ਡਬ ''ਚ 32 ਬੋਰ ਦੀ ਪਿਸਤੌਲ ਲੈ ਕੇ ਘੁੰਮ ਰਿਹਾ ਵਿਅਕਤੀ ਗ੍ਰਿਫਤਾਰ

03/15/2020 12:34:41 AM

ਜਲੰਧਰ, (ਵਰੁਣ)— ਲਵ ਕੁਸ਼ ਚੌਕ ਕੋਲ ਡਬ 'ਚ 32 ਬੋਰ ਦਾ ਨਾਜਾਇਜ਼ ਪਿਸਟਲ ਲੈ ਕੇ ਘੁੰਮ ਰਹੇ ਬਦਮਾਸ਼ ਨੂੰ ਸੀ. ਆਈ. ਏ. ਸਟਾਫ-1 ਨੇ ਗ੍ਰਿਫਤਾਰ ਕਰ ਲਿਆ। ਮੁਲਜ਼ਮ ਕੁੱਟਮਾਰ ਦੇ ਕੇਸਾਂ 'ਚ ਵਾਂਟੇਡ ਸੀ, ਜਿਸ ਦੀ ਸੂਚਨਾ ਮਿਲਣ ਤੋਂ ਬਾਅਦ ਸੀ. ਆਈ. ਏ. ਸਟਾਫ ਨੇ ਛਾਪੇਮਾਰੀ ਕੀਤੀ। ਮੁਲਜ਼ਮ ਤੋਂ 32 ਬੋਰ ਦੀ ਪਿਸਤੌਲ ਤੋਂ ਇਲਾਵਾ 4 ਗੋਲੀਆਂ ਮਿਲੀਆਂ ਹਨ।
ਏ. ਡੀ. ਸੀ. ਪੀ. ਇੰਵੈਸਟੀਗੇਸ਼ਨ ਗੁਰਮੀਤ ਸਿੰਘ ਅਤੇ ਏ. ਸੀ. ਪੀ. ਇੰਵੈਸਟੀਗੇਸ਼ਨ ਕੰਵਲਜੀਤ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ-1 ਨੂੰ ਸੂਚਨਾ ਮਿਲੀ ਸੀ ਕਿ ਇਰਾਦਾ ਏ ਕਤਲ ਅਤੇ ਕੁੱਟਮਾਰ ਦੇ ਕੇਸਾਂ 'ਚ ਵਾਂਟੇਡ ਮੁਲਜ਼ਮ ਸਮਾਈਲ ਉਰਫ ਸ਼ੇਰੂ ਪੁੱਤਰ ਰਜਨੀ ਕਾਂਤ ਵਾਸੀ ਪ੍ਰੀਤ ਨਗਰ ਸੋਢਲ, ਲੁਵ ਕੁਸ਼ ਕੋਲ ਘੁੰਮ ਰਿਹਾ ਹੈ ਅਤੇ ਉਸ ਨੇ ਆਪਣੇ ਕੋਲ 32 ਬੋਰ ਦੀ ਪਿਸਤੌਲ ਵੀ ਰੱਖੀ ਹੋਈ ਹੈ। ਸੀ. ਆਈ. ਏ. ਦੇ ਇੰਚਾਰਜ ਹਰਮਿੰਦਰ ਸਿੰਘ ਦੀ ਅਗਵਾਈ 'ਚ ਏ. ਐੱਸ. ਆਈ. ਰਣਜੀਤ ਸਿੰਘ ਨੇ ਆਪਣੀ ਟੀਮ ਦੇ ਨਾਲ ਲਵ ਕੁਸ਼ ਕੋਲ ਛਾਪਾਮਾਰੀ ਕਰ ਕੇ ਸ਼ੇਰੂ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਦੀ ਤਲਾਸ਼ੀ ਲਈ ਗਈ ਤਾਂ ਉਸ ਤੋਂ 32 ਬੋਰ ਦੀ ਨਾਜਾਇਜ਼ ਪਿਸਤੌਲ ਅਤੇ 4 ਗੋਲੀਆਂ ਮਿਲੀਆ। ਏ. ਡੀ. ਸੀ. ਪੀ. ਇੰਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਕਿਹਾ ਕਿ ਸ਼ੇਰੂ ਪਹਿਲਾਂ ਆਟੋ ਚਲਾਉਂਦਾ ਸੀ ਅਤੇ ਇਸ ਦੌਰਾਨ ਉਸ ਦਾ 2014 'ਚ ਪੈਸਿਆਂ ਦੇ ਲੈਣ ਦੇਣ ਕਾਰਨ ਲੜਾਈ ਹੋਈ ਸੀ, ਜਿਸ ਸਬੰਧੀ ਥਾਣਾ ਨੰ. 8 'ਚ ਕੇਸ ਦਰਜ ਹੋਇਆ ਸੀ। ਉਸ ਤੋਂ ਬਾਅਦ ਉਸ ਨੇ 2018 'ਚ ਸ਼ੇਰੂ ਨੇ ਗਾਂਧੀ ਨਗਰ 'ਚ ਇਕ ਔਰਤ ਦੇ ਘਰ ਦਾਖਲ ਹੋ ਕੇ ਉਸ ਨਾਲ ਕੁੱਟਮਾਰ ਕੀਤੀ ਸੀ, ਜੋ ਸ਼ੇਰੂ ਦਾ ਗਰਲ ਫਰੈਂਡ ਨੂੰ ਮਿਲਣ ਦਾ ਵਿਰੋਧ ਕਰਦੀ ਸੀ। ਇਸ ਸਬੰਧੀ ਰਾਮਾਮੰਡੀ ਥਾਣੇ 'ਚ ਕੇਸ ਦਰਜ ਹੋਇਆ ਸੀ। ਜਿਸ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਗਿਆ ਸੀ। ਅਪ੍ਰੈਲ 2019 'ਚ ਸ਼ੇਰੂ ਪੈਰੋਲ 'ਤੇ ਆਇਆ ਤਾਂ ਗਾਇਬ ਹੋ ਗਿਆ ਜਦਕਿ ਇਸ ਦੌਰਾਨ ਉਸ ਖਿਲਾਫ ਲੜਾਈ ਝਗੜੇ ਦੇ 2 ਕੇਸ ਥਾਣਾ ਨੰ. 8 'ਚ ਦਰਜ ਕੀਤੇ ਗਏ ਸਨ।

