ਪਿੰਡ ਦੇਸਲਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ''ਚ ਮਨਾਈ ਗਈ ਕੁੜੀਆਂ ਦੀ ਲੋਹੜੀ

01/11/2020 6:03:41 PM

ਜਲੰਧਰ— ਸੋਮਵਾਰ ਨੂੰ ਲੋਹੜੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਜਲੰਧਰ ਵਿਖੇ ਅੱਜ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਪਿੰਡ ਦੇਸਲਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਕੁੜੀਆਂ ਦੀ ਲੋਹੜੀ ਮਨਾਈ ਗਈ। ਇਸ ਖਾਸ ਮੌਕੇ 'ਤੇ ਲੋਕਾਂ ਨੇ ਖੂਬ ਮਨੋਰੰਜਨ ਕੀਤਾ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਸੀ. ਡੀ. ਪੀ. ਓ. ਦਲਜਿੰਦਰ ਕੌਰ ਨੇ ਕੁੜੀਆਂ ਦੀ ਲੋਹੜੀ ਮਨਾਉਣ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਪ੍ਰੋਗਰਾਮ 'ਚ ਸੁਪਰਵਾਈਜ਼ਰ ਆਦਰਸ਼ ਸਕੂਲ ਹੈੱਡ ਮਾਸਟਰ ਸ੍ਰੀ ਅਮਰਜੀਤ ਅਧਿਆਪਕ ਗੁਰਪ੍ਰੀਤ ਸਿੰਘ ਆਂਗਨਵਾੜੀ ਵਰਕਰ ਰਜਨੀ ਅਤੇ ਦਵਿੰਦਰ ਕੌਰ ਨੇ ਕੁੜੀਆਂ ਦੀ ਲੋਹੜੀ ਮਨਾਉਣ ਬਾਰੇ ਜਾਗਰੂਕ ਕੀਤਾ।

shivani attri

This news is Content Editor shivani attri