ਕੌਮਾਂਤਰੀ ਸਰਹੱਦੀ ਇਲਾਕੇ ’ਚ ਲਾਉਣ ਲਈ ਆਰਮੀ ਵੱਲੋਂ ਬਣਵਾਏ ਪਿਕੇਟ ਐਂਗਲ ਚੋਰੀ ਕਰ ਰਿਹਾ ਨੌਜਵਾਨ ਗ੍ਰਿਫ਼ਤਾਰ

10/31/2021 2:10:54 PM

ਜਲੰਧਰ (ਜ. ਬ.)–ਨੂਰਪੁਰ ਇਲਾਕੇ ਵਿਚ ਜਲੰਧਰ ਇੰਜੀਨੀਅਰਿੰਗ ਕੰਪਨੀ ਵਿਚ ਰੱਖੇ ਆਰਮੀ ਵੱਲੋਂ ਬਣਵਾਏ ਗਏ ਪਿਕੇਟ ਐਂਗਲ ਚੋਰੀ ਕਰ ਰਹੇ ਨੌਜਵਾਨ ਨੂੰ ਕੰਪਨੀ ਦੇ ਕਰਮਚਾਰੀਆਂ ਨੇ ਕਾਬੂ ਕਰ ਲਿਆ। ਮੁਲਜ਼ਮ ਪਿਛਲੇ 4 ਮਹੀਨਿਆਂ ਤੋਂ ਫੈਕਟਰੀ ਵਿਚ ਰੱਖਿਆ ਸਾਮਾਨ ਚੋਰੀ ਕਰ ਰਿਹਾ ਸੀ, ਜਿਸ ਬਾਰੇ ਸਮੇਂ-ਸਮੇਂ ’ਤੇ ਥਾਣਾ ਮਕਸੂਦਾਂ ਅਤੇ ਡੀ. ਐੱਸ. ਪੀ. ਕਰਤਾਰਪੁਰ ਨੂੰ ਸ਼ਿਕਾਇਤਾਂ ਵੀ ਦਿੱਤੀਆਂ ਜਾ ਚੁੱਕੀਆਂ ਸਨ। ਮੁਲਜ਼ਮ ਨੇ ਮੰਨਿਆ ਕਿ ਉਹ ਚੋਰੀ ਕੀਤਾ ਸਾਮਾਨ ਵੱਖ-ਵੱਖ ਕਬਾੜੀਆਂ ਨੂੰ ਵੇਚ ਦਿੰਦਾ ਸੀ। ਹਾਲਾਂਕਿ ਜਿਸ ਫੈਕਟਰੀ ਵਿਚ ਆਰਮੀ ਦੇ ਪਿਕੇਟ ਐਂਗਲ ਰੱਖੇ ਹੋਏ ਸਨ, ਉਸ ’ਤੇ ਲੋਨ ਹੋਣ ਕਾਰਨ ਬੈਂਕ ਨੇ ਉਸ ਨੂੰ ਆਪਣੇ ਕਬਜ਼ੇ ਵਿਚ ਲਿਆ ਹੋਇਆ ਸੀ। ਜਿਸ ਸਮੇਂ ਬੈਂਕ ਨੇ ਫੈਕਟਰੀ ਨੂੰ ਸੀਲ ਕੀਤਾ ਤਾਂ ਆਰਮੀ ਵੱਲੋਂ ਬਣਵਾਏ ਗਏ ਪਿਕੇਟ ਐਂਗਲ ਅੰਦਰ ਹੀ ਛੱਡ ਦਿੱਤੇ ਗਏ ਸਨ। ਫੈਕਟਰੀ ਦੀ ਹੁਣ ਦੇਖ-ਰੇਖ ਬੈਂਕ ਦੇ ਹਵਾਲੇ ਸੀ। ਇਸੇ ਦਾ ਫਾਇਦਾ ਉਠਾਉਂਦਿਆਂ ਚੋਰ ਉਥੋਂ ਐਂਗਲ, ਪੱਖੇ, ਅਲਮਾਰੀਆਂ ਅਤੇ ਬਿਜਲੀ ਦੀਆਂ ਤਾਰਾਂ ਚੋਰੀ ਕਰ ਰਹੇ ਸਨ।

