''ਆਪ'' ਦੇ ਬੂਥ ਹੀ ਨਹੀਂ ਲੱਗ ਸਕੇ ਪੂਰੇ

05/20/2019 5:19:56 PM

ਜਲੰਧਰ (ਬੁਲੰਦ)— ਲੋਕ ਸਭਾ ਚੋਣਾਂ ਤਹਿਤ ਹਰ ਪਾਰਟੀ ਪੂਰੇ ਜ਼ੋਰ-ਸ਼ੋਰ ਨਾਲ ਮੈਦਾਨ 'ਚ ਉਤਰੀ ਹੋਈ ਸੀ ਪਰ ਚੋਣਾਂ ਦੇ ਦਿਨ ਤਾਂ ਕਈ ਪਾਰਟੀਆਂ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਹੌਸਲਾ ਹਾਰਦੀਆਂ ਦਿਸੀਆਂ। ਜਲੰਧਰ ਸੀਟ 'ਤੇ 'ਆਪ' ਦਾ ਇਹੋ ਹਾਲ ਦਿਸਿਆ। 'ਆਪ' ਦੇ ਬੂਥ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਮੁਕਾਬਲੇ 5 ਗੁਣਾ ਘੱਟ ਦਿਖਾਈ ਦਿੱਤੇ। ਹੋਰਨਾਂ ਪੋਲਿੰਗ ਸਟੇਸ਼ਨਾਂ ਜਲੰਧਰ ਸ਼ਹਿਰੀ ਅਤੇ ਪਿੰਡਾਂ 'ਚ 'ਆਪ' ਦਾ ਨਾਮੋ-ਨਿਸ਼ਾਨ ਨਹੀਂ ਦਿਸਿਆ।
ਮਾਮਲੇ ਬਾਰੇ 'ਆਪ' ਦੇ ਕੁਝ ਆਗੂਆਂ ਅਤੇ ਵਰਕਰਾਂ ਨਾਲ ਗੱਲ ਕਰਨ 'ਤੇ ਉਨ੍ਹਾਂ ਦਾ ਕਹਿਣਾ ਸੀ ਕਿ ਹਰ ਇਕ ਪੋਲਿੰਗ ਸਟੇਸ਼ਨ 'ਤੇ ਬੂਥ ਲਾਉਣ ਲਈ ਘੱਟ ਤੋਂ ਘੱਟ 2 ਹਜ਼ਾਰ ਰੁਪਏ ਦਾ ਖਰਚ ਆਉਂਦਾ ਹੈ ਪਰ ਪਾਰਟੀ ਉਮੀਦਵਾਰ ਵੱਲੋਂ ਇਹ ਖਰਚ ਨਹੀਂ ਦਿੱਤਾ ਗਿਆ, ਜਿਸ ਕਰਨ ਬੂਥ ਕਾਫੀ ਘੱਟ ਲੱਗ ਸਕੇ। ਉਥੇ ਪਾਰਟੀ ਦੇ ਅੰਦਰੂਨੀ ਸੂਤਰਾਂ ਦੀ ਮੰਨੀਏ ਤਾਂ ਉਮੀਦਵਾਰ ਨੇ ਸਾਰੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੇ ਹਲਕੇ ਦੇ ਪੋਲਿੰਗ ਸਟੇਸ਼ਨਾਂ 'ਤੇ ਬੂਥ ਲਗਾਉਣ ਅਤੇ ਪਾਰਟੀ ਦੇ ਆਗੂਆਂ ਨੇ ਹੀ ਇਸ ਮਾਮਲੇ 'ਚ ਹੱਥ ਖਿੱਚ ਕੇ ਰੱਖਿਆ, ਜਿਸ ਕਾਰਨ ਪਾਰਟੀ ਬੂਥ ਲਗਾਉਣ ਵਿਚ ਹੀ ਕਾਫੀ ਪੱਛੜੀ ਰਹੀ। 'ਆਪ' ਪਾਰਟੀ ਦੀ ਠੰਡੀ ਪ੍ਰਚਾਰ ਪਾਲਿਸੀ ਦੇ ਬਾਰੇ ਰਾਜਨੀਤਕ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਾਰ ਹੋ ਸਕਦਾ ਹੈ ਕਿ ਨਤੀਜਿਆਂ ਤੋਂ ਬਾਅਦ 'ਆਪ' ਬਸਪਾ ਤੋਂ ਵੀ ਪਿੱਛੇ ਰਹਿ ਜਾਵੇ ਅਤੇ ਚੌਥੇ ਨੰਬਰ 'ਤੇ ਪਹੁੰਚੀ ਦਿੱਸੇ। ਅਜਿਹੇ ਵਿਚ 'ਆਪ' ਦੇ ਉਮੀਦਵਾਰ ਲਈ ਜ਼ਮਾਨਤ ਬਚਾਅ ਪਾਉਣਾ ਮੁੱਖ ਟੀਚਾ ਬਣਿਆ ਹੋਇਆ ਹੈ।

shivani attri

This news is Content Editor shivani attri