12 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਇਕ ਵਿਅਕਤੀ ਗਿ੍ਰਫ਼ਤਾਰ

01/02/2021 4:02:25 PM

ਨੂਰਪੁਰਬੇਦੀ (ਭੰਡਾਰੀ/ਤਰਨਜੀਤ/ਕੁਲਦੀਪ/ਅਵਿਨਾਸ਼): ਜ਼ਿਲ੍ਹਾ ਪੁਲਸ ਮੁੱਖੀ ਰੂਪਨਗਰ ਅਖਿਲ ਚੌਧਰੀ ਦੀਆਂ ਹਦਾਇਤਾਂ ਤਹਿਤ ਗੈਰ ਸਮਾਜਿਕ ਕਾਰਜਾਂ ’ਚ ਸ਼ਾਮਲ ਵਿਅਕਤੀਆਂ ਨੂੰ ਦਬੋਚਣ ਲਈ ਆਰੰਭੀ ਕਾਰਵਾਈ ਅਧੀਨ ਸਥਾਨਕ ਪੁਲਸ ਪਾਰਟੀ ਨੇ ਦੇਰ ਸ਼ਾਮ ਗਸ਼ਤ ਦੌਰਾਨ ਚੈਕਿੰਗ ਕਰਦੇ ਸਮੇਂ ਇਕ ਪੈਦਲ ਜਾਂਦੇ ਵਿਅਕਤੀ ਨੂੰ 12 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਗਿ੍ਰਫ਼ਤਾਰ ਕਰਨ ’ਚ ਸਫਲਤਾ ਹਾਸਿਲ ਕੀਤੀ ਹੈ।
ਨੂਰਪੁਰਬੇਦੀ ਪੁਲਸ ਵੱਲੋਂ ਦਰਜ ਕੀਤੇ ਗਏ ਮਾਮਲੇ ਅਨੁਸਾਰ ਜਦੋਂ ਏ.ਐੱਸ.ਆਈ. ਇੰਦਰ ਪਾਲ ਸਮੇਤ ਪੁਲਸ ਪਾਰਟੀ ਰਾਤ ਕਰੀਬ 9 ਵਜੇ ਸਥਾਨਕ ਕਾਂਗਡ਼ਚੌਂਕ ਵਿਖੇ ਗਸ਼ਤ ਦੌਰਾਨ ਸ਼ੱਕੀ ਤੇ ਭੈਡੇ ਅਨਸਰਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਮੁਖਬਰ ਖ਼ਾਸ ਨੇ ਪੁਲਸ ਨੂੰ ਇਤਲਾਹ ਦਿੱਤੀ ਕਿ ਇਕ ਵਿਅਕਤੀ ਜੋ ਆਪਣੀ ਕਰਿਆਨੇ ਦੀ ਦੁਕਾਨ ’ਤੇ ਪਿੰਡ ਟੇਡੇਵਾਲ ਵਿਖੇ ਨਾਜਾਇਜ਼ ਤੌਰ ’ਤੇ ਸ਼ਰਾਬ ਰੱਖਕੇ ਵੇਚਦਾ ਹੈ, ਉਹ ਅੱਜ ਨੂਰਪੁਰਬੇਦੀ ਸਾਈਡ ਤੋਂ ਸ਼ਰਾਬ ਲੈ ਕੇ ਪਿੰਡ ਵੱਲ ਆ ਰਿਹਾ ਹੈ। ਜੇ ਉਸਨੂੰ ਕਾਬੂ ਕਰ ਲਿਆ ਜਾਵੇ ਤਾਂ ਉਸ ਕੋਲੋਂ ਨਾਜਾਇਜ਼ ਸ਼ਰਾਬ ਬਰਾਮਦ ਹੋ ਸਕਦੀ ਹੈ।
ਪੁਲਸ ਪਾਰਟੀ ਨੇ ਉਕਤ ਸੂਚਨਾ ਦੇ ਆਧਾਰ ’ਤੇ ਪੈਦਲ ਜਾ ਰਹੇ ਉਕਤ ਵਿਅਕਤੀ ਜਿਸ ਦੀ ਪਛਾਣ ਸੰਦੀਪ ਕੁਮਾਰ ਪੁੱਤਰ ਸਰਬਨ ਦਾਸ, ਨਿਵਾਸੀ ਪਿੰਡ ਟੇਡੇਵਾਲ, ਥਾਣਾ ਨੂਰਪੁਰਬੇਦੀ ਵਜੋਂ ਹੋਈ ਹੈ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਥੈਲੇ ’ਚੋਂ 12 ਬੋਤਲਾਂ ਸ਼ਰਾਬ ਮਾਰਕਾ ਪੰਜਾਬ ਗਦਰ ਸੰਤਰਾ ਬਰਾਮਦ ਹੋਈਆਂ। ਪੁਲਸ ਨੇ ਗਿ੍ਰਫ਼ਤਾਰ ਕੀਤੇ ਗਏ ਉਕਤ ਦੋਸ਼ੀ ਖਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Aarti dhillon

Content Editor

Related News