ਟਰੱਸਟ ਦੀ ਲੇਡੀ ਸਿੰਘਮ ਨੇ ਛੁੱਟੀ ਵਾਲੇ ਦਿਨ ਵੀ ਲਾਈ ਕਰਮਚਾਰੀਆਂ ਦੀ ਕਲਾਸ

09/17/2018 6:00:53 AM

ਜਲੰਧਰ,  (ਪੁਨੀਤ)- ਇੰਪਰੂਵਮੈਂਟ ਟਰੱਸਟ ਕਰਮਚਾਰੀਆਂ ਦੀ ਲੇਟ-ਲਤੀਫੀ ਆਮ ਗੱਲ ਹੈ ਪਰ ਨਵੀਂ ਈ. ਓ. ਦੀ ਸਖਤੀ ਨਾਲ ਕਰਮਚਾਰੀਆਂ ਨੂੰ ਛੁੱਟੀ ਵਾਲੇ ਦਿਨ ਵੀ ਕੰਮ ਕਰਨਾ ਪੈ ਰਿਹਾ  ਹੈ। ਲੇਡੀ ਸਿੰਘਮ ਦੇ ਨਾਂ  ਨਾਲ  ਜਾਣੀ ਜਾਂਦੀ ਈ. ਓ. ਸੁਰਿੰਦਰ  ਕੁਮਾਰੀ ਨੇ ਵੱਖ-ਵੱਖ ਕੰਮਕਾਜਾਂ  ਦੀ  ਰਿਪੋਰਟ ਨਾ ਬਣਨ ’ਤੇ ਛੁੱਟੀ  ਵਾਲੇ  ਦਿਨ ਵੀ ਕਰਮਚਾਰੀਆਂ ਦੀ ਕਲਾਸ ਲਾਉਂਦੇ ਹੋਏ ਉਨ੍ਹਾਂ ਨੂੰ ਤੁਰੰਤ ਰਿਪੋਰਟ  ਬਣਾਉਣ ਲਈ  ਕਿਹਾ ਹੈ। ਅੱਜ ਛੁੱਟੀ ਵਾਲੇ ਦਿਨ ਵੀ  ਟਰੱਸਟ ਕਰਮਚਾਰੀ ਕੰਮ ਕਰਦੇ ਦੇਖੇ ਗਏ। 
ਟਰੱਸਟ ਦੀ ਪੀ. ਐੱਨ. ਬੀ.   ਨੂੰ 112 ਕਰੋੜ ਦੀ  ਅਦਾਇਗੀ , ਕਿਸਾਨਾਂ ਦੀ ਕਰੋੜਾਂ ਰੁਪਏ  ਦੀ  ਦੇਣਦਾਰੀ ਸਹਿਤ ਕਰਮਚਾਰੀਆਂ ਦੀ ਤਨਖਾਹ ਤੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ  ਦੀ ਜ਼ਰੂਰਤ ਹੈ ਪਰ ਟਰੱਸਟ ਆਰਥਿਕ ਤੰਗੀ  ਦੇ  ਹਾਲਾਤ  ਤੋਂ  ਗੁਜ਼ਰ ਰਹੀ ਹੈ। ਟਰੱਸਟ ਨੂੰ ਸੁਪਰੀਮ ਕੋਰਟ ਨੇ 4  ਹਫਤੇ ’ਚ ਇਨਹਾਂਸਮੈਂਟ  ਅਦਾ ਕਰਨ  ਦੇ  ਆਦੇਸ਼ ਦੇ ਰੱਖੇ ਹਨ। ਜਿਸ  ਕਾਰਨ ਟਰੱਸਟ  ਦੇ ਸੀਨੀਅਰ  ਅਧਿਕਾਰੀ ਚਿੰਤਤ ਹਨ। ਕਰੋੜਾਂ ਰੁਪਏ ਦੀ ਦੇਣਦਾਰੀ ਲਈ ਟਰੱਸਟ ਕੋਲ ਨੀਲਾਮੀ  ਕਰਵਾਉਣ  ਦੇ  ਇਲਾਵਾ  ਹੋਰ ਕੋਈ ਰਸਤਾ ਨਹੀਂ ਹੈ ਕਿਉਂਕਿ ਸਰਕਾਰ ਤੋਂ ਮਦਦ ਮੰਗਣ ਤੋਂ ਬਾਵਜੂਦ ਟਰੱਸਟ ਨੂੰ  