ਟੋਲ ਪਲਾਜ਼ਾ ਕਰਮਚਾਰੀਆਂ ਨੇ ਮੰਗ ਪੱਤਰ ਤਹਿਸੀਲਦਾਰ ਭਵਾਨੀਗੜ੍ਹ ਨੂੰ ਸੌਂਪਿਆ

05/14/2020 1:43:26 PM

ਭਵਾਨੀਗੜ੍ਹ (ਕਾਂਸਲ): ਸਥਾਨਕ ਸ਼ਹਿਰ ਨੇੜਲੇ ਪਿੰਡ ਕਾਲਾਝਾੜ ਵਿਖੇ ਸਥਿਤ ਨੈਸ਼ਨਲ ਹਾਈਵੇ ਨੰਬਰ 7 ਦੇ ਟੋਲ ਪਲਾਜ਼ਾ ਕਰਮਚਾਰੀਆਂ ਦੀ ਯੂਨੀਅਨ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਸੰਬੰਧੀ ਇਕ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚਾਉਣ ਲਈ ਤਹਿਸੀਲਦਾਰ ਭਵਾਨੀਗੜ੍ਹ ਮੈਡਮ ਗੁਰਲੀਨ ਕੌਰ ਨੂੰ ਦਿੱਤਾ ਗਿਆ।

ਇਸ ਮੌਕੇ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਦੇ ਉੱਪ-ਪ੍ਰਧਾਨ ਦਰਸ਼ਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਦੀਆਂ ਹੱਕੀ ਮੰਗਾਂ ਅਤੇ ਕਿਰਤ ਕਾਨੂੰਨ ਨੂੰ ਲਾਗੂ ਕਰੇ। ਉਹਨਾਂ ਕਿਹਾ ਕਿ ਚੀਫ਼ ਲੇਵਰ ਕਮਿਸ਼ਨਰ ਵੱਲੋਂ ਵਰਕਰਾਂ ਦੀਆਂ ਘੱਟੋਂ ਘੱਟ ਉਜਰਤਾਂ ਵਿੱਚ ਕੀਤੇ ਗਏ ਵਾਧੇ ਵਾਲੇ 8 ਮਈ 2020 ਵਾਲੇ ਨੋਟੀਫ਼ਿਕੇਸ਼ਨ ਨੂੰ ਭਾਰਤ ਸਰਕਾਰ ਲਾਗੂ ਕਰੇ, ਅਪ੍ਰੈਲ ਮਹੀਨੇ ਦੀ 50 ਪ੍ਰਤੀਸ਼ਤ ਕੰਪਨੀ ਵੱਲੋਂ ਰੋਕੀ ਗਈ ਤਨਖ਼ਾਹ ਦਿੱਤੀ ਜਾਵੇ, 50 ਲੱਖ ਦੀ ਬੀਮਾ ਪਾਲਿਸੀ ਟੋਲ ਵਰਕਰਾਂ 'ਤੇ ਵੀ ਲਾਗੂ ਕੀਤੀ ਜਾਵੇ। ਕੋਰੋਨਾਵਾਇਰਸ ਦੇ ਚੱਲਦਿਆਂ ਹੋਏ ਜਿਵੇਂ ਸਰਕਾਰ ਨੇ ਰਜ਼ਿਸਟਰਡ ਮਜ਼ਦੂਰਾਂ ਦੇ ਖ਼ਾਤਿਆਂ 'ਚ 3-3 ਹਜ਼ਾਰ ਰੁਪਿਆਂ ਦੀ ਰਾਸ਼ੀ ਪਾਈ ਹੈ ਉਸੇ ਤਰ੍ਹਾਂ ਹੀ ਈ ਐਸ ਆਈ ਅਧੀਨ ਆਉਂਦੇ ਕਰਮਚਾਰੀਆਂ ਦੇ ਵੀ ਖ਼ਾਤਿਆਂ ਵਿੱਚ 3-3 ਹਜ਼ਾਰ ਰੁਪਏ ਪਾ ਕੇ ਸਹਾਇਤਾ ਕੀਤੀ ਜਾਵੇ।

3 ਮਹੀਨਿਆਂ ਦਾ ਪੀ ਐਫ਼ ਫੰਡ ਦਾ ਪੈਸਾ ਜੋ ਸਰਕਾਰ ਦੁਆਰਾ ਜਮਾਂ ਕੀਤਾ ਹੋਇਆ ਦਿੱਤਾ ਜਾਵੇ। ਕੋਵਿਡ-19 ਦੇ ਚੱਲਦਿਆਂ ਹੋਏ ਟੋਲ ਪਲਾਜ਼ਾ ਦੇ ਵਰਕਰਾਂ ਦੇ ਪਰਿਵਾਰਾਂ ਨੂੰ ਲਈ 50 ਲੱਖ ਬੀਮਾ ਪਾਲਿਸੀ ਲਿਆਂਦੀ ਜਾਵੇ ਤੇ ਪਰਿਵਾਰਾਂ ਨੂੰ ਇਲਾਜ ਸਮੇਤ ਸਾਰੀਆਂ ਮੁਫ਼ਤ ਸਹੂਲਤਾਂ ਮੁਹੱਈਆ ਕਰਵਾਈਆ ਜਾਣ। ਟੋਲ ਪਲਾਜ਼ਾ ਵਰਕਰਾਂ ਨੂੰ 5 ਲੱਖ ਤੋਂ ਲੈ ਕੇ 50 ਲੱਖ ਤੱਕ ਦੇ ਲੋਨ ਬਿਨਾਂ ਕਿਸੇ ਵਿਆਜ਼ ਅਤੇ ਟੈਕਸ ਦੇ ਮੁਹੱਈਆ ਕਰਵਾਏ ਜਾਣ। ਇਸ ਮੌਕੇ ਉਹਨਾਂ ਦੇ ਨਾਲ ਕਾਂਮਰੇਡ ਭੂਪ ਚੰਦ ਚੰਨੋਂ ਸਮੇਤ ਕਈ ਟੋਲ ਪਲਾਜ਼ਾ ਕਰਮਚਾਰੀ ਵੀ ਮੌਜੂਦ ਸਨ।
 

Vandana

This news is Content Editor Vandana