CM ਚੰਨੀ ਤੋਂ ਬਾਅਦ ਹੁਣ ਖੇਡ ਮੰਤਰੀ ਪਰਗਟ ਸਿੰਘ ਨੇ ਜਲੰਧਰ ਵਿਖੇ ਖੇਡੀ ਹਾਕੀ, ਪੁਰਾਣੇ ਦਿਨ ਕੀਤੇ ਯਾਦ

ਜਲੰਧਰ ਇੰਜੀਨੀਅਰਿੰਗ ਕੰਪਨੀ ਦੇ ਮਾਲਕ ਰੋਹਿਤ ਸੋਬਤੀ ਹਨ, ਜਿਹੜੇ ਲੁਧਿਆਣਾ ਵਿਚ ਰਹਿੰਦੇ ਹਨ। ਕੰਪਨੀ ਦੀ ਦੇਖ-ਰੇਖ ਰਾਜਿੰਦਰ ਸ਼੍ਰੀਵਾਸਤਵ ਨਿਵਾਸੀ ਕਾਲੀਆ ਕਾਲੋਨੀ ਕਰਦੇ ਹਨ। ਰਾਜਿੰਦਰ ਨੇ ਦੱਸਿਆ ਕਿ ਡਿਫੈਂਸ ਮਹਿਕਮੇ ਨੇ ਉਨ੍ਹਾਂ ਦੀ ਫਰਮ ਕੋਲੋਂ ਕੌਮਾਂਤਰੀ ਸਰਹੱਦੀ ਇਲਾਕੇ ਵਿਚ ਲੱਗਣ ਵਾਲੇ ਪਿਕੇਟ ਐਂਗਲ ਬਣਵਾਏ ਸਨ, ਜਿਨ੍ਹਾਂ ਵਿਚੋਂ 85 ਹਜ਼ਾਰ ਐਂਗਲ ਫੈਕਟਰੀ ਪਏ ਹੋਏ ਸਨ, ਜਿਹੜੇ ਡਿਲਿਵਰ ਹੋਣੇ ਸਨ। ਇਨ੍ਹਾਂ ਦੀ ਕੀਮਤ ਕਰੋੜਾਂ ਵਿਚ ਹੈ। ਇਹ ਮਾਲ ਦਸੰਬਰ 2017 ਵਿਚ ਤਿਆਰ ਕਰ ਕੇ ਫੈਕਟਰੀ ਵਿਚ ਰੱਖਿਆ ਗਿਆ ਸੀ। ਫੈਕਟਰੀ 2007 ਤੋਂ ਰੋਹਿਤ ਸੋਬਤੀ ਕੋਲ ਕਿਰਾਏ ’ਤੇ ਸੀ। ਉਨ੍ਹਾਂ ਦੱਸਿਆ ਕਿ ਫੈਕਟਰੀ ਦੇ ਮਾਲਕ ਨੇ ਫੈਕਟਰੀ ’ਤੇ ਲਿਆ ਲੋਨ ਬੈਂਕ ਨੂੰ ਨਹੀਂ ਚੁਕਾਇਆ, ਜਿਸ ਕਾਰਨ 24 ਜਨਵਰੀ 2018 ਨੂੰ ਆਂਧਰਾ ਬੈਂਕ ਨੇ ਫੈਕਟਰੀ ਸੀਲ ਕਰ ਦਿੱਤੀ, ਜਦਕਿ ਉਨ੍ਹਾਂ ਨੂੰ ਪਿਕੇਟ ਐਂਗਲ ਚੁਕਵਾਉਣ ਦਾ ਵੀ ਸਮਾਂ ਨਹੀਂ ਦਿੱਤਾ ਗਿਆ। ਰਾਜਿੰਦਰ ਨੇ ਕਿਹਾ ਕਿ ਫੈਕਟਰੀ ਦੇ ਆਲੇ-ਦੁਆਲੇ ਵੀ ਕਮਰੇ ਬਣੇ ਹੋਏ ਹਨ, ਜਿਥੇ ਚੋਰਾਂ ਨੇ ਪਹਿਲੀ ਚੋਰੀ 25 ਜੂਨ 2021 ਨੂੰ ਕੀਤੀ।