ਆਰਥਿਕ  ਮਦਦ ਨਹੀਂ ਮਿਲ ਰਹੀ। ਹੁਣ  ਟਰੱਸਟ ਆਪਣੀ ਜਾਇਦਾਦ ’ਚ ਨੀਲਾਮੀ ਕਰਵਾਉਣ ਤੇ ਰਿਕਵਰੀ  ਦੇ  ਕੰਮ ’ਚ ਤੇਜ਼ੀ ਲਿਆ  ਰਹੀ ਹੈ। ਜਿਸ  ਤਹਿਤ ਛੁੱਟੀ ਵਾਲੇ ਦਿਨ ਵੀ  ਕਰਮਚਾਰੀ ਕੰਮ ਕਰ ਰਹੇ ਹਨ। ਟਰੱਸਟ ਦੁਆਰਾ ਇਕ ਪਾਸੇ ਨਾਨ-ਕੰਸਟ੍ਰਕਸ਼ਨ ਚਾਰਜਿਜ਼ ਦੀ  ਵਸੂਲੀ ਕੀਤੀ ਜਾ  ਰਹੀ ਹੈ ਅਤੇ ਦੂਸਰੇ  ਪਾਸੇ ਪੈਂਡਿਗ ਰਾਸ਼ੀ  ਦੀ  ਰਿਕਵਰੀ  ਨੂੰ  ਯਕੀਨੀ  ਬਣਾਇਆ  ਜਾ ਰਿਹਾ ਹੈ। 

ਖਾਲੀ ਪੋਸਟ ਭਰਨ ਲਈ ਸਰਕਾਰ  ਨੂੰ  ਲਾਈ  ਗੁਹਾਰ   
ਟਰੱਸਟ ’ਚ ਕਰਮਚਾਰੀਆਂ ਦੀ  ਬਹੁਤ ਕਮੀ ਹੈ, ਟਰੱਸਟ ’ਚ ਠੇੇਕੇ ’ਤੇ  ਰੱਖੇ  ਕਰਮਚਾਰੀ ਕੰਮ  ਕਰ ਰਹੇ  ਹਨ ਪਰ ਇਸ ਦੇ ਬਾਵਜੂਦ  ਵੀ  ਟਰੱਸਟ  ਦੇ  ਕੰਮਕਾਜ ’ਚ  ਤੇਜ਼ੀ  ਨਹੀਂ  ਆ  ਰਹੀ। ਟਰੱਸਟ ਅਧਿਕਾਰੀਆਂ  ਦੁਆਰਾ   ਸਰਕਾਰ  ਤੋਂ  ਗੁਹਾਰ   ਲਾਈ   ਜਾ  ਰਹੀ   ਹੈ  ਤਾਂ ਕਿ  ਖਾਲੀ  ਪਈਅਾਂ  ਪੋਸਟਾਂ  ਨੂੰ   ਭਰਿਆ  ਜਾ  ਸਕੇ।   ਆਰਥਿਕ  ਤੰਗੀ ’ਚੋਂ   ਨਿਕਲਣ    ਲਈ   ਟਰੱਸਟ  ਨੂੰ  ਫੰਡ   ਦਾ   ਇੰਤਜ਼ਾਮ   ਕਰਨਾ  ਪਵੇਗਾ    ਅਤੇ  ਇਹ   ਵੀ   ਤਾਂ  ਹੀ   ਸੰਭਵ  ਹੈ  ਜੇ  ਕਰਮਚਾਰੀ  ਨਵੀਅਾਂ  ਨੀਤੀਆਂ  ਦੇ  ਚਲਨ ’ਚ  ਲਾਉਣਗੇ ।  ਟਰੱਸਟ  ਦੁਆਰਾ  ਪੀ. ਐੱਨ. ਬੀ. ਤੋਂ   ਇਜ਼ਾਜ਼ਤ  ਲੈ  ਕੇ  ਬੈਂਕ    ਕੋਲ   ਗਹਿਣੇ   ਪਈ  577  ਕਰੋੜ  ਦੀ  ਪ੍ਰਾਪਰਟੀ  ਨੂੰ   ਨੀਲਾਮ  ਕਰਨ   ਦੀ  ਤਿਆਰੀ  ਕੀਤੀ  ਦਾ  ਰਹੀ   ਹੈ। 

ਵਸੂਲੀ ਕਰੋਗੇ ਤਾਂ ਹੀ ਮਿਲੇਗੀ ਤਨਖਾਹ : ਈ. ਓ.
