ਪੁਲਸ ਤੋਂ ਬਚਣ ਲਈ ਪ੍ਰਾਇਵੇਟ ਕੋਠੀਆਂ ''ਚ ਚਲਾ ਰਹੇ ਹਨ ਸੱਟੇਬਾਜੀ ਦੀ ਖੇਡ

05/20/2019 4:12:31 PM

ਕਪੂਰਥਲਾ (ਭੂਸ਼ਣ)—19 ਮਈ ਨੂੰ ਸੂਬੇ 'ਚ ਹੋਈਆਂ ਲੋਕਸਭਾ ਚੋਣਾਂ ਦੇ ਦੌਰਾਨ ਜਿੱਥੇ ਆਮ ਲੋਕਾਂ 'ਚ 23 ਮਈ ਨੂੰ ਆਉਣ ਵਾਲੇ ਚੋਣ ਨਤੀਜਿਆਂ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਉਥੇ ਹੀ ਇਨ੍ਹਾਂ ਚੋਣ ਨਤੀਜਿਆਂ ਨੂੰ ਲੈ ਕੇ ਕਿਹੜੀ ਪਾਰਟੀ ਨੂੰ ਫਾਇਦਾ ਹੋਵੇਗਾ ਇਸ ਨੂੰ ਲੈ ਕੇ ਕਪੂਰਥਲਾ ਸ਼ਹਿਰ ਸਮੇਤ ਪੂਰੇ ਜ਼ਿਲੇ 'ਚ ਸੱਟਾ ਬਾਜ਼ਾਰ ਪੂਰੀ ਤਰ੍ਹਾਂ ਨਾਲ ਸਰਗਰਮ ਨਜ਼ਰ ਆਉਣ ਲੱਗਾ ਹੈ, ਉਥੇ ਹੀ ਇਸ ਦੌਰਾਨ ਸੈਂਕੜੇ ਲੋਕਾਂ ਨੇ ਕਰੋੜਾਂ ਦੇ ਦਾਅ ਸੱਟਾ ਬਾਜ਼ਾਰ 'ਚ ਲਗਾ ਦਿੱਤੇ ਹਨ। ਅਜੇ ਕਿ ਇਸ ਸਬੰਧ 'ਚ ਪੁਲਸ ਕੋਲ ਕੋਈ ਸ਼ਿਕਾਇਤ ਨਾ ਹੋਣ ਕਾਰਨ ਪੁਲਸ ਦੇ ਕੋਲ ਕੋਈ ਐਕਸ਼ਨ ਸਾਹਮਣੇ ਨਹੀਂ ਆਇਆ ਹੈ। ਜ਼ਿਕਰਯੋਗ ਹੈ ਕਿ 23 ਮਈ ਨੂੰ ਹੋਣ ਵਾਲੀਆਂ ਲੋਕਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦਾ ਚਰਚਾਵਾਂ ਦਾ ਬਾਜ਼ਾਰ ਗਰਮ ਹੈ, ਜਿਸ ਨੂੰ ਲੈ ਕੇ ਪਹਿਲਾਂ ਤੋਂ ਹੀ ਬੀਤੇ ਕਈ ਦਹਾਕਿਆਂ ਤੋਂ ਸੱਟਾ ਕਾਰੋਬਾਰੀਆਂ ਦੇ ਗੜ ਦੇ ਤੌਰ 'ਤੇ ਜਾਣੇ ਜਾਂਦੇ ਕਪੂਰਥਲਾ ਸ਼ਹਿਰ 'ਚ ਸੱਟਾ ਕਾਰੋਬਾਰੀ ਕਾਫੀ ਵੱਡੇ ਪੱਧਰ 'ਤੇ ਸਰਗਰਮ ਹੋ ਗਏ ਸਨ। ਦਸਿਆ ਜਾਂਦਾ ਹੈ ਕਿ ਕਪੂਰਥਲਾ ਸ਼ਹਿਰ ਸਮੇਤ ਪੂਰੇ ਜ਼ਿਲੇ 'ਚ ਖਾਸ ਕਰਕੇ ਕਪੂਰਥਲਾ, ਸੁਲਤਾਨਪੁਰ ਲੋਧੀ, ਭੁਲੱਥ, ਬੇਗੋਵਾਲ ਅਤੇ ਫਗਵਾੜਾ 'ਚ ਵੱਡੀ ਗਿਣਤੀ 'ਚ ਲੋਕਾਂ ਨੇ ਸੱਟਾ ਬਾਜ਼ਾਰ 'ਚ ਚੋਣਾਂ 'ਚ 10 ਹਜ਼ਾਰ ਤੋਂ ਲੈ ਕੇ 10 ਲੱਖ ਰੁਪਏ ਤੱਕ ਦੇ ਦਾਅ ਲਗਾਏ ਹਨ, ਜਿਨ੍ਹਾਂ 'ਚ ਕਈ ਅਜਿਹੇ ਸਫੇਦਪੋਸ਼ ਲੋਕ ਵੀ ਸ਼ਾਮਲ ਹਨ ਜੋ ਪਹਿਲਾਂ ਵੀ ਸੱਟਾ ਬਾਜ਼ਾਰ 'ਚ ਮੋਟੀ ਰਕਮ ਲਗਾਉਂਦੇ ਰਹੇ ਹਨ। 