ਕਾਂਗਰਸੀ ਵਿਧਾਇਕਾਂ ਨਾਲ ਨੇੜਲੇ ਸੰਬੰਧ ਬਣਾਉਣ 'ਚ ਜੁਟੇ CM ਚੰਨੀ, ਅੱਜ ਕਰਨਗੇ ਜਲੰਧਰ 'ਚ ਦੌਰਾ

ਚੋਰਾਂ ਨੇ ਪਹਿਲਾਂ ਕਮਰਿਆਂ ਵਿਚੋਂ ਪੱਖੇ, ਫਿੱਟ ਕੀਤੀਆਂ ਤਾਰਾਂ, ਅਲਮਾਰੀ ਅਤੇ ਦਰਵਾਜ਼ੇ ਤੱਕ ਚੋਰੀ ਕਰ ਲਏ, ਫਿਰ ਉਨ੍ਹਾਂ ਐਂਗਲ ਚੋਰੀ ਕਰਨੇ ਸ਼ੁਰੂ ਕਰ ਦਿੱਤੇ। ਫੈਕਟਰੀ ਨੂੰ ਆਰਮੀ ਨੇ ਬਾਂਡ ਰੂਮ ਬਣਾਇਆ ਹੋਇਆ ਸੀ, ਜਿਸ ਕਾਰਨ ਡਿਫੈਂਸ ਡਿਪਾਰਟਮੈਂਟ ਦਾ ਸਾਮਾਨ ਚੋਰੀ ਹੋਣਾ ਕਾਫੀ ਗੰਭੀਰ ਮਾਮਲਾ ਬਣਦਾ ਸੀ। ਚੋਰੀ ਹੋਣ ਦੀ ਸੂਚਨਾ ਮਕਸੂਦਾਂ ਥਾਣੇ ਦੀ ਪੁਲਸ ਨੂੰ ਦਿੱਤੀ ਗਈ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਰਾਜਿੰਦਰ ਨੇ ਕਿਹਾ ਕਿ ਉਨ੍ਹਾਂ ਚੋਰਾਂ ਵੱਲੋਂ ਤੋੜੀ ਖਿੜਕੀ ਵੈਲਡਿੰਗ ਕਰਵਾ ਕੇ ਬੰਦ ਕਰ ਦਿੱਤੀ ਸੀ। ਦੋਸ਼ ਹੈ ਕਿ 2 ਦਿਨ ਪਹਿਲਾਂ ਵੀ ਫੈਕਟਰੀ ਵਿਚੋਂ ਐਂਗਲ ਚੋਰੀ ਕਰ ਕੇ ਭੱਜਦੇ ਹੋਏ ਚੋਰਾਂ ਨੂੰ ਲੇਬਰ ਦੇ ਲੋਕਾਂ ਨੇ ਦੇਖਿਆ ਸੀ ਪਰ ਉਦੋਂ ਚੋਰ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ ਸਨ।

ਦਸੂਹਾ ਦਾ ਫ਼ੌਜੀ ਨੌਜਵਾਨ ਰਾਜੌਰੀ ਦੇ ਨੌਸ਼ਹਿਰਾ 'ਚ ਸ਼ਹੀਦ, ਇਕ ਮਹੀਨੇ ਬਾਅਦ ਛੁੱਟੀ 'ਤੇ ਆਉਣਾ ਸੀ ਘਰ