ਲੇਡੀ ਸਿੰਘਮ ਈ. ਓ. ਸੁਰਿੰਦਰ ਕੁਮਾਰੀ ਸੁਭਾਅ ਤੋਂ ਭਾਵੇਂ ਹੀ ਨਰਮ ਨਜ਼ਰ ਆਉਂਦੀ ਹੈ ਪਰ ਕੰਮ ਨੂੰ ਲੈ ਕੇ ਉਹ ਕਿਸੇ ਤਰ੍ਹਾਂ ਦੀ ਦੇਰੀ ਬਰਦਾਸ਼ਤ  ਨਹੀਂ ਕਰ  ਰਹੀ। ਈ. ਓ.  ਨੇ ਆਪਣੇ  ਕਰਮਚਾਰੀਆਂ  ਨੂੰ ਦੋ-ਟੁੱਕ  ਕਹਿ ਦਿੱਤਾ ਹੈ ਕਿ ਜੇ ਤਨਖਾਹ ਲੈਣੀ  ਹੈ  ਤਾਂ ਉਸ ਲਈ ਵੇਤਨ ਲੈ ਕੇ ਆਉਣਾ ਪਵੇਗਾ। ‘ਜਗ ਬਾਣੀ’ ਨਾਲ ਗੱਲ ਕਰਦੇ ਹੋਏ ਈ. ਓ. ਨੇ ਕਿਹਾ ਕਿ ਕਰਮਚਾਰੀਆਂ ਨੂੰ ਇਨਹਾਂਸਮੈਂਟ  ਦੀ  ਰਿਕਵਰੀ ’ਚ  ਤੇਜ਼ੀ ਲਿਆਉਣ    ਲਈ  ਕਹਿ  ਦਿੱਤਾ  ਗਿਆ ਹੈ। ਕਰਮਚਾਰੀ ਭਾਵੇਂ ਹੀ ਚੋਣ ਡਿਊਟੀ ’ਚ  ਵਿਅਸਤ  ਹਨ  ਪਰ  ਫਿਰ ਉਨ੍ਹਾਂ  ਨੂੰ  ਸਮਾਂ ਮਿਲਣ ’ਤੇ ਕੰਮਕਾਜ ਨਿਪਟਾਉਣ  ਦੇ  ਆਦੇਸ਼  ਦੇ  ਦਿੱਤੇ  ਹਨ। ਈ. ਓ.  ਨੇ  ਕਿਹਾ  ਕਿ ਕਰਮਚਾਰੀਆਂ ਦੀ ਛੁੱਟੀ ’ਤੇ  ਅਗਲੇ  ਆਦੇਸ਼  ਤਕ ਰੋਕ ਲਾ ਦਿੱਤੀ ਗਈ ਹੈ। ਆਉਣ  ਵਾਲੇ  ਦਿਨਾਂ  ਤਕ  ਕਰਮਚਾਰੀਆਂ ਨੂੰ ਦੇਰ  ਤਕ  ਕੰਮ  ਕਰਨ  ਦੀਆਂ  ਹਦਾਇਤਾਂ ਦੇ  ਦਿੱਤੀਆਂ  ਹਨ।