ਯੂ. ਪੀ. ਦਾ ਅਫੀਮ ਸਮੱਗਲਰ 1 ਕਿਲੋ ਅਫੀਮ ਸਮੇਤ ਕਾਬੂ

07/20/2019 11:37:17 AM

ਨਕੋਦਰ (ਜ.ਬ.)— ਪੁਲਸ ਕਪਤਾਨ (ਤਫਤੀਸ਼) ਰਾਜਵੀਰ ਸਿੰਘ ਪੀ. ਪੀ. ਐੱਸ. ਵਤਸਲਾ ਗੁਪਤਾ ਆਈ. ਪੀ. ਐੱਸ. ਸਹਾਇਕ ਪੁਲਸ ਕਪਤਾਨ ਪੁਲਸ ਸਬ ਡਿਵੀਜ਼ਨ ਨਕੋਦਰ, ਅਜੈ ਸਿੰਘ ਡੀ. ਐੱਸ. ਪੀ. ਨਾਰਕੋਟਿਕ ਸੈੱਲ ਜਲੰਧਰ ਵੱਲੋਂ ਐੱਸ. ਟੀ. ਐੱਫ. ਜਲੰਧਰ ਦਿਹਾਤੀ ਨਾਲ ਮਿਲ ਕੇ ਸਾਂਝੇ ਤੌਰ 'ਤੇ ਕੀਤੀ ਗਈ ਕਾਰਵਾਈ ਦੌਰਾਨ ਇਕ ਸਮੱਗਲਰ ਨੂੰ 1 ਕਿਲੋ ਅਫੀਮ ਸਮੇਤ ਕਾਬੂ ਕਰਕੇ ਕੇਸ ਦਰਜ ਕੀਤਾ ਗਿਆ ਹੈ। ਸਦਰ ਥਾਣਾ ਮੁਖੀ ਸਿਕੰਦਰ ਸਿੰਘ ਵਿਰਕ ਨੇ ਦੱਸਿਆ ਕਿ ਐੱਸ. ਆਈ. ਜੋਗਿੰਦਰ ਸਿੰਘ ਨੇ ਪੁਲਸ ਪਾਰਟੀ ਨਾਲ ਨੂਰਮਹਿਲ ਰੋਡ ਪਿੰਡ ਲਿੱਤਰਾਂ ਚੌਕ 'ਚ ਨਾਕਾਬੰਦੀ ਕੀਤੀ ਹੋਈ ਸੀ 9 ਨਾਕਾਬੰਦੀ ਦੌਰਾਨ ਪੁਲਸ ਪਾਰਟੀ ਨੇ ਹੇਮ ਸਿੰਘ ਪੁੱਤਰ ਸੀਆ ਰਾਮ ਵਾਸੀ ਗ੍ਰਾਮ ਤੇਗਾਈ ਦੱਤ ਨਗਰ ਬਰੇਲੀ ਥਾਣਾ ਅਲੀਗੰਜ ਜ਼ਿਲਾ ਬਰੇਲੀ ਯੂ. ਪੀ. ਨੂੰ ਕਾਬੂ ਕਰਕੇ ਉਸ ਕੋਲੋਂ 1 ਕਿਲੋ ਅਫੀਮ ਬਰਾਮਦ ਕੀਤੀ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਪੁੱਛਗਿੱਛ ਦੌਰਾਨ ਪਤਾ ਚੱਲਿਆ ਕਿ ਉਹ ਯੂ. ਪੀ. ਤੋਂ ਅਫੀਮ ਲਿਆ ਕੇ ਪੰਜਾਬ ਦੇ ਵੱਖ-ਵੱਖ ਸਥਾਨਾਂ 'ਤੇ ਮਹਿੰਗੇ ਭਾਅ ਅਫੀਮ ਵੇਚਦਾ ਸੀ 9 ਪੁਲਸ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਅਫੀਮ ਦੀ ਸਪਲਾਈ ਕਿੱਥੇ ਦੇਣ ਜਾ ਰਿਹਾ ਸੀ। ਇਕ ਹੋਰ ਸ਼ਰਾਬ ਦੇ ਦਰਜ ਮਾਮਲੇ 'ਚ ਅਦਾਲਤ ਵੱਲੋਂ ਭਗੌੜੇ ਮੁਲਜ਼ਮ ਬਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਟੁੱਟ ਕਲਾਂ ਥਾਣਾ ਸਦਰ ਨਕੋਦਰ ਨੂੰ ਏ. ਐੱਸ. ਆਈ. ਜਨਕ ਰਾਜ ਨੇ ਕਾਬੂ ਕੀਤਾ ਹੈ। ਇਕ ਹੋਰ ਸ਼ਰਾਬ ਦੇ ਦਰਜ ਮਾਮਲੇ 'ਚ ਅਦਾਲਤ ਵੱਲੋਂ ਭਗੌੜੇ ਮੁਲਜ਼ਮ ਬਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਟੁੱਟ ਕਲਾਂ ਥਾਣਾ ਸਦਰ ਨਕੋਦਰ ਨੂੰ ਏ. ਐੱਸ. ਆਈ. ਜਨਕ ਰਾਜ ਨੇ ਕਾਬੂ ਕੀਤਾ ਹੈ।

shivani attri

This news is Content Editor shivani attri