23 ਨੂੰ ਪਤਾ ਲੱਗ ਜਾਵੇਗਾ ਕਿ ਦੇਸ਼ ਭਾਜਪਾ ਮੁਕਤ ਹੁੰਦਾ ਜਾਂ ਕਾਂਗਰਸ ਮੁਕਤ : ਚੀਮਾ

05/21/2019 6:38:18 PM

ਸੁਲਤਾਨਪੁਰ ਲੋਧੀ (ਧੀਰ)— 23 ਮਈ ਨੂੰ ਚੋਣ ਨਤੀਜਿਆਂ ਤੋਂ ਬਾਅਦ ਪਤਾ ਚੱਲ ਜਾਵੇਗਾ ਕਿ ਭਾਰਤ ਦੇਸ਼ ਭਾਜਪਾ ਮੁਕਤ ਹੁੰਦਾ ਜਾਂ ਕਾਂਗਰਸ ਮੁਕਤ, ਬੀ. ਜੇ. ਪੀ ਦਾ ਇਹ ਵਹਿਮ ਵੀ ਟੁੱਟ ਜਾਵੇਗਾ। ਇਹ ਪ੍ਰਗਟਾਵਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਬੀਤੇ ਦਿਨ ਕਾਫੀ ਦਿਨਾਂ ਤੋਂ ਚੋਣਾਂ ਮੌਕੇ ਰਹੀ ਭੱਜ ਦੌੜ ਉਪਰੰਤ ਵੋਟਰਾਂ ਦਾ ਧੰਨਵਾਦ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਖਡੂਰ ਸਾਹਿਬ ਹਲਕੇ 'ਚ ਸਭ ਤੋਂ ਵੱਧ ਹਲਕਾ ਸੁਲਤਾਨਪੁਰ ਲੋਧੀ 'ਚ ਹੋਈ ਪੋਲਿੰਗ ਦੇ ਲਈ ਹਲਕੇ ਦੇ ਵੋਟਰਾਂ ਦੀ ਮਿਹਨਤ ਹੈ, ਜਿਨ੍ਹਾਂ ਨੇ ਲੋਕ ਸਭਾ ਚੋਣਾਂ 'ਚ ਵੀ ਪੰਚਾਇਤੀ ਚੋਣਾਂ ਵਾਂਗ ਮਿਹਨਤ ਕੀਤੀ ਤੇ ਵੱਧ ਤੋਂ ਵੱਧ ਵੋਟਾਂ ਪੁਆ ਕੇ ਨਵਾਂ ਇਤਿਹਾਸ ਸਿਰਜਿਆ। ਉਨ੍ਹਾਂ ਕਿਹਾ ਕਿ ਖਡੂਰ ਸਾਹਿਬ ਹਲਕੇ ਤੋਂ ਕਾਂਗਰਸੀ ਉਮੀਦਵਾਰ ਜਸਵੀਰ ਡਿੰਪਾ ਦੀ ਜਿੱਤ ਯਕੀਨੀ ਹੈ।
ਉਨ੍ਹਾਂ ਕਿਹਾ ਕਿ ਚੋਣ ਨਤੀਜੇ ਹਾਲੇ ਆਉਣੇ ਹਨ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਕਾਂਗਰਸ ਪਾਰਟੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਵਧੀਆ ਪ੍ਰਦਰਸ਼ਨ ਕਰਦੀ ਹੋਏ ਦੇਸ਼ 'ਚ ਉਨ੍ਹਾਂ ਦੀ ਅਗਵਾਈ ਹੇਠ ਨਵੀਂ ਸਰਕਾਰ ਬਣਾਵੇਗੀ। ਉਨ੍ਹਾਂ ਕਿਹਾ ਕਿ ਰਾਹੁਲ ਨੇ ਜਿਸ ਤਰ੍ਹਾਂ ਪੂਰੇ ਦੇਸ਼ 'ਚ ਕਾਂਗਰਸ ਪਾਰਟੀ ਦੇ ਹੱਕ 'ਚ ਵੱਡੀਆ ਰੈਲੀਆਂ ਕਰ ਕੇ ਕਾਂਗਰਸ ਪਾਰਟੀ ਨੂੰ ਇਕ ਨਵੀਂ ਦਿਸ਼ਾ ਦਿੱਤੀ ਹੈ, ਉਸ ਨਾਲ ਨਤੀਜੇ ਪਾਰਟੀ ਦੇ ਹੱਕ 'ਚ ਜ਼ਰੂਰ ਆਉਣਗੇ। ਚੀਮਾ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅਕਾਲੀ ਦਲ ਭਾਜਪਾ ਦਾ ਚੋਣਾਂ 'ਚ ਸੂਪੜਾ ਸਾਫ ਕਰਕੇ ਨਵਾਂ ਇਤਿਹਾਸ ਸਿਰਜੇਗਾ।
ਇਸ ਮੌਕੇ ਪ੍ਰਦੇਸ਼ ਸਕੱਤਰ ਪੰਜਾਬ ਪਰਵਿੰਦਰ ਸਿੰਘ ਪੱਪਾ, ਡਾ. ਅਮਨਪ੍ਰੀਤ ਸਿੰਘ, ਬਲਦੇਵ ਸਿੰਘ ਰੰਗੀਲਪੁਰ ਮੈਂਬਰ ਸੰਮਤੀ, ਮੁਖਤਿਆਰ ਸਿੰਘ ਭਗਤਪੁਰ ਬਲਾਕ ਪ੍ਰਧਾਨ, ਸਤਿੰਦਰ ਸਿੰਘ ਚੀਮਾ ਦਫਤਰ ਇੰਚਾਰਜ, ਸੁਖਵਿੰਦਰ ਸਿੰਘ ਸੌਂਦ, ਗੁਰਨਿਹਾਲ ਸਿੰਘ ਚੀਮਾ, ਜਸਕਰਨ ਸਿੰਘ ਚੀਮਾ, ਲਾਡੀ ਦਰੀਏਵਾਲ, ਐਡ. ਬਲਵਿੰਦਰ ਸਿੰਘ ਮੋਮੀ, ਹਰਨੇਕ ਸਿੰਘ ਵਿਰਦੀ, ਬਲਜਿੰਦਰ ਸਿੰਘ ਪੀ. ਏ., ਰਵੀ ਪੀ. ਏ. ਆਦਿ ਵੀ ਹਾਜ਼ਰ ਸਨ।

shivani attri

This news is Content Editor shivani attri