ਸ਼ਰਾਬ ਮਾਫ਼ੀਆ ਦਾ ਪਰਦਾਫਾਸ਼, ਵੱਡੀ ਮਾਤਰਾ ’ਚ ਅੰਗਰੇਜ਼ੀ ਸ਼ਰਾਬ ਬਰਾਮਦ

10/11/2023 12:09:16 PM

ਕਪੂਰਥਲਾ (ਭੂਸ਼ਣ, ਮਹਾਜਨ)-ਐੱਸ. ਐੱਸ. ਪੀ. ਕਪੂਰਥਲਾ ਵਤਸਲਾ ਗੁਪਤਾ ਦੀ ਅਗਵਾਈ ’ਚ ਛੇੜੀ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਐੱਸ. ਪੀ. (ਡੀ.) ਰਮਨਿੰਦਰ ਸਿੰਘ, ਡੀ. ਐੱਸ. ਪੀ. (ਡੀ.) ਗੁਰਮੀਤ ਸਿੰਘ ਦੀਆਂ ਹਦਾਇਤਾਂ ਅਨੁਸਾਰ ਸੀ. ਆਈ. ਏ. ਸਟਾਫ਼ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਦੀ ਨਿਗਰਾਨੀ ਹੇਠ ਪੁਲਸ ਟੀਮ ਨੇ ਚੂਹੜਵਾਲ ਚੌਂਕ ਕਪੂਰਥਲਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ।

ਇਸ ਦੌਰਾਨ ਮੁਖਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਨਵਦੀਪ ਕੁਮਾਰ ਉਰਫ਼ ਪੱਪਲ ਪੁੱਤਰ ਮਹਿੰਦਰਲਾਲ ਵਾਸੀ ਮੁਹੱਲਾ ਮਲਕਾਣਾ ਥਾਣਾ ਸਿਟੀ ਕਪੂਰਥਲਾ, ਜਗਦੀਪ ਕੁਮਾਰ ਉਰਫ ਜੱਗੀ ਪੁੱਤਰ ਬਲਵੀਰ ਕੁਮਾਰ ਵਾਸੀ ਮੁਹੱਲਾ ਹਾਥੀਖਾਨਾ ਥਾਣਾ ਸਿਟੀ ਕਪੂਰਥਲਾ, ਸਾਗਰ ਪੁੱਤਰ ਨਿਰੋਹਰ ਵਾਸੀ ਮੁਹੱਲਾ ਮਹਿਤਾਬਗੜ੍ਹ ਜੋ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਵੱਡੇ ਪੱਧਰ ’ਤੇ ਕਰਦੇ ਹਨ। ਇਨ੍ਹਾਂ ਤੋਂ ਪਹਿਲਾਂ ਵੀ ਕਈ ਮੁਕੱਦਮਾ ਦਰਜ ਰਜਿਸਟਰ ਹਨ, ਜੋ ਕਿ ਕਿਸੇ ਤਰੀਕੇ ਨਾਲ ਠੇਕੇ ਦੀ ਸ਼ਰਾਬ ਭਰਾਈ ਕਰਕੇ ਆਮ ਪਬਲਿਕ ਨੂੰ ਧੋਖੇ ਵਿਚ ਰੱਖ ਕੇ ਵੇਚਦੇ ਹਨ।

ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਹੁਸ਼ਿਆਰਪੁਰ ਦੇ ਨੌਜਵਾਨ ਦੀ ਹੋਈ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਪੁਲਸ ਪਾਰਟੀ ਨੇ ਉਕਤ ਇਤਲਾਹ ’ਤੇ ਗੰਦੇ ਨਾਲੇ ’ਤੇ ਨਾਕਾਬੰਦੀ ਕੀਤੀ ਤਾਂ ਉਕਤ ਤਿੰਨੇ ਹੀ ਮੁਲਜ਼ਮ ਪੁਲਸ ਪਾਰਟੀ ਨੂੰ ਵੇਖ ਕੇ ਸਕੂਟਰੀ ਤੇ ਮੋਟਰਸਾਈਕਲ ਨੂੰ ਮੌਕੇ ’ਤੇ ਸੁੱਟ ਕੇ ਭੱਜ ਗਏ, ਜਿਸ ’ਤੇ ਸਕੂਟਰੀ ਅਤੇ ਮੋਟਰਸਾਈਕਲ ਦੇ ਪਿੱਛੇ ਬੰਨ੍ਹੀਆਂ ਖੁਰਜੀਆਂ ’ਚੋਂ 84 ਬੋਤਲਾਂ ਅੰਗਰੇਜ਼ੀ ਸ਼ਰਾਬ ਬਿਨਾਂ ਮਾਰਕਾ ਬਰਾਮਦ ਹੋਈਆਂ। ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ ਕਪੂਰਥਲਾ ’ਚ ਮੁਕੱਦਮਾ ਦਰਜ ਲਿਆ ਹੈ। ਮੁਲਜ਼ਮਾਂ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦੀਆਂ ਵਧੀਆਂ ਮੁਸ਼ਕਿਲਾਂ, ਦੋ ਦਿਨ ਦਾ ਮਿਲਿਆ ਪੁਲਸ ਰਿਮਾਂਡ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en&pli=1

For IOS:- https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri