950 ਨਾਜਾਇਜ਼ ਪੇਟੀਆਂ ਸ਼ਰਾਬ ਸਮੇਤ ਚਾਲਕ ਗ੍ਰਿਫਤਾਰ

06/16/2019 2:08:36 AM

ਜਲੰਧਰ/ਗੁਰਾਇਆ, (ਸ਼ੋਰੀ, ਛਾਬੜਾ, ਹੇਮੰਤ)— ਇਕ ਦੇਸ਼ ਸੇਵਕ ਦੀ ਸੂਚਨਾ ਦੇ ਆਧਾਰ 'ਤੇ ਗੁਰਾਇਆ ਪੁਲਸ ਨੇ ਨਾਕਾਬੰਦੀ ਦੌਰਾਨ ਇਕ ਟਰੱਕ ਚਾਲਕ ਨੂੰ ਕਾਬੂ ਕਰ ਕੇ ਕਰੀਬ 950 ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ। ਡੀ. ਐੈੱਸ. ਪੀ. ਫਿਲੌਰ ਦਵਿੰਦਰ ਕੁਮਾਰ ਨੇ ਦੱਸਿਆ ਕਿ ਸ਼ਨੀਵਾਰ ਥਾਣਾ ਗੁਰਾਇਆ ਦੇ ਐੱਸ. ਐੱਚ. ਓ. ਕੇਵਲ ਸਿੰਘ ਦੀ ਅਗਵਾਈ ਹੇਠ ਐੈੱਸ. ਆਈ. ਜਗਦੀਸ਼ ਕੁਮਾਰ ਨੇ ਗੁਰਾਇਆ ਦੇ ਬੱਸ ਅੱਡੇ ਕੋਲ ਨਾਕਾਬੰਦੀ ਕੀਤੀ ਹੋਈ ਸੀ ਕਿ ਸੂਚਨਾ ਮਿਲੀ ਕਿ ਇਕ ਟਰੱਕ ਸ਼ਰਾਬ ਨਾਲ ਭਰਿਆ ਹੋਇਆ ਲੁਧਿਆਣਾ ਵੱਲੋਂ ਆ ਰਿਹਾ ਹੈ। ਪੁਲਸ ਨੇ ਟਰੱਕ ਨੂੰ ਰੋਕਿਆ ਤੇ ਉਸ ਵਿਚੋਂ 950 ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਜੋ ਕਿ ਕਰਨਾਲ ਜ਼ਿਲਾ ਹਰਿਆਣਾ ਤੋਂ ਲਿਆਉਂਦੀਆਂ ਗਈਆਂ ਸਨ, ਬਰਾਮਦ ਕੀਤੀਆਂ। ਪੁਲਸ ਨੇ ਟਰੱਕ ਚਾਲਕ ਰਜਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਅੰਮ੍ਰਿਤਸਰ ਦੇ ਖਿਲਾਫ ਕੇਸ ਦਰਜ ਕਰ ਕੇ ਉਸ ਦਾ ਅਦਾਲਤ ਕੋਲੋਂ 2 ਦਿਨਾਂ ਦਾ ਰਿਮਾਂਡ ਲਿਆ ਹੈ ਅਤੇ ਪੁੱਛਗਿੱਛ ਜਾਰੀ ਹੈ।

KamalJeet Singh

This news is Content Editor KamalJeet Singh