ਸੰਸਦ ਮੈਂਬਰ ਸੰਤੋਖ ਚੌਧਰੀ ਤੇ ਵਿਧਾਇਕ ਰਿੰਕੂ ਮਿਲੇ ਗਲੇ, ਸਾਰੇ ਗਿਲੇ-ਸ਼ਿਕਵੇ ਦੂਰ

04/08/2019 4:40:52 PM

ਜਲੰਧਰ (ਧਵਨ)— ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਅਤੇ ਜਲੰਧਰ ਵੈਸਟ ਹਲਕੇ ਦੇ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਦੇ ਬੀਤੇ ਦਿਨ ਆਪਸ ਵਿਚ ਗਿਲੇ-ਸ਼ਿਕਵੇ ਪੂਰੀ ਤਰ੍ਹਾਂ ਨਾਲ ਦੂਰ ਹੋ ਗਏ। ਜਦੋਂ ਸੰਸਦ ਮੈਂਬਰ ਸੰਤੋਖ ਚੌਧਰੀ ਤੇ ਰਿੰਕੂ ਇਕ ਦੂਜੇ ਨਾਲ ਗਲੇ ਮਿਲੇ। ਕਾਂਗਰਸੀ ਵਿਧਾਇਕ ਅਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਸੰਸਦ ਮੈਂਬਰ ਸੰਤੋਖ ਚੌਧਰੀ ਤੇ ਰਿੰਕੂ ਨੂੰ ਨੇੜੇ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਈ। ਸੰਸਦ ਮੈਂਬਰ ਰਿੰਕੂ ਦੇ ਨਿਵਾਸ ਸਥਾਨ 'ਤੇ ਪਹੁੰਚੇ ਜਿੱਥੇ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੋਰੇਵਾਲੀਆ, ਪੰਜਾਬ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵਿਕਰਮਜੀਤ ਸਿੰਘ ਚੌਧਰੀ ਤੇ ਵੈਸਟ ਹਲਕੇ ਨਾਲ ਸਬੰਧ ਰੱਖਦੇ ਕਾਂਗਰਸੀ ਕੌਂਸਲਰ ਮੌਜੂਦ ਸਨ।
ਸੰਸਦ ਮੈਂਬਰ ਚੌਧਰੀ ਨੇ ਕਿਹਾ ਕਿ ਉਨ੍ਹਾਂ ਦਾ ਰਿੰਕੂ ਨਾਲ ਕੋਈ ਮਤਭੇਦ ਨਹੀਂ ਹੈ ਅਤੇ ਰਿੰਕੂ ਨੇ ਵੀ ਇਸ ਮੌਕੇ 'ਤੇ ਐਲਾਨ ਕੀਤਾ ਕਿ ਸੰਸਦ ਮੈਂਬਰ ਸੰਤੋਖ ਚੌਧਰੀ ਨੂੰ ਜਲੰਧਰ ਵੈਸਟ ਹਲਕੇ ਤੋਂ ਇਸ ਵਾਰ ਇਤਿਹਾਸਕ ਜਿੱਤ ਦਿਵਾਈ ਜਾਵੇਗੀ। ਰਾਣਾ ਗੁਰਜੀਤ ਸਿੰਘ ਨੇ ਸੰਸਦ ਸੰਤੋਖ ਚੌਧਰੀ ਅਤੇ ਰਿੰਕੂ ਦੇ ਮਿਲਨ ਨੂੰ ਇਤਿਹਾਸਕ ਕਰਾਰ ਦਿੰਦੇ ਹੋਏ ਕਿਹਾ ਕਿ ਕਾਂਗਰਸ ਹੁਣ ਇਹ ਚੋਣ ਜਿੱਤ ਚੁੱਕੀ ਹੈ। ਹੁਣ ਵਰਕਰਾਂ ਨੇ ਅਕਾਲੀਆਂ ਦਾ ਸਫਾਇਆ ਕਰਨਾ ਹੈ। ਵਿਕਰਮਜੀਤ ਚੌਧਰੀ ਨੇ ਕਿਹਾ ਕਿ ਸੰਸਦ ਮੈਂਬਰ ਚੌਧਰੀ ਤੇ ਰਿੰਕੂ ਦੇ ਗਿਲੇ-ਸ਼ਿਕਵੇ ਪੂਰੀ ਤਰ੍ਹਾਂ ਨਾਲ ਦੂਰ ਹੋਣ ਕਾਰਨ ਕਾਂਗਰਸ ਨੂੰ ਮਜ਼ਬੂਤੀ ਮਿਲੀ ਹੈ।

shivani attri

This news is Content Editor shivani attri