ਜਲੰਧਰ : ਸੜਕ ਹਾਦਸੇ ਦੌਰਾਨ ਮਹਿਲਾ ਕੈਪਟਨ ਦੀ ਮੌਤ

10/03/2019 10:44:43 PM

ਜਲੰਧਰ, (ਮਹੇਸ਼)— ਕੈਂਟ ਹਲਕੇ 'ਚ 29 ਸਤੰਬਰ ਨੂੰ ਸੜਕ ਹਾਦਸੇ 'ਚ ਗੰਭੀਰ ਤੌਰ 'ਤੇ ਜ਼ਖਮੀ ਹੋਈ 28 ਸਾਲਾ ਔਰਤ ਕੈਪਟਨ ਰੋਹਿਣੀ ਦੀ ਮੌਤ ਹੋ ਗਈ। ਉਸ ਨੇ ਵੀਰਵਾਰ ਸਵੇਰੇ ਪੰਚਕੂਲਾ ਦੇ ਕਮਾਂਡ ਹਸਪਤਾਲ ਚੰਡੀ ਮੰਦਰ 'ਚ ਦਮ ਤੋੜਿਆ, ਜੋ ਕਿ 2  ਦਿਨਾਂ ਤੋਂ ਜ਼ੇਰੇ ਇਲਾਜ ਸੀ।
ਮਾਮਲੇ ਦੀ ਜਾਂਚ ਕਰ ਰਹੇ ਥਾਣਾ ਜਲੰਧਰ ਕੈਂਟ ਦੇ ਏ. ਐੱਸ. ਆਈ. ਗੁਰਦੀਪ ਚੰਦ ਨੇ ਦੱਸਿਆ ਕਿ ਕੈਪਟਨ ਰੋਹਿਣੀ ਮਿਲਟਰੀ ਹਸਪਤਾਲ ਜਲੰਧਰ ਕੈਂਟ ਦੇ ਨਰਸਿੰਗ ਸਟਾਫ (ਐੱਨ. ਐੱਸ.) 'ਚ ਸੇਵਾਵਾਂ ਦੇ ਰਹੀ ਸੀ। ਕੈਪਟਨ ਰੋਹਿਣੀ ਹਸਪਤਾਲ ਤੋਂ ਛੁੱਟੀ ਤੋਂ ਬਾਅਦ ਆਪਣੇ ਇਕ ਹੋਰ ਕੈਪਟਨ ਸਾਥੀ ਐਸ਼ਵਰੇ ਨਾਲ ਬਾਈਕ 'ਤੇ ਜਾ ਰਹੀ ਸੀ ਕਿ ਰਸਤੇ 'ਚ ਹੋਏ ਹਾਦਸੇ ਦੌਰਾਨ ਉਸ ਦੇ ਸਿਰ 'ਤੇ ਡੂੰਘੀ ਸੱਟ ਲੱਗ ਗਈ, ਜਿਸ ਤੋਂ ਬਾਅਦ ਉਸ ਨੂੰ ਐੱਮ.ਐੱਚ. 'ਚ ਲਿਜਾਇਆ ਗਿਆ, ਜਿਥੇ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸ ਨੂੰ ਪੰਚਕੂਲਾ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ। ਜਾਂਚ ਅਧਿਕਾਰੀ ਗੁਰਦੀਪ ਚੰਦ ਨੇ ਦੱਸਿਆ ਕਿ ਪੁਲਸ ਨੇ ਮਾਮਲੇ ਦੀ ਕਾਰਵਾਈ ਕਰਦਿਆਂ ਮ੍ਰਿਤਕਾ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਉਸ ਦੇ ਜਲੰਧਰ ਪਿਤਾ ਹਰੀ ਸਿੰਘ ਅਤੇ ਹੋਰ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀ ਹੈ। ਕੈਪਟਨ ਰੋਹਿਣੀ ਮੂਲ ਤੌਰ 'ਤੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕੁੱਲੂ ਦੀ ਰਹਿਣ ਵਾਲੀ ਸੀ।

KamalJeet Singh

This news is Content Editor KamalJeet Singh