ਭਲਕੇ ਲੋਹੀਆਂ-ਲੁਧਿਆਣਾ ਰੇਲਵੇ ਟਰੈਕ ਦੇ ਤਿੰਨ ਫਾਟਕ ਰਹਿਣਗੇ ਬੰਦ

06/12/2020 4:53:21 PM

ਲੋਹੀਆਂ ਖ਼ਾਸ (ਮਨਜੀਤ): ਲੋਹੀਆਂ-ਲੁਧਿਆਣਾ ਰੇਲਵੇ ਲਾਈਨ 'ਤੇ ਪੈਂਦੇ ਫਾਟਕ ਸੀ.77 ਡੁਮਾਣਾ, ਸੀ.78 ਸ਼ਾਹਜਹਾਨਪੁਰ ਅਤੇ ਏ.81 ਲੋਹੀਆਂ ਖ਼ਾਸ (ਨਕੋਦਰ ਵਾਲਾ ਫਾਟਕ) 13 ਜੂਨ, ਦਿਨ ਸ਼ਨੀਵਾਰ ਨੂੰ ਬੰਦ ਰੱਖੇ ਜਾਣ ਦਾ ਸਮਾਚਾਰ ਮਿਲਿਆ ਹੈ ਜਾਣਕਾਰੀ ਦਿੰਦਿਆਂ ਸ਼੍ਰੀ ਮਨੋਜ ਕੁਮਾਰ ਪੀ.ਡਬਲ ਯੂ.ਆਈ. ਨਕੋਦਰ ਨੇ ਦੱਸਿਆ ਕਿ ਲੁਧਿਆਣਾ-ਲੋਹੀਆਂ ਰੇਲ ਟਰੈਕ ਦੀ ਚੱਲ ਰਹੀ ਰਿਪੇਅਰ ਤੇ ਜਾਂਚ ਦੌਰਾਨ ਉਕਤ ਤਿੰਨੇ ਰੇਲਵੇ ਫਾਟਕ ਸਵੇਰੇ 8 ਵੱਜੋ ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ ਜਦਕਿ ਜਲੰਧਰ ਤੋਂ ਫਿਰੋਜ਼ਪੁਰ ਤੇ ਫਿਰੋਜ਼ਪੁਰ ਤੋਂ ਜਲੰਧਰ ਨੂੰ ਜਾਣ ਵਾਲੇ ਰਾਹਗੀਰ ਪਿੰਡ ਸ਼ਾਹਜਹਾਨਪੁਰ ਰਾਹੀਂ ਗਊਸ਼ਾਲਾ ਵਾਲੇ ਰੇਲਵੇ ਅੰਡਰਬ੍ਰਿਜ ਤੋਂ ਹੁੰਦੇ ਹੋਏ ਪਿੰਡ ਕਰ੍ਹਾ ਰਾਮ ਸਿੰਘ ਰਾਹੀਂ ਆ-ਜਾ ਸਕਦੇ ਹਨ।


Shyna

Content Editor

Related News