ਵਿਅਕਤੀ ਨੂੰ ਟੈਸਟ ''ਚ ਬੀਮਾਰ ਦੱਸਿਆ, ਲੈਬ ''ਤੇ ਲੱਗਾ 15 ਹਜ਼ਾਰ ਦਾ ਜੁਰਮਾਨਾ

01/23/2020 1:38:36 PM

ਹੁਸ਼ਿਆਰਪੁਰ— ਮੁਕੇਰੀਆਂ ਦੀ ਇਕ ਲੈਬ ਨੇ ਮਰੀਜ਼ ਦੀ ਟੈਸਟ ਰਿਪੋਰਟ ਗਲਤ ਜਾਰੀ ਕਰ ਦਿੱਤੀ, ਇਸ ਨਾਲ ਪੀੜਤ ਪਰਿਵਾਰ 'ਚ ਪਰੇਸ਼ਾਨੀ ਪੈਦਾ ਹੋ ਗਈ ਹੈ। ਜਦੋਂ ਪਰਿਵਾਰ ਨੇ ਮਰੀਜ਼ ਦੇ ਮੁਕੇਰੀਆਂ ਦੀ ਹੀ ਦੂਜੀ ਲੈਬ 'ਚ ਟੈਸਟ ਕਰਵਾਏ ਤਾਂ ਉਹ ਨਾਰਮਲ ਆਏ। ਇਸ ਦੇ ਬਾਅਦ ਮਰੀਜ਼ ਦੇ ਪਰਿਵਾਰ ਨੇ ਲੈਬ ਮਾਲਕ ਖਿਲਾਫ ਕੰਜ਼ਿਊਮਰ ਕੋਰਟ 'ਚ ਸ਼ਿਕਾਇਤ ਦਿੱਤੀ, ਜਿਸ ਦੇ ਚਲਦਿਆਂ ਲੈਬ ਮਾਲਕ ਨੂੰ ਫੋਰਮ ਨੇ ਜੁਰਮਾਨਾ ਕੀਤਾ ਹੈ। 

ਗੁਲਬੰਤ ਸਿੰਘ ਰਾਣਾ ਨੇ ਦੱਸਿਆ ਕਿ ਸਾਲ 2018 'ਚ ਉਸ ਦੀ ਪਤਨੀ ਨੀਨਾ ਕੁਮਾਰੀ ਬੀਮਾਰ ਪੈ ਗਈ। ਇਸ ਦੇ ਚਲਦਿਆਂ ਡਾਕਟਰ ਨੇ ਕੁਝ ਲੀਵਰ ਦੇ ਟੈਸਟ ਕਰਵਾਉਣ ਨੂੰ ਕਿਹਾ। ਉਨ੍ਹਾਂ ਨੇ ਸਿਵਲ ਹਸਪਤਾਲ ਦੇ ਸਾਹਮਣੇ ਪੈਂਦੀ ਬਲਬੀਰ ਕਲੀਨਿਕਲ ਲੈਬ 'ਚ 2 ਜਨਵਰੀ 2018 ਨੂੰ ਟੈਸਟ ਕਰਵਾਏ। ਟੈਸਟ ਦੀ ਰਿਪੋਰਟ ਦੇ ਲੀਵਰ 'ਚ ਬੀਮਾਰੀ ਬਹੁਤ ਜ਼ਿਆਦਾ ਵਧੀ ਹੋਈ ਦੱਸੀ ਗਈ। ਉਨ੍ਹਾਂ ਨੇ 6 ਜਨਵਰੀ 2018 ਨੂੰ ਨੀਨਾ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਇਕ ਹੋਰ ਲੈਬ 'ਚ ਵੀ ਟੈਸਟ ਕਰਵਾਉਣ ਦਾ ਸੋਚਿਆ।

ਟੈਸਟ ਕਰਵਾਇਆ ਤਾਂ ਰਿਪੋਰਟ ਨਾਰਮਲ ਆਈ। ਗੁਲਬੰਤ ਨੇ ਦੱਸਿਆ ਕਿ ਉਨ੍ਹਾਂ ਨੇ ਮਈ 2018 'ਚ ਹੁਸ਼ਿਆਰਪੁਰ ਦੇ ਕੰਜ਼ਿਊਮਰ ਫੋਰਮ 'ਚ ਸ਼ਿਕਾਇਤ ਦਰਜ ਕਰਵਾਈ ਅਤੇ ਇਕ ਲੱਖ ਰੁਪਏ ਦਾ ਮੁਆਵਜ਼ਾ ਉਕਤ ਲੈਬ ਦੇ ਮਾਲਕ ਤੋਂ ਅਦਾ ਕਰਨ ਦੀ ਮੰਗ ਕੀਤੀ। ਇਸ ਦੇ ਚਲਦਿਆਂ ਬਲਬੀਰ ਕਲੀਨਿਕਲ ਲੈਬ ਨੂੰ ਪੀੜਤ ਪੱਖ ਨੂੰ 15 ਹਜ਼ਾਰ ਰੁਪਏ ਬਤੌਰ ਜੁਰਮਾਨਾ ਅਦਾ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।

shivani attri

This news is Content Editor shivani attri