5 ਲੱਖ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼, ਤਿੰਨ ਕਾਬੂ

12/03/2019 6:36:21 PM

ਮੁਕੇਰੀਆਂ (ਅਮਰੀਕ)— ਮੁਕੇਰੀਆਂ ਪੁਲਸ ਨੇ 5 ਨਵੰਬਰ ਨੂੰ ਰੇਲਵੇ ਰੋਡ ਮੁਕੇਰੀਆਂ ਦੇ ਇਕ ਵਪਾਰੀ ਤੋਂ ਕਰੀਬ 5 ਲੱਖ ਲੁੱਟਣ ਵਾਲੇ ਲੁਟੇਰੇ ਗਿਰੋਹ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਰਵਿੰਦਰ ਕੁਮਾਰ ਅਤੇ ਐੱਸ. ਐੱਚ. ਓ. ਸਤਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ 5 ਨਵੰਬਰ ਦੀ ਸਵੇਰ ਨੂੰ ਰੇਲਵੇ ਰੋਡ ਮੁਕੇਰੀਆਂ ਤੋਂ ਅੰਮ੍ਰਿਤਸਰ ਦੇ ਕਾਰੋਬਾਰੀ ਬਲਵਿੰਦਰ ਸਿੰਘ ਕੋਲੋਂ ਚਾਰ ਲੁਟੇਰੇ ਉਸ ਦਾ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ ਸਨ। ਉਸ ਬੈਗ 'ਚ ਕਰੀਬ 5 ਲੱਖ ਰੁਪਏ ਦੀ ਨਕਦੀ ਸੀ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਵੀ ਰਿਕਾਰਡ ਕੀਤੀ ਗਈ ਸੀ।

ਉਨ੍ਹਾਂ ਕਿਹਾ ਕਿ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਤੋਂ ਬਾਅਦ ਮੁਕੇਰੀਆਂ ਪੁਲਸ ਦੀ ਵਿਸ਼ੇਸ਼ ਟੀਮ ਲੁਟੇਰਿਆਂ ਦਾ ਪਤਾ ਲਗਾਉਣ 'ਚ ਕਾਮਯਾਬ ਹੋਈ। ਪੁਲਸ ਨੇ ਤਿੰਨ ਲੁਟੇਰਿਆਂ 'ਚ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਵੱਲੋਂ ਅਜੈ ਕੁਮਾਰ, ਸ਼ਿਵ ਕੁਮਾਰ ਨਿਵਾਸੀ ਅੰਮ੍ਰਿਤਸਰ ਸਮੇਤ ਇਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਤੋਂ 2 ਲੱਖ 6 ਹਜ਼ਾਰ ਦੀ ਭਾਰਤੀ ਕਰੰਸੀ ਅਤੇ 96 ਹਜ਼ਾਰ ਥਾਈਵਟ ਵਿਦੇਸ਼ੀ ਕਰੰਸੀ (2 ਲੱਖ 11 ਹਜ਼ਾਰ 2) 00 ਰੁਪਏ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਇਕ ਮੁਲਜ਼ਮ ਫਰਾਰ ਹੈ, ਜਿਸ ਦੀ ਭਾਲ ਪੁਲਸ ਵੱਲੋਂ ਕੀਤੀ ਜਾ ਰਹੀ ਹੈ। 
ਉਨ੍ਹਾਂ ਕਿਹਾ ਕਿ ਫੜੇ ਗਏ ਤਿੰਨ ਲੁਟੇਰਿਆਂ ਦਾ ਮੰਨਣਾ ਹੈ ਕਿ ਜਦੋਂ ਉਨ੍ਹਾਂ ਨੇ ਬਲਵਿੰਦਰ ਕੋਲੋਂ ਬੈਗ ਖੋਹਿਆ ਤਾਂ ਉਥੇ 4 ਲੱਖ 80 ਹਜ਼ਾਰ ਰੁਪਏ ਅਤੇ ਵਿਦੇਸ਼ੀ ਕਰੰਸੀ ਦੇ 2 ਲੱਖ ਥਾਈਵਾਇਟ ਸਨ, ਜੋ ਚਾਰਾਂ 'ਚ ਵੰਡੇ ਗਏ ਸਨ।

shivani attri

This news is Content Editor shivani attri