ਲੋਕ ਇਨਕਲਾਬ ਮੰਚ ਟਾਂਡਾ ਦੀ ਵੱਡੀ ਪਹਿਲ, ਸਿੰਘੁ ਬਾਰਡਰ ’ਤੇ ਕਿਸਾਨਾਂ ਲਈ ਕੀਤਾ ਖਾਸ ਪ੍ਰਬੰਧ

01/04/2021 12:29:56 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ) - ਸਮਾਜ ਸੇਵੀ ਸੰਸਥਾ ਲੋਕ ਇਨਕਲਾਬ ਮੰਚ ਟਾਂਡਾ ਵੱਲੋ ਦਿੱਲੀ ਕਿਸਾਨ ਅੰਦੋਲਨ ਦੌਰਾਨ ਸੰਘਰਸ਼ ਕਰ ਰਹੇ ਕਿਸਾਨਾਂ ਲਈ ਪੱਕੀ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ। ਇਹ ਜਾਣਕਾਰੀ ਮੰਚ ਦੀ ਮੀਟਿੰਗ ਦੌਰਾਨ ਟੀਮ ਮੈਂਬਰਾਂ ਨੇ ਦਿੱਤੀ। ਪ੍ਰਧਾਨ ਮਨਜੀਤ ਸਿੰਘ ਖਾਲਸਾ ਅਤੇ ਸਰਪ੍ਰਸਤ ਹਰਦੀਪ ਖੁੱਡਾ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਸਮੂਹ ਟੀਮ ਮੈਂਬਰਾਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਦੇਸ਼ ਵਿਆਪੀ ਕਿਸਾਨ ਅੰਦੋਲਨ ਵਿੱਚ ਸਿੰਘੁ ਬਾਰਡਰ ’ਤੇ ਡਟੇ ਕਿਸਾਨਾਂ ਦੀ ਸਹੂਲਤ ਲਈ ਹੋਰ ਮਦਦ ਸਮੱਗਰੀ ਭੇਜਣ ਦਾ ਪ੍ਰੋਗਰਾਮ ਉਲੀਕਿਆ। 

ਇਸ ਦੌਰਾਨ ਮੰਚ ਦੇ ਸੇਵਾਦਾਰਾਂ ਨੇ ਦੱਸਿਆ ਕਿ ਪਰਵਾਸੀ ਪੰਜਾਬੀ ਮਨੀ ਸਿੰਘ ਕੈਨੇਡਾ, ਦੀਪ ਕੰਪਲੈਕਸ ਪ੍ਰਬੰਧਕਾਂ ਅਤੇ ਹੋਰਨਾਂ ਦੀ ਮਦਦ ਨਾਲ ਚੌਥੇ ਜੱਥੇ ਵਿੱਚ 15 ਹੋਰ ਵਾਟਰ ਪ੍ਰੂਫ਼ ਟੈਂਟ, ਬਿਸਤਰੇ ਆਦਿ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਮੌਸਮ ਦੀਆਂ ਦੁਸ਼ਵਾਰੀਆਂ ਤੋਂ ਬਚਾਉਣ ਲਈ ਮੰਚ ਵੱਲੋ ਸਿੰਘੁ ਬਾਰਡਰ ਨਜ਼ਦੀਕ ਇਕ ਕੈਂਪਸ ਕਿਰਾਏ ’ਤੇ ਲੈ ਕੇ ਲਗਭਗ 1200 ਕਿਸਾਨਾਂ ਦੀ ਰਿਹਾਇਸ਼ ਦਾ ਪੱਕਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਆਖਿਆ ਸੰਘਰਸ਼ ਜਿੰਨਾ ਮਰਜ਼ੀ ਲੰਬਾ ਚੱਲੇ ਮੰਚ ਦੀ ਟੀਮ ਲਗਾਤਾਰ ਅੰਨਦਾਤਿਆ ਦੇ ਨਾਲ ਖੜੀ ਹੋਕੇ ਆਪਣਾ ਸੇਵਾ ਮਿਸ਼ਨ ਚਲਾਏਗੀ।

ਇਸ ਮੌਕੇ ਤਜਿੰਦਰ ਸਿੰਘ ਢਿੱਲੋਂ, ਅਜੀਬ ਦਵੇਦੀ, ਸੁਖਨਿੰਦਰ ਸਿੰਘ ਕਲੋਟੀ, ਪ੍ਰਦੀਪ ਸਿੰਘ ਮੂਨਕਾ, ਹਰਦੀਪ ਸਿੰਘ ਮੋਹਕਮਗੜ, ਮਨਦੀਪ ਸਿੰਘ ਦੀਪਾ, ਬਲਰਾਜ ਜੋਹਲ, ਪ੍ਰਦੀਪ ਵਿਰਲੀ, ਪ੍ਰੋ. ਕੁਲਦੀਪ ਸਿੰਘ, ਕੁਲਜੀਤ ਸਿੰਘ ਬੁੱਢੀਪਿੰਡ, ਤਰਨਜੀਤ ਸੈਣੀ, ਵਰਿੰਦਰ ਪੁੰਜ, ਰਮਣੀਕ ਸਿੰਘ ਆਦਿ ਮੌਜੂਦ ਸਨ। 

rajwinder kaur

This news is Content Editor rajwinder kaur