ਲੋਹੀਆਂ ’ਚ ਇਕ ਵਾਰ ਫਿਰ ਨਗਰ ਪੰਚਾਇਤ ਦੀ ਜਗ੍ਹਾ ’ਤੇ ਕਬਜ਼ੇ ਦੀ ਕੋਸ਼ਿਸ਼

03/12/2021 3:12:18 PM

ਲੋਹੀਆਂ ਖ਼ਾਸ (ਜ. ਬ.)- ਪਿਛਲੇ ਇਕ ਦਹਾਕੇ ਤੋਂ ਸਥਾਨਕ ਸ਼ਹਿਰ ਵਿਚ ਮੌਕਾ ਭਾਲਦਿਆਂ ਹੀ ਨਗਰ ਪੰਚਾਇਤ ਦੀ ਜਗ੍ਹਾ ’ਤੇ ਕਿਸੇ ਨਾ ਕਿਸੇ ਨੇ ਆਪਣੀ ਤਾਕਤ ਵਿਖਾਉਂਦਿਆਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਨੂੰ ਸ਼ਹਿਰ ਵਾਸੀਆਂ, ਮੁਹਤਬਰ ਵਿਅਕਤੀਆਂ ਅਤੇ ਦਫ਼ਤਰ ਨਗਰ ਪੰਚਾਇਤ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਰੋਕਣ ਵਿਚ ਨਾ-ਕਾਮਯਾਬ ਕੀਤਾ ਹੈ ਪਰ ਇਸ ਵਾਰ ਤਾਂ ਕਬਜ਼ਾਧਾਰੀਆਂ ਨੇ ਸਫ਼ਾਈ ਦੇ ਨਾਂ ’ਤੇ ਨਗਰ ਪੰਚਾਇਤ ਦੇ ਖਾਲੀ ਪਏ ਪਲਾਟ ਵਿਚ ਇੰਟਰਲਾਕ ਟਾਈਲਾਂ ਲਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੇ ਮੌਕੇ ਉੱਤੇ ਪਹੁੰਚੇ ਨਗਰ ਪੰਚਾਇਤ ਦੇ ਮੁਲਾਜ਼ਮਾਂ ਤੇ ਤਿੰਨ ਨਵੇਂ ਜਿੱਤੇ ਕੌਂਸਲਰਾਂ ਅਤੇ ਹੋਰ ਮੁਹਤਬਰ ਲੋਕਾਂ ਨੂੰ ਕਿਹਾ ਕਿ ਉਹ ਨਵੇਂ ਜਿੱਤੇ ਐੱਮ. ਸੀ. ਦੇ ਕਹਿਣ ’ਤੇ ਹੀ ਟਾਈਲਾਂ ਲਾ ਰਿਹਾ ਹੈ ਜਦਕਿ ਮੌਕੇ ਉੱਤੇ ਪਹੁੰਚੇ ਨਗਰ ਪੰਚਾਇਤ ਦੇ ਮੁਲਾਜ਼ਮਾਂ ਨੇ ਇਕ ਵਾਰ ਤਾਂ ਕੰਮ ਨੂੰ ਬੰਦ ਤਾਂ ਕਰਵਾ ਦਿੱਤਾ ਪਰ ਕੁਝ ਮਿੰਟਾਂ ਬਾਅਦ ਹੀ ਕਬਜ਼ਾਧਾਰੀਆਂ ਨੇ ਮੁੜ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਹੋਈ ਸਿਆਸੀ ਗੰਡ-ਤੁਪ ਸਾਹਮਣੇ ਆ ਗਈ।

ਇਹ ਵੀ ਪੜ੍ਹੋ :  ਬੋਰਵੈੱਲ ’ਚ ਜਾਨ ਗੁਆਉਣ ਵਾਲੇ ‘ਫਤਿਹਵੀਰ’ ਦੀ ਮਾਂ ਦੀ ਝੋਲੀ ਖੁਸ਼ੀਆਂ ਨਾਲ ਭਰੀ, ਰੱਬ ਨੇ ਬਖ਼ਸ਼ੀ ਪੁੱਤ ਦੀ ਦਾਤ

ਇਸ ਬਾਰੇ ਕਾਰਜ ਸਾਧਕ ਅਫਸਰ ਰਣਧੀਰ ਸਿੰਘ ਨੇ ਕਿਹਾ ਕਬਜ਼ਾ ਕਰ ਰਹੇ ਵਿਅਕਤੀਆਂ ਨੂੰ ਲਿਖਤੀ ਨੋਟਿਸ ਭੇਜਿਆ ਗਿਆ ਹੈ ਜੇਕਰ ਫਿਰ ਵੀ ਟਾਇਲਾਂ ਨਾ ਹਟਾਈਆਂ ਗਈਆਂ ਤਾਂ ਜਲਦ ਹੀ ਅਗਲੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਹੁਣ ਸਿਆਸੀ ਊਂਠ ਕਿਸ ਕਰਵਟ ਬੈਠਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ...?

ਇਹ ਵੀ ਪੜ੍ਹੋ : ਜਲੰਧਰ: ਪਿਓ-ਪੁੱਤ ਦੀ ਘਟੀਆ ਕਰਤੂਤ, ਸ਼ਰੇਆਮ ਨਾਬਾਲਗ ਕੁੜੀਆਂ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ

shivani attri

This news is Content Editor shivani attri