ਦਸਿਆ ਜਾਂਦਾ ਹੈ ਕਿ ਜ਼ਿਲੇ 'ਚ ਵੱਡੀ ਗਿਣਤੀ 'ਚ ਸਫੇਦਪੋਸ਼ ਲੋਕਾਂ ਨੇ ਕਰੋੜਾਂ ਰੁਪਏ ਦੀ ਰਕਮ ਇਨ੍ਹਾਂ ਲੋਕਸਭਾ ਚੋਣਾਂ ਦੇ ਨਤੀਜਿਆਂ ਨੂੰ ਦੇਖਦੇ ਹੋਏ ਦਾਅ 'ਤੇ ਲਗਾ ਦਿੱਤੀ ਹੈ। ਧਿਆਨਦੇਣ ਯੋਗ ਗੱਲ ਇਹ ਹੈ ਕਿ ਬੀਤੇ ਤਿੰਨ ਦਹਾਕਿਆਂ ਤੋਂ ਕਪੂਰਥਲਾ ਪੁਲਸ ਜ਼ਿਲੇ ਦੇ 15 ਥਾਣਾ ਖੇਤਰਾਂ 'ਚ ਸੱਟਾ ਕਾਰੋਬਾਰੀਆਂ ਦੇ ਖਿਲਾਫ ਸੈਂਕੜਿਆਂ ਦੀ ਗਿਣਤੀ 'ਚ ਮਾਮਲੇ ਦਰਜ ਕਰ ਚੁਕੀ ਹੈ ਅਤੇ ਇਨ੍ਹਾਂ ਮਾਮਲਿਆਂ 'ਚ ਕਈ ਵੱਡੇ ਸੱਟਾ ਕਾਰੋਬਾਰੀ ਗ੍ਰਿਫਤਾਰ ਹੋ ਚੁਕੇ ਹਨ ਪਰ ਇਸ ਦੇ ਬਾਵਜੂਦ ਵੀ ਸੱਟਾ ਮਾਫੀਆਂ ਦੀਆਂ ਗਤੀਵਿਧੀਆਂ ਲਗਾਤਾਰ ਜਾਰੀ ਹਨ। ਵਰਣਨਯੋਗ ਹੈ ਕਿ ਕਪੂਰਥਲਾ ਜ਼ਿਲੇ 'ਚ ਸਰਗਰਮ ਸੱਟਾ ਕਾਰੋਬਾਰੀਆਂ ਦੇ ਤਾਰ ਰਾਜਸਥਾਨ, ਮੁੰਬਈ ਅਤੇ ਨਵੀਂ ਦਿੱਲੀ ਦੇ ਪ੍ਰਮੁੱਖ ਸੱਟਾ ਕੇਂਦਰਾਂ ਨਾਲ ਜੁੜੇ ਹੋਏ ਹਨ, ਉਥੇ ਹੀ ਪੁਲਸ ਤੋਂ ਬਚਣ ਲਈ ਕਈ ਸੱਟਾ ਕਾਰੋਬਾਰੀ ਪ੍ਰਾਇਵੇਟ ਕੋਠੀਆਂ 'ਚ ਬੈਠ ਕੇ ਸੱਟਾ ਕਾਰੋਬਾਰ ਨੂੰ ਚਲਾ ਰਹੇ ਹਨ।
ਕਈ ਪਰਿਵਾਰਾਂ ਨੂੰ ਤਬਾਹ ਕਰ ਚੁਕੀ ਹੈ ਸੱਟਾ ਮਾਫੀਆ 
ਸੱਟਾ ਮਾਫੀਆ ਦੇ ਜਾਲ 'ਚ ਫਸ ਕੇ ਕਪੂਰਥਲਾ ਸ਼ਹਿਰ ਸਮੇਤ ਜ਼ਿਲੇ ਨਾਲ ਸਬੰਧਤ ਕਈ ਖਾਂਦੇ ਪੀਂਦੇ ਪਰਿਵਾਰ ਤਬਾਹੀ ਦੇ ਕੰਡੇ ਪਹੁੰਚ ਗਏ ਹਨ। ਇਨ੍ਹਾਂ 'ਚ ਕਈ ਪਰਿਵਾਰ ਅਜਿਹੇ ਵੀ ਹਨ, ਜਿਨਾਂ ਦੇ ਕਈ ਮੈਂਬਰਾਂ ਨੇ ਇਨ੍ਹਾਂ ਸੱਟੇਬਾਜੀ ਦੇ ਇਸ ਦੌਰ 'ਚ ਭਾਰੀ ਘਾਟੇ ਕਾਰਨ ਪਿਛਲੇ ਦੋ ਦਹਾਕਿਆਂ ਦੌਰਾਨ ਖੁਦਕੁਸ਼ੀ ਦਾ ਰਸਤਾ ਚੁਣਿਆ ਹੈ। ਇਸ ਦੇ ਬਾਵਜੂਦ ਵੀ ਸੱਟੇਬਾਜੀ ਦੀ ਦਲ-ਦਲ 'ਚੋਂ ਫਸੇ ਵੱਡੀ ਗਿਣਤੀ 'ਚ ਲੋਕ ਇਸ ਤੋਂ ਪਿੱਛੇ ਨਹੀਂ ਹੱਟ ਪਾ ਰਹੇ ਹਨ।
ਕੀ ਕਹਿੰਦੇ ਹਨ ਐੱਸ. ਐੱਸ. ਪੀ
ਇਸ ਸਬੰਧ 'ਚ ਜਦੋਂ ਐੱਸ. ਐੱਸ. ਪੀ. ਸਤਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸੱਟਾ ਕਾਰੋਬਾਰੀਆਂ ਦੀਆਂ ਗਤੀਵਿਧੀਆਂ ਨੂੰ ਕਿਸੇ ਕੀਮਤ 'ਤੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਜਿਸ ਨੂੰ ਲੈ ਕੇ ਪਹਿਲਾਂ ਹੀ ਵੱਖ-ਵੱਖ ਥਾਣਾ ਖੇਤਰਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸ ਸਬੰਧੀ ਆਈ ਕਿਸੇ ਵੀ ਸ਼ਿਕਾਇਤ 'ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

shivani attri

This news is Content Editor shivani attri