ਸ਼ਮਸ਼ਾਨਘਾਟ ਤੋਂ ਕਿਸੇ ਦੀ ਮਰਗ ਤੋਂ ਆ ਰਿਹਾ ਸੀ ਤਾਂ ਰਸਤੇ ’ਚ ਉਕਤਾਨ ਦੋਸ਼ੀਆਂ ਨੇ ਉਸ ਨੂੰ ਘੇਰ ਕੇ ਉਸ ਦੀ ਕੁੱਟ-ਮਾਰ ਕੀਤੀ। ਜਿਸ ਸਬੰਧ ’ਚ ਪੁਲਸ ਨੇ ਅੰਕੁਸ਼ ਸੋਨੀ ਪੁੱਤਰ ਭੋਲਰਾ ਪ੍ਰਸ਼ਾਦ, ਭੋਲਾ ਪ੍ਰਸ਼ਾਦ ਪੁੱਤਰ ਸ਼ਾਲੀ ਰਾਮ ਪ੍ਰਸ਼ਾਦ ਗੁਪਤਾ, ਸੋਨੀਆ ਗੁਪਤਾ ਪਤਨੀ ਭੋਲਾ ਪ੍ਰਸ਼ਾਦ ਵਾਸੀਆਨ ਜਲੰਧਰ ਤੇ ਇਕ ਅਣ-ਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਰਾਜੌਰੀ ’ਚ ਸ਼ਹੀਦ ਹੋਏ ਫ਼ੌਜੀ ਕਰਨੈਲ ਸਿੰਘ ਦੇ ਪਰਿਵਾਰ ਲਈ ਕੈਪਟਨ ਦਾ ਵੱਡਾ ਐਲਾਨ


shivani attri

Content Editor

Related News