ਲੱਕੀ ਗਿੱਲ ਕਤਲ ਕਾਂਡ ਦੇ ਮਾਮਲੇ ''ਚ ਮੁੱਖ ਮੁਲਜ਼ਮ ਅਰਮਾਨ ਟਰੈਵਲ ਕੰਪਨੀ ਦਾ ਮਾਲਕ ਰਿੰਕੂ ਗ੍ਰਿਫ਼ਤਾਰ

12/02/2021 6:19:30 PM

ਜਲੰਧਰ (ਮਹੇਸ਼)– 25 ਨਵੰਬਰ ਦੀ ਰਾਤ ਬੱਸ ਅੱਡੇ ਦੇ ਗੇਟ ਨੰਬਰ 3 ਨੇੜੇ ਲੱਕੀ ਗਿੱਲ ਪੁੱਤਰ ਕੁਲਵੰਤ ਰਾਏ ਗਿੱਲ ਵਾਸੀ ਅਰਜੁਨ ਨਗਰ ਥਾਣਾ ਨਵੀਂ ਬਾਰਾਦਰੀ ਜਲੰਧਰ ਦੀ ਗੋਲੀ ਮਾਰ ਕੇ ਕੀਤੇ ਕਤਲ ਕੀਤਾ ਗਿਆ ਸੀ। ਇਸ ਮਾਮਲੇ ਵਿਚ ਬੁੱਧਵਾਰ ਬੱਸ ਅੱਡਾ ਪੁਲਸ ਚੌਂਕੀ ਨੇ ਮੁੱਖ ਮੁਲਜ਼ਮ ਅਰਮਾਨ ਟੂਰ ਐਂਡ ਟਰੈਵਲ ਕੰਪਨੀ ਦੇ ਮਾਲਕ ਸੰਦੀਪ ਸਿੰਘ ਉਰਫ਼ ਰਿੰਕੂ ਪੁੱਤਰ ਦੁਨੀ ਚੰਦ ਵਾਸੀ ਪਿੰਡ ਗੋਪਾਲ ਨਗਰ ਥਾਣਾ ਭੋਗਪੁਰ ਜ਼ਿਲਾ ਜਲੰਧਰ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਜਦਕਿ ਇਸ ਮਾਮਲੇ ਵਿਚ ਦਿਲਪ੍ਰੀਤ ਸਿੰਘ ਉਰਫ਼ ਬਿੱਲਾ ਪੁੱਤਰ ਅਮਰਜੀਤ ਸਿੰਘ ਵਾਸੀ ਦਕੋਹਾ, ਥਾਣਾ ਰਾਮਾ ਮੰਡੀ ਜਲੰਧਰ ਅਤੇ ਬੁੱਧੂ ਲੋਹਾਰਾਂ ਸਮੇਤ ਹੋਰ ਫ਼ਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਪੁਲਸ ਰੇਡ ਕਰ ਰਹੀ ਹੈ। ਰਿੰਕੂ ਦੀ ਗ੍ਰਿਫ਼ਤਾਰੀ ਬੱਸ ਅੱਡੇ ਤੋਂ ਪਾਸਪੋਰਟ ਆਫਿਸ ਵੱਲ ਜਾਂਦੇ ਰਸਤੇ ਤੋਂ ਕੀਤੀ ਗਈ ਹੈ। ਉਸ ਦਾ ਡਿਸਕਵਰ ਮੋਟਰਸਾਈਕਲ ਵੀ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ।

ਇਹ ਵੀ ਪੜ੍ਹੋ:  ਸੁਖਬੀਰ ਬਾਦਲ ਦਾ ਵੱਡਾ ਬਿਆਨ, ਕੇਂਦਰ ਦੇ ਦਬਾਅ ਹੇਠ ਭਾਜਪਾ ’ਚ ਸ਼ਾਮਲ ਹੋਏ ਮਨਜਿੰਦਰ ਸਿਰਸਾ


