ਲੇਡੀਜ਼ ਜਿਮਖਾਨਾ ਦਾ ਵਿਵਾਦ ਸੈਸ਼ਨ ਕੋਰਟ ਪਹੁੰਚਿਆ, ਮਨੋਰਮਾ ਮਾਯਰ ਨੂੰ ਮਿਲਿਆ ਸਟੇਅ ਆਰਡਰ ਖਾਰਿਜ

04/06/2022 2:27:25 PM

ਜਲੰਧਰ (ਖੁਰਾਣਾ)– ਲੇਡੀਜ਼ ਜਿਮਖਾਨਾ ਕਲੱਬ ਵਿਚ ਇਨ੍ਹੀਂ ਦਿਨੀਂ ਚੱਲ ਰਿਹਾ ਵਿਵਾਦ ਜਲੰਧਰ ਦੀ ਸੈਸ਼ਨ ਕੋਰਟ ਵਿਚ ਪਹੁੰਚ ਗਿਆ, ਜਿੱਥੇ ਹੋਈ ਸੁਣਵਾਈ ਦੌਰਾਨ ਕਲੱਬ ਦੀ ਪੁਰਾਣੀ ਮੈਂਬਰ ਮਨੋਰਮਾ ਮਾਯਰ ਨੂੰ ਮਿਲਿਆ ਸਟੇਅ ਆਰਡਰ ਖਾਰਿਜ ਕਰ ਦਿੱਤਾ ਗਿਆ। ਕਲੱਬ ਵੱਲੋਂ ਬੀਤੇ ਦਿਨ ਐਡਵੋਕੇਟ ਸੰਜੀਵ ਬਾਂਸਲ ਅਦਾਲਤ ਵਿਚ ਹਾਜ਼ਰ ਹੋਏ ਅਤੇ ਉਨ੍ਹਾਂ ਕਾਨੂੰਨੀ ਮੁੱਦਿਆਂ ਦੇ ਆਧਾਰ ’ਤੇ ਆਪਣਾ ਪੱਖ ਰੱਖਿਆ, ਜਿਸ ਨਾਲ ਸਹਿਮਤ ਹੁੰਦੇ ਹੋਏ ਅਦਾਲਤ ਨੇ ਕਲੱਬ ਦੇ ਪੱਖ ਵਿਚ ਫ਼ੈਸਲਾ ਦਿੱਤਾ।

ਜ਼ਿਕਰਯੋਗ ਹੈ ਕਿ 30 ਮਾਰਚ ਨੂੰ ਸਿਵਲ ਜੱਜ ਜੂਨੀਅਰ ਡਿਵੀਜ਼ਨ ਜੋਸ਼ਿਕਾ ਸੂਦ ਦੀ ਅਦਾਲਤ ਨੇ ਮਨੋਰਮਾ ਮਾਯਰ ਦੀ ਪਟੀਸ਼ਨ ’ਤੇ ਸਟੇਅ ਆਰਡਰ ਜਾਰੀ ਕਰ ਦਿੱਤਾ ਸੀ। ਪਟੀਸ਼ਨਕਰਤਾ ਨੇ ਆਪਣੇ ਉੱਪਰ ਲੇਡੀਜ਼ ਜਿਮਖਾਨਾ ਕਲੱਬ ਦੀਆਂ ਮੀਟਿੰਗਾਂ ਵਿਚ ਇਕ ਮਹੀਨੇ ਤੱਕ ਨਾ ਆਉਣ ਦੀ ਲੱਗੀ ਰੋਕ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਸੀ। ਹੁਣ ਮਾਯਰ ਦੇ ਪੱਖ ਵਿਚ ਜੁਟੇ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਫ਼ੈਸਲੇ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਜਾਵੇਗੀ, ਜਿਸ ਤੋਂ ਲੱਗਦਾ ਹੈ ਕਿ ਇਹ ਮਾਮਲਾ ਲੰਮਾ ਖਿਚੇਗਾ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਦਾ ਦਬੁਰਜੀ ਬਣਿਆ ਸੂਬੇ ਦਾ ਪਹਿਲਾ ਕਲੀਨ ਐਂਡ ਗਰੀਨ ਪਿੰਡ, ਜਾਣੋ ਕੀ ਹੈ ਖ਼ਾਸੀਅਤ

