ਕੌਂਸਲਰ ਪਤੀ ਨੇ ਬੱਚਾ ਚੋਰ ਗਿਰੋਹ ਦੱਸ ਕੇ 12 ਔਰਤਾਂ ਕਾਬੂ ਕਰ ਕੇ ਥਾਣੇ ਪਹੁੰਚਾਈਆਂ

08/03/2019 5:07:46 PM

ਜਲੰਧਰ (ਵਰੁਣ) : ਸ਼ਹੀਦ ਬਾਬਾ ਦੀਪ ਨਗਰ 'ਚ 12 ਔਰਤਾਂ ਕੌਂਸਲਰ ਪਤੀ ਕੁਲਦੀਪ ਸਿੰਘ ਦੀ ਬਿਲਡਿੰੰਗ 'ਚ ਦਾਖਲ ਹੋ ਗਈਆਂ। ਜਿਉਂ ਹੀ ਕੌਂਸਲਰ ਪਤੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਸਥਾਨਕ ਲੋਕਾਂ ਦੀ ਮਦਦ ਨਾਲ ਸਾਰੀਆਂ ਔਰਤਾਂ ਨੂੰ ਕਾਬੂ ਕੀਤਾ ਗਿਆ। ਕੌਂਸਲਰ ਪਤੀ ਤੇ ਲੋਕਾਂ ਨੇ ਦੋਸ਼ ਲਾਏ ਕਿ ਉਕਤ ਔਰਤਾਂ ਬੱਚੇ ਚੋਰੀ ਕਰਨ ਦੀ ਫਿਰਾਕ 'ਚ ਘੁੰਮ ਰਹੀਆਂ ਸਨ। ਹਾਲਾਂਕਿ ਪੁਲਸ ਨੇ ਜਾਂਚ ਤੋਂ ਬਾਅਦ ਉਕਤ ਸਾਰੀਆਂ ਔਰਤਾਂ ਨੂੰ ਛੱਡ ਦਿੱਤਾ ਸੀ। ਥਾਣਾ-8 ਦੀ ਪੁਲਸ 'ਚ ਦਿੱਤੀ ਸ਼ਿਕਾਇਤ 'ਚ ਕੌਂਸਲਰ ਪਤੀ ਕੁਲਦੀਪ ਸਿੰਘ ਨੇ ਦੱਸਿਆ ਕਿ ਕਰੀਬ 3 ਵਜੇ 12 ਔਰਤਾਂ ਉਨ੍ਹਾਂ ਦੀ ਬਿਲਡਿੰਗ 'ਚ ਦਾਖਲ ਹੋਈਆਂ ਸਨ। ਉਨ੍ਹਾਂ ਨੇ ਉਕਤ ਸਾਰੀਆਂ ਔਰਤਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਨੇ ਸ਼ੱਕ ਜਤਾਇਆ ਕਿ ਉਕਤ ਔਰਤਾਂ ਬੱਚੇ ਚੋਰੀ ਕਰਨ ਲਈ ਘੁੰਮ ਰਹੀਆਂ ਸਨ। ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ, ਜਿਸ ਤੋਂ ਬਾਅਦ ਥਾਣਾ-8 ਦੀ ਪੁਲਸ ਨੇ ਸਾਰੀਆਂ ਔਰਤਾਂ ਨੂੰ ਕਾਬੂ ਕਰ ਲਿਆ ਹੈ, ਜਿਸ ਤੋਂ ਬਾਅਦ ਪੁਲਸ ਨੇ ਦੇਰ ਸ਼ਾਮ ਨੂੰ ਉਕਤ ਸਾਰੀਆਂ ਔਰਤਾਂ ਨੂੰ ਛੱਡ ਵੀ ਦਿੱਤਾ।

ਥਾਣਾ-8 ਦੇ ਮੁਖੀ ਰੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਔਰਤਾਂ 'ਤੇ ਲਾਏ ਸਾਰੇ ਦੋਸ਼ ਗਲਤ ਹਨ। ਔਰਤਾਂ ਗੱਤੇ ਜਾਂ ਹੋਰ ਸਾਮਾਨ ਕੂੜੇ 'ਚੋਂ ਕੱਢਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਸਾਰੀਆਂ ਸੂਬੇ ਦੀਆਂ ਹੀ ਸਨ, ਇਸ ਲਈ ਉਨ੍ਹਾਂ ਨੂੰ ਛੱਡ ਦਿੱਤਾ ਗਿਆ।

Anuradha

This news is Content Editor Anuradha