ਉਸ ਦੇ ਬਾਅਦ ਤੋਂ ਕੰਪਨੀ ਦੇ ਕਰਮਚਾਰੀਆਂ ਨੇ ਫੈਕਟਰੀ ’ਤੇ ਅੱਖ ਰੱਖੀ ਹੋਈ ਸੀ। ਸ਼ਨੀਵਾਰ ਸਵੇਰੇ ਲਗਭਗ 9 ਵਜੇ ਜਦੋਂ ਕੰਪਨੀ ਦੇ ਕਰਮਚਾਰੀ ਕੰਮ ’ਤੇ ਆ ਰਹੇ ਸਨ ਤਾਂ ਦੇਖਿਆ ਕਿ ਇਕ ਨੌਜਵਾਨ ਫੈਕਟਰੀ ਦੇ ਬਾਹਰ ਖੜ੍ਹਾ ਹੋ ਕੇ ਐਂਗਲ ਫੜ ਰਿਹਾ ਸੀ, ਜਦੋਂ ਕਿ ਉਸਦਾ ਸਾਥੀ ਅੰਦਰੋਂ ਐਂਗਲ ਕੱਢ ਕੇ ਫੜਾ ਰਿਹਾ ਸੀ। ਕਰਮਚਾਰੀਆਂ ਨੇ ਉਕਤ ਚੋਰ ਨੂੰ ਕਾਬੂ ਕਰ ਲਿਆ, ਜਦੋਂ ਕਿ ਫੈਕਟਰੀ ਦੇ ਅੰਦਰ ਬੈਠਾ ਚੋਰ ਭੱਜਣ ਵਿਚ ਕਾਮਯਾਬ ਹੋ ਗਿਆ। ਕਾਬੂ ਚੋਰ ਨੇ ਮੰਨਿਆ ਕਿ ਉਹ ਪਹਿਲਾਂ ਵੀ ਇਸ ਫੈਕਟਰੀ ਵਿਚੋਂ ਸਾਮਾਨ ਕੱਢ ਕੇ ਰਾਜੇਸ਼ ਨਾਂ ਦੇ ਕਬਾੜੀਏ ਨੂੰ ਵੇਚ ਚੁੱਕਾ ਹੈ, ਜਦੋਂ ਕਿ ਦੂਜਾ ਕਬਾੜੀਆ ਇੰਡਸਟਰੀਅਲ ਅਸਟੇਟ ਦਾ ਹੈ।

ਚੋਰ ਨੂੰ ਕਾਬੂ ਕਰਨ ਤੋਂ ਬਾਅਦ ਇਸ ਸਬੰਧੀ ਥਾਣਾ ਮਕਸੂਦਾਂ ਦੀ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਨੇ ਚੋਰ ਨੂੰ ਹਿਰਾਸਤ ਵਿਚ ਲੈ ਕੇ ਉਸ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ਇਸ ਬਾਰੇ ਜਦੋਂ ਥਾਣਾ ਮਕਸੂਦਾਂ ਦੇ ਇੰਚਾਰਜ ਮਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਉਸ ਖ਼ਿਲਾਫ਼ ਕੇਸ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ। ਐੱਸ. ਐੱਚ. ਓ. ਮਨਜੀਤ ਸਿੰਘ ਨੇ ਕਿਹਾ ਕਿ ਜਿਹੜੇ-ਜਿਹੜੇ ਕਬਾੜੀਆਂ ਦੇ ਨਾਂ ਇਸ ਮਾਮਲੇ ਵਿਚ ਸਾਹਮਣੇ ਆਏ ਹਨ, ਉਨ੍ਹਾਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: 'ਤਾਲਮੇਲ ਦਾ ਸਮਾਂ ਹੁਣ ਹੋਇਆ ਖ਼ਤਮ', ਸੋਨੀਆ ਗਾਂਧੀ ਦਾ ਸ਼ੁਕਰਗੁਜ਼ਾਰ ਕਰਦਿਆਂ ਕੈਪਟਨ ਨੇ ਕਹੀਆਂ ਵੱਡੀਆਂ ਗੱਲਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri