5 ਲੁਟੇਰਿਆਂ ਨੇ ਮੁੱਖ ਮਾਰਗ ’ਤੇ ਐਕਟਿਵਾ ਸਵਾਰ ਅਤੇ ਟੈਂਪੂ ਚਾਲਕ ਦੀ ਕੀਤੀ ਕੁੱਟਮਾਰ

07/15/2022 6:38:14 PM

ਚੱਬੇਵਾਲ (ਗੁਰਮੀਤ)- ਥਾਣਾ ਚੱਬੇਵਾਲ ਅਧੀਨ ਪੈਂਦੇ ਪਿੰਡ ਚੱਗਰਾਂ ਨੇੜੇ ਹੁਸ਼ਿਆਰਪੁਰ-ਮਾਹਿਲਪੁਰ ਮੁੱਖ ਮਾਰਗ ’ਤੇ 2 ਮੋਟਰਸਾਈਕਲਾਂ ’ਤੇ ਸਵਾਰ 5 ਨਕਾਬ ਪੋਸ਼ ਵਿਅਕਤੀਆਂ ਵੱਲੋਂ ਸਵੇਰੇ ਲਗਭਗ 3.30 ਕੁ ਵਜੇ ਐਕਟਿਵਾ ਸਵਾਰ ਅਤੇ ਟੈਂਪੂ ਚਾਲਕ ਦੀ ਕੁੱਟ-ਮਾਰ ਕਰਕੇ ਉਨ੍ਹਾਂ ਕੋਲੋਂ ਨਕਦੀ, ਮੋਬਾਇਲ ਅਤੇ ਸੋਨੇ ਦੀ ਚੇਨ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਥਾਣਾ ਚੱਬੇਵਾਲ ਦੀ ਪੁਲਸ ਨੂੰ ਦਿੱਤੀ ਲਿਖਤ ਸ਼ਿਕਾਇਤ ਵਿਚ ਬਲਜਿੰਦਰ ਕੁਮਾਰ ਪੁੱਤਰ ਦੇਸ ਰਾਜ ਵਾਸੀ ਚਾਣਥੂ ਬ੍ਰਾਹਮਣਾ ਥਾਣਾ ਚੱਬੇਵਾਲ ਨੇ ਦੱਸਿਆ ਕਿ ਉਹ ਸਵੇਰੇ ਲਗਭਗ 3.30 ਕੁ ਵਜੇ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਹੁਸ਼ਿਆਰਪੁਰ ਦੀ ਸਬਜ਼ੀ ਮੰਡੀ ਵਿਚ ਸਬਜ਼ੀ ਵੇਚਣ ਜਾ ਰਿਹਾ ਸੀ ਕਿ ਪਿੰਡ ਚੱਗਰਾਂ ਨੇੜੇ ਮੱਲ ਮਜਾਰਾ ਮੋੜ ਲਾਗੇ 2 ਮੋਟਰਸਈਕਲਾਂ ’ਤੇ ਸਵਾਰ 5 ਵਿਅਕਤੀਆਂ ਨੇ, ਜਿਨ੍ਹਾਂ ਨੇ ਨੰਬਰ ਪਲੇਟਾਂ ਨੂੰ ਕੱਪੜੇ ਨਾਲ ਢਕਿਆ ਹੋਇਆ ਸੀ, ਉਸ ਨੂੰ ਘੇਰ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੀ ਜੇਬ ਵਿਚੋਂ ਲਗਭਗ 2 ਹਜ਼ਾਰ ਰੁਪਏ ਦੀ ਨਕਦੀ ਕੱਢ ਲਈ ਅਤੇ ਮੇਰਾ ਮੋਬਾਇਲ ਖੋਹ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ: ਸਰਕਾਰੀ ਸੈਂਟਰਾਂ ’ਚ ਅੱਜ ਤੋਂ ਮੁਫ਼ਤ ਲੱਗੇਗੀ ਕੋਰੋਨਾ ਦੀ ਤੀਜੀ ਡੋਜ਼, ਇਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਖ਼ਾਸ ਧਿਆਨ

ਇਸੇ ਤਰ੍ਹਾਂ ਦੂਜੀ ਵਾਰਦਾਤ ’ਚ ਵੀ ਥਾਣਾ ਪੁਲਸ ਨੂੰ ਸੂਚਿਤ ਕਰਦਿਆਂ ਸੁਰਜੀਤ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਬੋਹਣ ਥਾਣਾ ਚੱਬੇਵਾਲ ਨੇ ਦੱਸਿਆ ਕਿ ਉਹ ਲਗਭਗ ਤੜਕੇ 3.45 ਕੁ ਵਜੇ ਆਪਣੇ ਟੈਂਪੂ ਵਿਚ ਸਬਜ਼ੀ ਲੱਦ ਕੇ ਆਪਣੇ ਸਾਥੀ ਨਾਲ ਹੁਸ਼ਿਆਰਪੁਰ ਦੀ ਸਬਜ਼ੀ ਮੰਡੀ ਨੂੰ ਸਬਜ਼ੀ ਵੇਚਣ ਜਾ ਰਿਹਾ ਸੀ ਕਿ ਜਦੋਂ ਉਹ ਚੱਗਰਾਂ ਪੁਲ ਕੋਲ ਪੁੱਜੇ ਤਾਂ ਪਿੱਛੋਂ 2 ਮੋਟਰਸਾਈਕਲਾਂ, ਜਿਨ੍ਹਾਂ ਦੀਆਂ ਨੰਬਰ ਪਲੇਟਾਂ ਉੱਪਰ ਕੱਪੜੇ ਬੰਨ੍ਹੇ ਹੋਏ ਸਨ, ਉਤੇ ਸਵਾਰ 5 ਵਿਅਕਤੀਆਂ ਨੇ ਸਾਨੂੰ ਰੋਕ ਕੇ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਟੈਂਪੂ ਉੱਤੇ ਵੀ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਚਾਲਕ ਸੁਰਜੀਤ ਸਿੰਘ ਦੀ ਜੇਬ ਵਿਚੋਂ ਲਗਭਗ 1200 ਰੁਪਏ ਦੀ ਨਕਦੀ ਕੱਢ ਲਈ ਅਤੇ ਗਲ ਵਿਚ ਪਾਈ ਸੋਨੇ ਦੀ ਚੇਨ ਵੀ ਉਕਤ ਲੁਟੇਰੇ ਤੋੜ ਕੇ ਪਿੰਡ ਬੂਥਗੜ੍ਹ ਵੱਲ ਨੂੰ ਫਰਾਰ ਹੋ ਗਏ। ਟੈਂਪੂ ਚਾਲਕ ਸੁਰਜੀਤ ਸਿੰਘ ਨੇ ਉਕਤ ਲੁੱਟ ਦੀ ਘਟਨਾ ਤੁਰੰਤ ਆਪਣੇ ਪਿੰਡ ਦੇ ਵਿਅਕਤੀਆਂ ਨੂੰ ਦੱਸੀ ਅਤੇ ਉਕਤ ਲੁਟੇਰਿਆਂ ਦਾ ਪਿੱਛਾ ਕਰਨ ਲੱਗਾ। 

ਇਹ ਵੀ ਪੜ੍ਹੋ: ਰਾਜਪਾਲ ਨੂੰ ਮਿਲਿਆ ਅਕਾਲੀ ਦਲ ਦਾ ਵਫ਼ਦ, ਸੁਖਬੀਰ ਬਾਦਲ ਨੇ ਮੂਸੇਵਾਲਾ ਕਤਲ ਕੇਸ ’ਚ ਮੰਗੀ CBI ਜਾਂਚ

ਕੁਝ ਦੂਰ ਜਾ ਕੇ ਕਾਲੇ ਰੰਗ ਦਾ ਮੋਟਰਸਾਈਕਲ, ਜਿਸ ਦੇ ਨੰਬਰ ਪਲੇਟ ਉੱਪਰ ਚਿੱਟਾ ਕੱਪੜਾ ਬੰਨ੍ਹਿਆ ਹੋਇਆ ਸੀ ਅਤੇ ਉਸ ਉਪਰ 3 ਵਿਅਕਤੀ ਸਵਾਰ ਸਨ, ਡਿੱਗ ਪਏ ਅਤੇ ਸਾਨੂੰ ਪਿੱਛੇ ਆਉਂਦੇ ਦੇਖ ਕੇ ਮੋਟਰਸਾਈਕਲ ਉਥੇ ਛੱਡ ਕੇ ਫਰਾਰ ਹੋ ਗਏ। ਸੁਰਜੀਤ ਸਿੰਘ ਨੇ ਉਕਤ ਮੋਟਰਸਾਈਕਲ ਨੂੰ ਥਾਣਾ ਚੱਬੇਵਾਲ ਦੀ ਪੁਲਸ ਦੇ ਹਵਾਲੇ ਕਰ ਕੇ ਆਪਣੇ ਨਾਲ ਹੋਈ ਲੁੱਟ ਦੀ ਘਟਨਾ ਸਬੰਧੀ ਥਾਣਾ ਚੱਬੇਵਾਲ ਦੀ ਪੁਲਸ ਨੂੰ ਲਿਖਤ ਸ਼ਿਕਾਇਤ ਦਿੱਤੀ। ਥਾਣਾ ਚੱਬੇਵਾਲ ਪੁਲਸ ਨੇ ਉਕਤ ਮੋਟਰਸਾਈਕਲ ਤੋਂ ਸੁਰਾਗ ਲਾ ਕੇ ਦੋਵਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 5 ਨੌਜਵਾਨਾਂ ਕੋਲੋਂ ਪੁੱਛਗਿੱਛ ਸ਼ੁਰੂ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਮੋਰਿੰਡਾ ਵਿਖੇ ਸੀਵਰੇਜ ਦੇ ਪਾਣੀ 'ਚ ਡੁੱਬਣ ਨਾਲ 2 ਸਾਲਾ ਬੱਚੇ ਦੀ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News