ਜ਼ਮੀਨ ’ਤੇ ਕਬਜਾ ਕਰਨ ਤੇ ਮੋਟਰਸਾਈਕਲ ਨੂੰ ਅੱਗ ਲਗਾਉਣ ਸਬੰਧੀ 5 ਖਿਲਾਫ਼ ਕੇਸ ਦਰਜ

07/14/2021 6:15:53 PM

ਫਗਵਾੜਾ (ਹਰਜੋਤ)-ਜ਼ਮੀਨ ’ਤੇ ਕਬਜਾ ਕਰਨ ਦੀ ਕੋਸ਼ਿਸ਼ ਕਰਨ ਅਤੇ ਇਕ ਵਿਅਕਤੀ ਦੇ ਮੋਟਰਸਾਈਕਲ ਨੂੰ ਅੱਗ ਲੱਗਾ ਕੇ ਸਾੜਨ ਦੇ ਸਬੰਧ ’ਚ ਸਤਨਾਮਪੁਰਾ ਪੁਲਸ ਨੇ ਪੰਜ ਮੈਂਬਰਾ ਖਿਲਾਫ਼ ਧਾਰਾ 447, 435, 427, 511 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਸੁਖਦੇਵ ਸਿੰਘ ਢੀਂਡਸਾ ਦਾ ਵੱਡਾ ਐਲਾਨ, ਕਿਹਾ-ਮੈਂ ਅਤੇ ਬ੍ਰਹਮਪੁਰਾ ਨਹੀਂ ਲੜਾਂਗੇ ਕੋਈ ਵੀ ਚੋਣ

ਸ਼ਿਕਾਇਤਕਰਤਾ ਬਸੰਬਰ ਲਾਲ ਪੁੱਤਰ ਭਗਤ ਰਾਮ ਵਾਸੀ ਪਿੰਡ ਗੰਡਵਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਜ਼ਮੀਨ ’ਤੇ ਕੁਝ ਵਿਅਕਤੀਆਂ ਨੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਉਨ੍ਹਾਂ ਵੱਲੋਂ ਉਸ ਦੇ ਇਕ ਸਾਥੀ ਅਵਤਾਰ ਸਿੰਘ ਦੇ ਮੋਟਰਸਾਈਕਲ ਨੂੰ ਅੱਗ ਲੱਗਾ ਕੇ ਸਾੜ ਦਿੱਤਾ, ਜਿਸ ਸਬੰਧ ’ਚ ਪੁਲਸ ਨੇ ਰਵੀ ਕੁਮਾਰ ਪੁੱਤਰ ਪਾਲ ਰਾਮ, ਦਿਲਬਾਗ ਰਾਮ ਪੁੱਤਰ ਪਾਲ ਰਾਮ, ਨਵਜੋਤ ਪੁੱਤਰ ਦਿਲਬਾਗ ਸਿੰਘ, ਪਾਲ ਰਾਮ ਪੁੱਤਰ ਜੀਤ ਰਾਮ, ਕੋਮਲ ਪਤਨੀ ਰਵੀ ਕੁਮਾਰੀ ਵਾਸੀਆਨ ਪਿੰਡ ਗੰਡਵਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਨੂਰਮਹਿਲ: ਪਤਨੀ ਵੱਲੋਂ ਦੂਜਾ ਵਿਆਹ ਕਰਵਾਉਣ ਦਾ ਲੱਗਾ ਸਦਮਾ, ਦੋ ਬੱਚਿਆਂ ਸਮੇਤ ਪਤੀ ਨੇ ਖ਼ੁਦ ਵੀ ਨਿਗਲਿਆ ਜ਼ਹਿਰ


shivani attri

Content Editor

Related News