ਉਕਤ ਜਾਣਕਾਰੀ ਏ. ਸੀ. ਪੀ. ਮਾਡਲ ਟਾਊਨ ਗੁਰਪ੍ਰੀਤ ਸਿੰਘ ਨੇ ਪ੍ਰੈੱਸ ਕਾਨਫਰੰਸ ਵਿਚ ਦਿੱਤੀ। ਉਨ੍ਹਾਂ ਨਾਲ ਥਾਣਾ ਡਵੀਜ਼ਨ ਨੰਬਰ 6 ਦੇ ਮੁਖੀ ਇੰਸ. ਸੁਰਜੀਤ ਸਿੰਘ ਅਤੇ ਬੱਸ ਅੱਡਾ ਪੁਲਸ ਚੌਂਕੀ ਮੁਖੀ ਐੱਸ. ਆਈ. ਬਲਜਿੰਦਰ ਸਿੰਘ ਵੀ ਮੌਜੂਦ ਸਨ। ਏ. ਸੀ. ਪੀ. ਮਾਡਲ ਟਾਊਨ ਨੇ ਦੱਸਿਆ ਕਿ ਮ੍ਰਿਤਕ ਲੱਕੀ ਗਿੱਲ ਦੇ ਕਜ਼ਨ ਕਵੀ ਕੁਮਾਰ ਉਰਫ ਪਵਨ ਪੁੱਤਰ ਬਲਦੇਵ ਰਾਜ ਵਾਸੀ ਅਰਜੁਨ ਨਗਰ ਜਲੰਧਰ ਦੇ ਬਿਆਨਾਂ ’ਤੇ ਗ੍ਰਿਫ਼ਤਾਰ ਮੁਲਜ਼ਮ ਰਿੰਕੂ ਅਤੇ ਉਸਦੇ ਫ਼ਰਾਰ ਸਾਥੀਆਂ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ 6 ਵਿਚ 26 ਨਵੰਬਰ ਨੂੰ ਆਈ. ਪੀ. ਸੀ. ਦੀਆਂ ਧਾਰਾਵਾਂ 302, 307, 120-ਬੀ, 148, 149 ਅਤੇ ਆਰਮਜ਼ ਐਕਟ 25/54/59 ਤਹਿਤ ਐੱਫ. ਆਈ. ਆਰ. ਨੰਬਰ 232 ਦਰਜ ਕੀਤੀ ਗਈ ਸੀ। ਮੁਲਜ਼ਮ ਨੂੰ ਕੱਲ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਉਸ ਤੋਂ ਪੁੱਛਗਿੱਛ ਕਰਕੇ ਉਸ ਦੇ ਫ਼ਰਾਰ ਸਾਥੀਆਂ ਤੱਕ ਪੁਲਸ ਦਾ ਪਹੁੰਚਣਾ ਆਸਾਨ ਹੋ ਸਕੇ।

ਇਹ ਵੀ ਪੜ੍ਹੋ:  ਸੁਖਬੀਰ ਬਾਦਲ ਦਾ ਵੱਡਾ ਐਲਾਨ, ਸਰਕਾਰ ਬਣਨ 'ਤੇ ਹਲਕਾ ਕਰਤਾਰਪੁਰ 'ਚ ਖੋਲ੍ਹੇ ਜਾਣਗੇ 10 ਵੱਡੇ ਸਕੂਲ
ਇੰਸ. ਸੁਰਜੀਤ ਸਿੰਘ ਗਿੱਲ ਅਤੇ ਐੱਸ. ਆਈ. ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਵਿਚ ਰਿੰਕੂ ਨੇ ਦੱਸਿਆ ਕਿ 25 ਨਵੰਬਰ ਨੂੰ ਉਸਦਾ ਜਨਮ ਦਿਨ ਸੀ ਅਤੇ ਉਸਨੇ ਇਸ ਸਿਲਸਿਲੇ ਵਿਚ ਆਪਣੇ ਦੋਸਤਾਂ ਨੂੰ ਪਾਰਟੀ ਕਰਨ ਲਈ ਰਾਤ ਨੂੰ ਆਪਣੇ ਕੋਲ ਬੁਲਾਇਆ ਹੋਇਆ ਸੀ। ਪਾਰਟੀ ਦੌਰਾਨ ਨੇੜੇ ਹੀ ਇਕ ਆਟੋ ਵਿਚ ਬੈਠੇ ਕੁਝ ਲੋਕਾਂ ਨਾਲ ਉਨ੍ਹਾਂ ਦਾ ਵਿਵਾਦ ਹੋ ਗਿਆ ਸੀ।

ਇਹ ਵੀ ਪੜ੍ਹੋ: ਜਲੰਧਰ ਪਹੁੰਚੇ ਸੁਖਬੀਰ ਸਿੰਘ ਬਾਦਲ ਡੇਰਾ ਸੱਚਖੰਡ ਬੱਲਾਂ ਵਿਖੇ ਹੋਏ ਨਤਮਸਤਕ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri