ਲਵਲੀ ਆਟੋਜ਼ ਗੋਲੀਕਾਂਡ : ਗੰਨ ਹਾਊਸ ਦਾ ਸਾਰਾ ਰਿਕਾਰਡ ਮੰਗਵਾ ਕੇ ਚੈੱਕ ਕੀਤਾ ਜਾਵੇਗਾ

03/03/2020 3:37:20 PM

ਜਲੰਧਰ (ਜ. ਬ.)— ਲਵਲੀ ਆਟੋ ਗੋਲੀਕਾਂਡ ਮਾਮਲੇ 'ਚ ਗੈਰ-ਕਾਨੂੰਨੀ ਢੰਗ ਨਾਲ ਮਨਚਲੇ ਆਸ਼ਿਕ ਨੂੰ ਅਸਲਾ ਵੇਚਣ ਵਾਲੇ ਮਾਮਲੇ 'ਚ ਗ੍ਰਿਫਤਾਰ ਚਾਚਾ ਗੰਨ ਹਾਊਸ ਦੇ ਮਾਲਕ ਸਵਰਨਜੀਤ ਸਿੰਘ ਉਰਫ ਸਵਰਨਾ ਚਾਚਾ ਪੁੱਤਰ ਪੂਰਨ ਸਿੰਘ ਅਤੇ ਉਸ ਦੇ ਬੇਟੇ ਬਿਕਰਮਜੀਤ ਸਿੰਘ ਨਿਵਾਸੀ ਮੁਹੱਲਾ ਇਸਲਾਮਗੰਜ ਤੋਂ ਰਿਮਾਂਡ ਦੌਰਾਨ ਥਾਣਾ ਨੰ. 4 ਦੀ ਪੁਲਸ ਨੇ ਸਖਤੀ ਨਾਲ ਪੁੱਛਗਿੱਛ ਕੀਤੀ।

ਥਾਣਾ ਨੰ. 4 ਦੇ ਮੁਖੀ ਰਸ਼ਪਾਲ ਸਿੰਘ ਨੇ ਦੱਸਿਆ ਕਿ ਚਾਚਾ ਸਵਰਨਾ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਕਪੂਰਥਲਾ ਸਥਿਤ ਭਾਰਤ ਗੰਨ ਹਾਊਸ ਅਤੇ ਘਰ 'ਚ ਬਣਾਏ ਗਏ ਗੰਨ ਹਾਊਸ ਦਾ ਪੂਰਾ ਰਿਕਾਰਡ ਮੰਗਵਾਇਆ ਹੈ, ਜਿਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਮਨਪ੍ਰੀਤ ਵੱਲੋਂ ਵਰਤੀ ਗਈ ਰਿਵਾਲਵਰ ਦੀ ਰਿਪੋਰਟ ਲੈਬ ਤੋਂ ਮੰਗਵਾਈ ਜਾ ਰਹੀ ਹੈ, ਜਿਸ 'ਤੇ ਲੱਗੇ ਮਾਰਕੇ ਅਤੇ ਸੀਰੀਅਲ ਕੋਡ ਨੂੰ ਗੰਨ ਹਾਊਸ ਦੇ ਰਿਕਾਰਡ ਨਾਲ ਚੈੱਕ ਕੀਤਾ ਜਾਵੇਗਾ। ਦੋਵੇਂ ਦੁਕਾਨਾਂ 'ਚ ਪਏ ਅਸਲਿਆਂ ਦੀ ਗਿਣਤੀ ਦੇ ਨਾਲ ਲੋਕਾਂ ਦੇ ਜਮ੍ਹਾ ਅਸਲੇ ਰਿਕਾਰਡ ਚੈੱਕ ਕਰ ਉਨ੍ਹਾਂ ਨੂੰ ਵਾਪਸ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਦੋਵੇਂ ਬਾਪ-ਬੇਟੇ ਨੇ ਕਿੰਨੇ ਰੁਪਏ 'ਚ ਅਸਲਾ ਮਨਪ੍ਰੀਤ ਨੂੰ ਵੇਚਿਆ ਸੀ। ਵਰਣਨਯੋਗ ਹੈ ਕਿ 6 ਮਈ 2019 ਨੂੰ ਨਕੋਦਰ ਚੌਕ ਸਥਿਤ ਲਵਲੀ ਆਟੋ 'ਚ ਕੰਮ ਕਰਨ ਵਾਲੀ ਸੀਮਾ 'ਤੇ ਮਨਚਲੇ ਆਸ਼ਿਕ ਮਨਪ੍ਰੀਤ ਨੇ ਰਿਵਾਲਵਰ ਨਾਲ 4 ਗੋਲੀਆਂ ਚਲਾਈਆਂ ਸਨ। ਦੋਵਾਂ ਦੀ ਮੌਤ ਹੋ ਗਈ ਸੀ।

shivani attri

This news is Content Editor shivani attri