ਘਰ ਅੱਗੇ ਟੂਣਾ ਕਰ ਰਿਹਾ ਸੀ ਵਿਅਕਤੀ, CCTV ’ਚ ਹੋਇਆ ਕੈਦ

03/13/2020 6:29:17 PM

ਘਨੌਲੀ (ਸ਼ਰਮਾ) - ਇਕ ਪਾਸੇ ਦੁਨੀਆ ਚੰਨ ’ਤੇ ਰਹਿਣ ਲਈ ਤਿਆਰ ਬੈਠੀ ਹੋਈ ਹੈ ਅਤੇ ਦੂਜੇ ਪਾਸੇ ਦੂਸਰਿਆਂ ਨੂੰ ਪਰੇਸ਼ਾਨ ਕਰਨ ਲਈ ਕੁਝ ਲੋਕ ਹੁਣ ਵੀ ਟੂਣਿਆਂ ਦਾ ਕਾਰੋਬਾਰ ਕਰ ਰਹੇ ਹਨ। ਲੋਕ ਆਪਣੀਆਂ ਪਰੇਸ਼ਾਨੀਆਂ ਅਤੇ ਸਮੱਸਿਆਂ ਨੂੰ ਹੱਲ ਕਰਨ ਲਈ ਹੋਰਾਂ ਲੋਕਾਂ ਦੇ ਘਰਾਂ ਦੇ ਅੱਗੇ, ਸੜਕਾਂ ਤੋਂ ਇਲਾਵਾ ਹੋਰ ਵੀ ਕਈ ਥਾਵਾਂ ’ਤੇ ਜਾ ਕੇ ਟੂਣਾ ਕਰ ਰਹੇ ਹਨ। ਅਜਿਹਾ ਹੀ ਇਕ ਮਾਮਲਾ ਨਜ਼ਦੀਕੀ ਪਿੰਡ ਥਲੀ ਕਲਾਂ ਵਿਖੇ ਦਾ ਵੀ ਸਾਹਮਣੇ ਆਇਆ ਹੈ। ਜਿਥੇ ਇਕ ਘਰ ਅੱਗੇ ਇਕ ਸ਼ਖਸ ਟੂਣਾ ਕਰ ਰਿਹਾ ਸੀ, ਜਿਸ ਦੀ ਟੂਣਾ ਕਰਦੇ ਹੋਏ ਦੀ ਸਾਰੀ ਵੀਡੀਓ ਉਥੇ ਲੱਗੇ ਸੀ.ਸੀ.ਟੀ.ਵੀ ’ਚ ਕੈਦ ਹੋ ਗਈ। 

ਇਸ ਮਾਮਲੇ ਦੇ ਸਬੰਧ ’ਚ ਪਿੰਡ ਦੀ ਸਰਪੰਚ ਕੁਲਵੰਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਪਿੰਡ ਦਾ ਇਕ ਆਦਮੀ ਪਿੰਡ ਦੇ ਹੀ ਇਕ ਘਰ ਅੱਗੇ ਟੂਣਾ ਕਰ ਰਿਹਾ ਸੀ। ਉਸ ਦੇ ਟੂਣਾ ਕਰਦੇ ਸਮੇਂ ਦੀ ਸਾਰੀ ਹਰਕਤ ਗੁਰਦੁਆਰਾ ਸਾਹਿਬ ਅਤੇ ਹੋਰਾਂ ਘਰ ਦੇ ਬਾਹਰ ਲੱਗੇ ਸੀ.ਸੀ.ਸੀ. ਟੀ. ਵੀ ਕੈਮਰਿਆਂ ਵਿਚ ਕੈਦ ਹੋ ਗਈ। ਪੀੜਤ ਪਰਿਵਾਰ ਨੇ ਇਸ ਦੇ ਸਬੰਧ ’ਚ ਲਿਖਤੀ ਸ਼ਿਕਾਇਤ ਪੁਲਸ ਨੂੰ ਦਰਜ ਕਰਵਾ ਦਿੱਤੀ। ਸਰਪੰਚ ਨੇ ਦੱਸਿਆ ਕਿ ਪਿੰਡ ਦਾ ਮਾਹੌਲ ਖਰਾਬ ਨਾ ਹੋਵੇ ਇਸ ਕਾਰਣ ਉਨ੍ਹਾਂ ਵੱਲੋਂ ਉਕਤ ਮਾਮਲੇ ਦੀ ਪੜਤਾਲ ਕਰਨ ਲਈ ਪੁਲਸ ਚੌਕੀ ਘਨੌਲੀ ਵਿਖੇ ਸ਼ਿਕਾਇਤ ਕੀਤੀ। 

ਪੀੜਤ ਪਰਿਵਾਰ ਨੇ ਲਿਖੀ ਦਰਖਾਸਤ ’ਚ ਦੱਸਿਆ ਹੈ ਕਿ ਉਕਤ ਟੂਣਾ ਕਰਨ ਵਾਲਾ ਵਿਅਕਤੀ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਚੁੱਕਾ ਹੈ। ਉਹ ਉਸ ਦੀਆਂ ਅਜਿਹੀਆਂ ਹਰਕਤਾਂ ਕਰਕੇ ਉਨ੍ਹਾਂ ਨੂੰ ਪਰੇਸ਼ਾਨ ਕਰਦਾ ਰਹਿੰਦਾ ਸੀ ਪਰ ਹੁਣ ਜਦੋਂ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਿਆ ਤਾਂ ਉਸ ਦੀ ਇਹ ਕਰਤੂਤ ਅਤੇ ਸੱਚਾਈ ਸਾਹਮਣੇ ਆਈ ਹੈ। ਉਨ੍ਹਾਂ ਪੁਲਸ ਕੋਲ ਉਕਤ ਮਾਮਲਾ ਪਹੁੰਚਾ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ।
 


rajwinder kaur

Content Editor

Related News