ਵਿਧਵਾ ਬੀਬੀ ਨੂੰ ਬੰਧਕ ਬਣਾ ਕੇ ਲੁੱਟਣ ਵਾਲੇ 3 ਮੁਲਜ਼ਮ ਹੈਰੋਇਨ ਸਣੇ ਚੜ੍ਹੇ ਪੁਲਸ ਅੜਿੱਕੇ

09/03/2020 5:48:30 PM

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)— ਲੁਟੇਰਿਆਂ ਨੇ ਪਿਛਲੇ ਹਫ਼ਤੇ ਮੁਹੱਲਾ ਕਾਜੀ ਬਾਗ ਸੁਲਤਾਨਪੁਰ ਲੋਧੀ ਨਿਵਾਸੀ ਵਿਧਵਾ ਬੀਬੀ ਜਸਵੀਰ ਕੌਰ ਪਤਨੀ ਲੇਟ ਗੁਰਚਰਨ ਸਿੰਘ ਨੂੰ ਘਰ 'ਚ ਬੰਧਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਮਾਮਲੇ ਨੂੰ ਸੁਲਤਾਨਪੁਰ ਲੋਧੀ ਦੀ ਪੁਲਸ ਨੇ ਸੁਲਝਾਉਂਦੇ ਹੋਏ 1 ਮਹਿਲਾ ਸਣੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਤੋਂ 270 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ।

ਇਹ ਵੀ ਪੜ੍ਹੋ: ਸਰਕਾਰੀ ਸਨਮਾਨਾਂ ਨਾਲ ਸ਼ਹੀਦ ਰਾਜੇਸ਼ ਕੁਮਾਰ ਨੂੰ ਦਿੱਤੀ ਗਈ ਅੰਤਿਮ ਵਿਦਾਈ, ਮਾਹੌਲ ਵੇਖ ਹਰ ਅੱਖ ਹੋਈ ਨਮ

ਇਸ ਸੰਬੰਧੀ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਸ ਕਪਤਾਨ ਕਪੂਰਥਲਾ ਜਸਪ੍ਰੀਤ ਸਿੰਘ ਸਿੱਧੂ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਸਰਵਨ ਸਿੰਘ ਬੱਲ ਦੀ ਅਗਵਾਈ ਚ ਪੁਲਸ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦ ਐੱਸ. ਐੱਚ. ਓ. ਦੀ ਗਾਈਡ ਲਾਈਨ ਤਹਿਤ ਏ. ਐੱਸ. ਆਈ. ਭੁਪਿੰਦਰ ਸਿੰਘ ਸਮੇਤ ਸਿਟੀ ਇੰਚਾਰਜ ਏ. ਐੱਸ. ਆਈ ਦਲਵਿੰਦਰ ਸਿੰਘ, ਏ. ਐੱਸ. ਆਈ. ਰਜਿੰਦਰ ਕੁਮਾਰ, ਏ. ਐੱਸ. ਆਈ. ਸੁਰਜੀਤ ਸਿੰਘ, ਏ. ਐੱਸ. ਆਈ. ਸ਼ਾਮ ਲਾਲ , ਹੋਲਦਾਰ ਮਨਦੀਪ ਸਿੰਘ , ਹੋਲਦਾਰ ਮਨਜਿੰਦਰ ਸਿੰਘ ਸਰਕਾਰੀ ਗੱਡੀ 'ਤੇ ਸਵਾਰ ਹੋ ਕੇ ਗਸ਼ਤ ਦੌਰਾਨ ਜਦ ਪਿੰਡ ਸੱਦੂਵਾਲ ਰੋਡ ਵੱਲ ਜਾ ਰਹੇ ਸੀ ਤਾਂ ਅੱਗਿਓਂ ਇਕ ਸਰਦਾਰ ਵਿਅਕਤੀ ਮੋਟਰ ਸਾਈਕਲ 'ਤੇ ਆਉਂਦਾ ਵਿਖਾਈ ਦਿੱਤਾ। ਉਕਤ ਵਿਅਕਤੀ ਪੁਲਸ ਪਾਰਟੀ ਨੂੰ ਵੇਖ ਕੇ ਭੱਜਣ ਲੱਗਾ ਤਾਂ ਪੁਲਸ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ। ਪੁੱਛਗਿੱਛ 'ਚ ਉਸ ਨੇ ਆਪਣਾ ਨਾਮ ਲ਼ਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਗੁਲਜਾਰ ਸਿੰਘ ਵਾਸੀ ਮੁਹੱਲਾ ਪੰਡੋਰੀ ਸੁਲਤਾਨਪੁਰ ਲੋਧੀ ਦੱਸਿਆ। ਉਸ ਦੇ ਕੋਲੋਂ 270 ਗ੍ਰਾਮ ਹੈਰੋਇਨ ਬਰਾਮਦ ਹੋਣ 'ਤੇ ਮੁਕੱਦਮਾ ਨੰਬਰ 293 ਧਾਰਾ 21,61,85 ਐੱਨ. ਡੀ. ਪੀ. ਐੱਸ. ਐਕਟ ਥਾਣਾ ਸੁਲਤਾਨਪੁਰ ਲੋਧੀ ਦਰਜ ਕੀਤਾ ਗਿਆ ।

ਇਹ ਵੀ ਪੜ੍ਹੋ: ਸ਼ਹਾਦਤ ਦਾ ਜਾਮ ਪੀਣ ਤੋਂ ਪਹਿਲਾਂ ਜਵਾਨ ਰਾਜੇਸ਼ ਨੇ ਪਰਿਵਾਰ ਨੂੰ ਕਹੇ ਸਨ ਇਹ ਆਖ਼ਰੀ ਬੋਲ (ਤਸਵੀਰਾਂ)

ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਲਖਵਿੰਦਰ ਸਿੰਘ ਉਰਫ ਲੱਖਾ ਤੋਂ ਡੂੰਘੀ ਪੁੱਛਗਿੱਛ ਕਰਨ 'ਤੇ ਉਸ ਨੇ ਮੰਨਿਆ ਹੈ ਕਿ ਉਸ ਨੇ ਲਛਮਣ ਸਿੰਘ ਉਰਫ ਟਿੰਕੂ ਪੁੱਤਰ ਜੋਗਿੰਦਰ ਪਾਲ, ਸੋਮਾ ਪਤਨੀ ਤੋਤਾ ਸਾਰੇ ਨਿਵਾਸੀ ਮੁਹੱਲਾ ਪੰਡੋਰੀ ਸੁਲਤਾਨਪੁਰ ਲੋਧੀ ਅਤੇ ਰਾਜਨ ਉਰਫ ਬਰੈਡਰ ਪੁੱਤਰ ਬਿੱਟੂ ਵਾਸੀ ਮੁਹੱਲਾ ਸੁੰਦਰ ਨਗਰ ਕਪੂਰਥਲਾ ਨਾਲ ਰਲ ਕੇ ਮਿਤੀ 26 ਅਗਸਤ ਨੂੰ ਕਾਲੀ ਵੇਈਂ 'ਤੇ ਸਲਾਹ ਕੀਤੀ ਅਤੇ 27 ਅਗਸਤ ਨੂੰ ਵਿਧਵਾ ਬੀਬੀ ਜਸਵੀਰ ਕੌਰ ਦੇ ਘਰ ਦਾਖਲ ਹੋ ਕੇ ਉਸਨੂੰ ਬੰਦੀ ਬਣਾ ਕੇ ਦਾਤਰ ਵਿਖਾ ਕੇ ਸੋਨੇ ਦੀਆਂ ਵਾਲੀਆਂ ਦਾ ਜੋੜਾ, 1 ਮੁੰਦਰੀ ਸੋਨੇ ਦੀ ਅਤੇ ਪੈਰਾਂ ਚ ਪਾਈਆਂ ਚਾਂਦੀ ਦੀਆਂ ਪੰਜੇਬਾਂ ਖੋਹ ਕੇ ਲੈ ਗਏ ਸਨ। ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਲਖਵਿੰਦਰ ਸਿੰਘ ਖ਼ਿਲਾਫ਼ ਪਹਿਲਾਂ ਵੀ 4-5 ਹੋਰ ਮੁਕੱਦਮੇ ਦਰਜ ਹਨ । ਉਨ੍ਹਾਂ ਦੱਸਿਆ ਕਿ ਲੁੱਟ ਦੀ ਵਾਰਦਾਤ ਚ ਸ਼ਾਮਲ 4 'ਚੋਂ 3 ਮੁਲਜਮ ਲ਼ਖਵਿੰਦਰ ਸਿੰਘ, ਸੋਮਾ ਪਤਨੀ ਤੋਤਾ ਅਤੇ ਰਾਜਨ ਗ੍ਰਿਫ਼ਤਾਰ ਕਰ ਲਏ ਹਨ ਜਦਕਿ ਇਕ ਮੁਲਜ਼ਮ ਲਛਮਣ ਉਰਫ ਟਿੰਕੂ ਹਾਲੇ ਫਰਾਰ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ ।
ਇਹ ਵੀ ਪੜ੍ਹੋ: ਰਾਜੌਰੀ 'ਚ ਸ਼ਹੀਦ ਹੋਏ ਮੁਕੇਰੀਆਂ ਦੇ ਜਵਾਨ ਦੇ ਪਰਿਵਾਰ ਲਈ ਸੂਬਾ ਸਰਕਾਰ ਦਾ ਵੱਡਾ ਐਲਾਨ
ਇਹ ਵੀ ਪੜ੍ਹੋ: ਜਲੰਧਰ: ਕਰੰਟ ਲੱਗਣ ਨਾਲ ਹੋਈ ਪਿਤਾ-ਪੁੱਤਰ ਦੀ ਮੌਤ ਦੇ ਮਾਮਲੇ 'ਚ ਹਾਈਕੋਰਟ ਦੀ ਸਖ਼ਤ ਕਾਰਵਾਈ

shivani attri

This news is Content Editor shivani attri