ਬੈਂਕ ’ਚ ਪੈਸਿਆਂ ਨਾਲ ਭਰਿਆ ਬੈਗ ਲੁਟੇਰੇ ਵੱਲੋਂ ਲੁੱਟਣ ਦੀ ਕੋਸ਼ਿਸ਼, ਹੋਇਆ ਗਿ੍ਰਫ਼ਤਾਰ

03/17/2021 4:26:34 PM

ਜਲੰਧਰ (ਮਿ੍ਰਦੁਲ,ਸੋਨੂੰ)— ਇਥੋਂ ਦੇ ਥਾਣਾ ਰਾਮਾਮੰਡੀ ਏਰੀਆ ’ਚ ਹੁਸ਼ਿਆਰਪੁਰ ਰੋਡ ’ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ’ਚ ਇਕ ਵਿਅਕਤੀ ਤੋਂ ਲੁਟੇਰੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਮੁਤਾਬਕ ਬਰਾਂਚ ’ਚ ਪੈਸਾ ਜਮ੍ਹਾ ਕਰਵਾਉਣ ਆਏ ਇਕ ਵਿਅਕਤੀ ਤੋਂ ਲੁਟੇਰਿਆਂ ਨੇ ਕੈਸ਼ ਨਾਲ ਭਰੇ ਬੈਗ ਨੂੰ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਲੋਕਾਂ ਨੇ ਨਾਕਾਮ ਕਰ ਦਿੱਤਾ। 

ਇਹ ਵੀ ਪੜ੍ਹੋ : ਬੀਬੀ ਬਾਦਲ ਦੀ ਸਰਕਾਰੀ ਰਿਹਾਇਸ਼ ਨੂੰ ਲੈ ਕੇ ਰਾਜਾ ਵੜਿੰਗ ਦੀ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਚਿੱਠੀ

PunjabKesari
ਦੱਸਿਆ ਜਾ ਰਿਹਾ ਹੈ ਕਿ ਮੌਕੇ ਤੋਂ ਜਦੋਂ ਲੁਟੇਰੇ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਗੇਟ ਦੇ ਕੋਲ ਮੌਜੂਦ ਲੋਕਾਂ ਨੇ ਲੁਟੇਰੇ ਨੂੰ ਕਾਬੂ ਕਰ ਲਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਉਥੇ ਹੀ ਮੌਕੇ ’ਤੇ ਪੁਲਸ ਨੇ ਬੈਂਕ ਪਹੁੰਚ ਕੇ ਮਾਮਲੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪਛਾਣ ਹਰਿੰਦਰ ਸਿੰਘ ਮੂਲ ਵਾਸੀ ਝਾਰਖੰਡ ਹਾਲ ਹੀ ਜਲੰਧਰ ਕੁੰਜ ਦੇ ਰੂਪ ’ਚ ਹੋਈ ਹੈ। 

ਇਹ ਵੀ ਪੜ੍ਹੋ :  ‘ਚਿੱਟੇ’ ਨੇ ਖੋਹ ਲਈਆਂ ਪਰਿਵਾਰ ਦੀਆਂ ਖ਼ੁਸ਼ੀਆਂ, ਚੜ੍ਹਦੀ ਜਵਾਨੀ ’ਚ ਜਹਾਨੋਂ ਤੁਰ ਗਿਆ ਪੁੱਤ


shivani attri

Content Editor

Related News