ਬਦਮਾਸ਼ੀ ਕਰਨ ਲਈ ਰੱਖੀ ਸੀ ਪਿਸਤੌਲ
ਪੁੱਛਗਿੱਛ 'ਚ ਪਤਾ ਲਗਾ ਕਿ ਸ਼ੇਰੂ ਨੇ ਬਦਮਾਸ਼ੀ ਕਰਨ ਅਤੇ ਸੈਲਫ ਡਿਫੈਂਸ ਲਈ 32 ਬੋਰ ਦੀ ਨਾਜਾਇਜ਼ ਪਿਸਤੌਲ ਆਪਣੇ ਕੋਲ ਰੱਖੀ ਸੀ। ਫਿਲਹਾਲ ਇਹ ਨਹੀਂ ਪਤਾ ਲੱਗ ਸਕਿਆ ਹੈ ਕਿ ਪਿਸਤੌਲ ਕਿਥੋਂ ਖਰੀਦੀ ਗਈ ਹੈ। ਸੀ. ਆਈ. ਏ. ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਦੋ ਦਿਨ ਦੇ ਰਿਮਾਂਡ 'ਤੇ ਲਿਆ ਗਿਆ ਹੈ। ਪੁੱਛਗਿੱਛ 'ਚ ਮੁਲਜ਼ਮ ਨੇ ਇਹ ਕਬੂਲ ਕੀਤਾ ਹੈ ਕਿ ਕਰੀਬ ਇਕ ਸਾਲ ਤੋਂ ਉਹ ਆਪਣੇ ਕੋਲ ਪਿਸਤੌਲ ਰੱਖ ਕਰ ਘੁੰਮ ਰਿਹਾ ਹੈ।


KamalJeet Singh

Content Editor

Related News