ਸਾਬਕਾ ਕੌਂਸਲਰ ਅਤੇ ਉਸਦੀ ਸੱਸ ਕੋਲੋਂ ਭਾਰੀ ਮਾਤਰਾ ''ਚ ਸ਼ਰਾਬ ਬਰਾਮਦ

05/27/2020 7:42:23 PM

ਟਾਂਡਾ ਉੜਮੁੜ/ ਦਸੂਹਾ, (ਵਰਿੰਦਰ ਪੰਡਿਤ,ਆਰ .ਸੀ .ਝਾਵਰ)- ਆਬਕਾਰੀ ਵਿਭਾਗ ਦੀ ਟੀਮ ਨੇ ਅੱਜ ਸੂਚਨਾ ਦੇ ਆਧਾਰ 'ਤੇ ਬਿਜਲੀ ਘਰ ਕਲੋਨੀ ਟਾਂਡਾ 'ਚ ਰਹਿੰਦੀ ਸਾਬਕਾ ਕੌਂਸਲਰ ਦੇ ਘਰ 'ਚ ਛਾਪੇਮਾਰੀ ਕਰਕੇ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਏ .ਟੀ. ਸੀ. ਅਵਤਾਰ ਸਿੰਘ ਕੰਗ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਨਾਜਾਇਜ਼ ਸ਼ਰਾਬ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਹੋਈ ਇਹ ਕਾਰਵਾਈ ਈ. ਟੀ. ਓ. ਹਨੂਮੰਤ ਸਿੰਘ ਦੀ ਅਗਵਾਈ 'ਚ ਆਬਕਾਰੀ ਵਿਭਾਗ ਦੇ ਇੰਸਪੈਕਟਰ ਨਰੇਸ਼ ਸਹੋਤਾ, ਇੰਸਪੈਕਟਰ ਤਰਲੋਚਨ ਸਿੰਘ, ਇੰਸਪੈਕਟਰ ਮਨਜੀਤ ਕੌਰ ਅਤੇ ਏ .ਐੱਸ .ਆਈ. ਬਲਵਿੰਦਰ ਸਿੰਘ ਦੀ ਟੀਮ ਨੇ ਕੀਤੀ  ਹੈ | ਇੰਸਪੈਕਟਰ ਨਰੇਸ਼ ਸਹੋਤਾ ਨੇ ਦੱਸਿਆ ਕਿ ਆਬਕਾਰੀ ਵਿਭਾਗ ਦੀ ਟੀਮ ਨੇ ਇਹ ਛਾਪੇਮਾਰੀ ਕਰਦੇ ਹੋਏ ਸਾਬਕਾ ਕੌਂਸਲਰ ਰਾਧਾ ਰਾਣੀ ਪਤਨੀ ਰਾਜ ਕੁਮਾਰ ਅਤੇ ਉਸ ਦੀ ਸੱਸ ਬਚਨੀ ਦੇਵੀ ਪਤਨੀ ਸ਼ਿਵ ਰਾਮ ਦੇ ਕਬਜ਼ੇ 'ਚੋਂ 4 ਲੱਖ 72 ਹਜ਼ਾਰ ਮਿਲੀ ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।|ਸਹੋਤਾ ਨੇ ਦੱਸਿਆ ਕਿ ਮੁਲਜਮਾਂ ਨੇ ਆਪਣੇ ਘਰ ਬਣਾਏ ਕੈਬਿਨ 'ਚ ਬੇਹੱਦ ਖੁਫੀਆ ਤਰੀਕੇ ਨਾਲ ਇਹ ਸ਼ਰਾਬ ਲੁਕੋ ਕੇ ਰੱਖੀ ਸੀ। 


Bharat Thapa

Content Editor

Related News