‘ਲੰਪੀ ਸਕਿਨ' ਦੀ ਨੂਰਮਹਿਲ ’ਚ ਦਸਤਕ, 50 ਤੋਂ ਵੱਧ ਗਊਆਂ ਹੋਈਆਂ ਬੀਮਾਰ

08/11/2022 4:34:02 PM

ਨੂਰਮਹਿਲ (ਸ਼ਰਮਾ)-ਪਸ਼ੂਆਂ ਅੰਦਰ ਤੇਜ਼ੀ ਨਾਲ ਫੈਲ ਰਹੀ ਲੰਪੀ ਸਕਿਨ ਨਾਮਕ ਬੀਮਾਰੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ, ਜਿਥੇ ਲੁਧਿਆਣਾ ਤੇ ਹੋਰ ਵੱਡੇ ਸ਼ਹਿਰ ਇਸ ਬੀਮਾਰੀ ਕਾਰਨ ਚਰਚਾ ’ਚ ਸਨ, ਉੱਥੇ ਨੂਰਮਹਿਲ ਵੀ ਵਾਂਝਾ ਨਹੀਂ ਰਿਹਾ। ਸਥਾਨਕ ਮੰਦਿਰ ਸ਼੍ਰੀ ਬਾਬਾ ਭੂਤਨਾਥ ਤੇ ਗਊਸ਼ਾਲਾ ਵਿਖੇ ਕੁੱਲ 300 ਗਊਆਂ ’ਚੋਂ 50 ਦੇ ਕਰੀਬ ਗਊਆਂ ਇਸ ਬੀਮਾਰੀ ਦਾ ਸ਼ਿਕਾਰ ਹੋ ਚੁੱਕੀਆਂ ਹਨ ਤੇ ਬਾਕੀਆਂ ਵਾਸਤੇ ਵੀ ਇਸ ਬੀਮਾਰੀ ਦੇ ਫੈਲਾਅ ਦਾ ਡਰ ਬਣਿਆ ਹੋਇਆ ਹੈ।

ਗਊਸ਼ਾਲਾ ਪ੍ਰਧਾਨ ਰਾਜ ਕੁਮਾਰ ਮਹਿਨ ਨੇ ਕਿਹਾ ਕਿ ਅਸੀਂ ਆਪਣੇ ਪੱਧਰ ’ਤੇ ਦਵਾਈਆਂ ਦੇ ਕੇ ਪਸ਼ੂਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਸਾਨੂੰ ਲੱਗਦਾ ਹੈ ਕਿ ਸਾਡੀ ਕੋਸ਼ਿਸ਼ ਕਾਫ਼ੀ ਨਹੀਂ ਹੈ। ਸਰਕਾਰ ਨੂੰ ਇਸ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ, ਨਹੀਂ ਤਾਂ ਕੁਝ ਹੀ ਦਿਨਾਂ ’ਚ ਸਾਨੂੰ ਗਊ ਧਨ ਦਾ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ। ਮਹਿਨ ਨੇ ਐੱਨ. ਆਰ. ਆਈ. ਤੇ ਹੋਰ ਸਮਰੱਥ ਪਰਿਵਾਰਾਂ ਨੂੰ ਵੀ ਸੰਸਥਾ ਨੂੰ ਮਾਲੀ ਮਦਦ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਗਊ ਮਾਤਾ ਦੀ ਜੀਵਨ ਰੱਖਿਆ ਲਈ ਵੱਧ ਤੋਂ ਵੱਧ ਦਵਾਈਆਂ ਦਾ ਪ੍ਰਬੰਧ ਕੀਤਾ ਜਾ ਸਕੇ।

Manoj

This news is Content Editor Manoj