ਮਨਿੰਦਰ ਧੀਮਾਨ ਨੂੰ ਬਣਾਇਆ ਕਾਰਜਕਾਰੀ ਸੈਕਟਰੀ
ਇਸੇ ਵਿਚਕਾਰ ਕਲੱਬ ਕੰਪਲੈਕਸ ਵਿਚ ਮੰਗਲਵਾਰ ਇਕ ਹੰਗਾਮੀ ਮੀਟਿੰਗ ਹੋਈ। ਇਸ ਦੌਰਾਨ ਜੁਆਇੰਟ ਵਾਈਸ ਪ੍ਰੈਜ਼ੀਡੈਂਟ ਡਾ. ਉਪਾਸਨਾ ਵਰਮਾ ਤੋਂ ਇਲਾਵਾ ਜੁਆਇੰਟ ਸੈਕਟਰੀ ਮਨਿੰਦਰ ਧੀਮਾਨ, ਖਜ਼ਾਨਚੀ ਪੂਨਮ ਅਰੋੜਾ, ਫੂਡ ਸੈਕਟਰੀ ਨੀਲਮ ਠਾਕੁਰ, ਜੁਆਇੰਟ ਸੈਕਟਰੀ ਲਲਿਤਾ ਗੁਪਤਾ, ਐਂਟਰਟੇਨਮੈਂਟ ਸੈਕਟਰੀ ਨੀਨਾ ਚੌਹਾਨ, ਜੁਆਇੰਟ ਐਂਟਰਟੇਨਮੈਂਟ ਸੈਕਟਰੀ ਵੰਦਨਾ ਕਾਲੀਆ ਅਤੇ ਜੁਆਇੰਟ ਖਜ਼ਾਨਚੀ ਸੰਗੀਤਾ ਮਹਿੰਦਰੂ ਹਾਜ਼ਰ ਰਹੇ। ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਲੇਡੀਜ਼ ਜਿਮਖਾਨਾ ਦੀ ਸੈਕਟਰੀ ਸਰੁਚੀ ਕੱਕੜ 9 ਅਪ੍ਰੈਲ ਤੱਕ ਛੁੱਟੀ ’ਤੇ ਹਨ ਅਤੇ ਉਹ ਨਿੱਜੀ ਰੁਝੇਵੇਂ ਕਾਰਨ ਕਰਨਾਟਕਾ ਵਿਚ ਹਨ। ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਮਨਿੰਦਰ ਧੀਮਾਨ ਨੂੰ ਕਾਰਜਕਾਰੀ ਸੈਕਟਰੀ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਕਲੱਬ ਦੇ ਸੰਚਾਲਨ ਦੀ ਜ਼ਿੰਮੇਵਾਰੀ ਦਿੱਤੀ ਗਈ।
ਪਤਾ ਲੱਗਾ ਹੈ ਕਿ ਕਲੱਬ ਅਹੁਦੇਦਾਰਾਂ ਨੇ ਪ੍ਰਧਾਨ ਨੂੰ ਇਕ ਚਿੱਠੀ ਲਿਖ ਕੇ ਸਰੁਚੀ ਨੂੰ ਸੈਕਟਰੀ ਅਹੁਦੇ ਤੋਂ ਹਟਾਉਣ ਦੀ ਮੰਗ ਰੱਖੀ ਹੈ। ਚਿੱਠੀ ਵਿਚ ਉਨ੍ਹਾਂ ਦੇ ਕਾਰਜਕਾਲ ਦੌਰਾਨ ਉੱਠੇ ਵਿਵਾਦਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ।

PunjabKesari

ਇਹ ਵੀ ਪੜ੍ਹੋ: ਐਕਸ਼ਨ 'ਚ ਰੋਡਵੇਜ਼ ਦੇ ਅਧਿਕਾਰੀ, RTO ਦੇ ਬਿਨਾਂ ਨਾਜਾਇਜ਼ ਬੱਸਾਂ 'ਤੇ ਕਾਰਵਾਈ, ਲਗਾਇਆ 37000 ਰੁਪਏ ਜੁਰਮਾਨਾ

ਸਰੁਚੀ ਨੇ ਪ੍ਰੈੱਸ ਨੋਟ ਭੇਜੇ ਜਾਣ ਦਾ ਕੀਤਾ ਖੰਡਨ
ਇਸੇ ਵਿਚਕਾਰ ਸੈਕਟਰੀ ਸਰੁਚੀ ਕੱਕੜ ਨੇ ਮਨੋਰਮਾ ਮਾਯਰ ਨਾਲ ਜੁੜੇ ਕਿਸੇ ਵਿਵਾਦ ਦੇ ਸਿਲਸਿਲੇ ਵਿਚ ਪ੍ਰੈੱਸ ਨੋਟ ਭੇਜੇ ਜਾਣ ਦਾ ਖੰਡਨ ਕੀਤਾ ਅਤੇ ਕਿਹਾ ਕਿ ਕਲੱਬ ਦੇ ਜਿਸ ਵੀ ਅਹੁਦੇਦਾਰ ਨੇ ਇਹ ਪ੍ਰੈੱਸ ਨੋਟ ਜਾਰੀ ਕੀਤਾ, ਉਸ ਨੂੰ ਆਪਣੇ ਨਾਂ ਦੀ ਵਰਤੋਂ ਕਰਨੀ ਚਾਹੀਦੀ ਸੀ। ਕੱਕੜ ਨੇ ਕਿਹਾ ਕਿ ਉਹ 2 ਤੋਂ 9 ਅਪ੍ਰੈਲ ਤੱਕ ਛੁੱਟੀ ’ਤੇ ਹਨ ਅਤੇ ਉਨ੍ਹਾਂ ਦੇ ਪਿੱਛੇ ਮਨਿੰਦਰ ਧੀਮਾਨ ਬਤੌਰ ਸੈਕਟਰੀ ਜ਼ਿੰਮੇਵਾਰੀ ਨਿਭਾਅ ਰਹੇ ਹਨ।

ਇਹ ਵੀ ਪੜ੍ਹੋ: ਗੋਰੀ ਮੇਮ ਨੇ ਪੱਟਿਆ ਪੰਜਾਬੀ ਮੁੰਡਾ, ਫੇਸਬੁੱਕ 'ਤੇ ਹੋਈ ਦੋਸਤੀ ਇੰਝ ਵਿਆਹ ਤੱਕ ਪੁੱਜੀ, ਅਮਰੀਕਾ ਤੋਂ ਆ ਕੇ ਲਈਆਂ ਲਾਵਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News