ਪੰਜਾਬੀ ਨੌਜਵਾਨਾਂ ਦਾ ਵਿਦੇਸ਼ਾਂ ਪ੍ਰਤੀ ਰੁਝਾਨ ਪੰਜਾਬੀਅਤ ਲਈ ਗੰਭੀਰ ਚੁਣੌਤੀ: ਸੰਧਵਾਂ

01/18/2023 11:17:35 AM

ਨੂਰਪੁਰਬੇਦੀ (ਸ਼ਮਸ਼ੇਰ ਸਿੰਘ ਡੂਮੇਵਾਲ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬੀਤੇ ਕਰੀਬ 4 ਦਹਾਕਿਆਂ ਤੋਂ ਸੂਬੇ ਦੀ ਸੱਤਾ ’ਤੇ ਕਾਬਜ਼ ਧਿਰਾਂ ਨੇ ਨੌਜਵਾਨ ਵਰਗ ਨਾਲ ਵੱਡਾ ਖਿਲਵਾਡ਼ ਕਰਦਿਆਂ ਉਨ੍ਹਾਂ ਨੂੰ ਰੋਜ਼ਗਾਰ ਤੋਂ ਵਾਂਝੇ ਰੱਖਿਆ ਹੈ, ਜਿਸ ਕਾਰਨ ਹੁਣ ਤੱਕ ਪੰਜਾਬ ਦੀ ਜਵਾਨੀ ਦਾ ਵੱਡਾ ਹਿੱਸਾ ਪ੍ਰਵਾਸ ਕਰ ਚੁੱਕਾ ਹੈ ਅਤੇ ਇਕ ਹਿੱਸਾ ਪ੍ਰਵਾਸੀ ਰੁਝਾਨ ਦਾ ਸ਼ਿਕਾਰ ਹੋਇਆ ਬੈਠਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਨੌਜਵਾਨਾਂ ਦਾ ਵਿਦੇਸ਼ੀ ਰੁਝਾਨ ਪੰਜਾਬੀਅਤ ਲਈ ਗੰਭੀਰ ਚੁਣੌਤੀ ਹੈ। ਸੰਧਵਾਂ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਰਾਜ ਭਰ ’ਚ ਪੈਦਾ ਕੀਤੇ ਰੋਜ਼ਗਾਰ ਦੇ ਸਾਧਨਾਂ ਅਤੇ ਵੱਡੇ ਪੈਮਾਨੇ ’ਤੇ ਦਿੱਤੀਆਂ ਸਰਕਾਰੀ ਨੌਕਰੀਆਂ ਨੇ ਇਸ ਰੁਝਾਨ ਦੀ ਗੰਭੀਰ ਚੁਣੌਤੀ ਨੂੰ ਜਿੱਥੇ ਕਾਫ਼ੀ ਹੱਦ ਤੱਕ ਠੱਲ੍ਹ ਪਾਈ ਹੈ, ਉਥੇ ਨੌਜਵਾਨ ਵਰਗ ਅੰਦਰ ਸੁਨਹਿਰੀ ਭਵਿੱਖ ਦੀ ਆਸ ਬੱਝੀ ਹੈ।

ਇਹ ਵੀ ਪੜ੍ਹੋ : ਜਲੰਧਰ: ASI ਦੀ ਬਹਾਦਰੀ ਨੂੰ ਸਲਾਮ, ਜਾਨ 'ਤੇ ਖੇਡ ਕੇ ਅੱਗ ਲੱਗੀ ਕਾਰ 'ਚੋਂ ਇੰਝ ਬਾਹਰ ਕੱਢਿਆ ਪਰਿਵਾਰ

ਕੁਲਤਾਰ ਸਿੰਘ ਸੰਧਵਾਂ ਜੋ ਕਿ ਨੂੁਰਪੁਰਬੂੇਦੀ ਵਿਖੇ ਇਕ ਸਮਾਗਮ ’ਚ ਹਾਜ਼ਰੀ ਭਰਨ ਆਏ ਸਨ, ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਕਰੀਬ ਇਕ ਸਾਲ ਪਹਿਲਾਂ 1.25 ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਹੁੰਗਾਰਾ ਦਿੰਦਿਆਂ 42 ਫ਼ੀਸਦੀ ਨੌਜਵਾਨ ਵਰਗ ਨੇ ਪੰਜਾਬ ਅੰਦਰ ‘ਆਪ’ ਦੀ ਸਰਕਾਰ ਬਣਾਉਣ ਲਈ ਵਡਮੁੱਲੀ ਭੂਮਿਕਾ ਨਿਭਾਈ ਸੀ। ਅੱਜ ਸਰਕਾਰ ਦੇ ਬੀਤੇ ਇਕ ਸਾਲ ਦੀ ਕਾਰਗੁਜ਼ਾਰੀ ਵੱਲ ਨਜ਼ਰ ਮਾਰੀਏ ਤਾਂ ਸਰਕਾਰ ਨੇ ਹੁਣ ਤੱਕ 25000 ਨੌਜਵਾਨਾਂ ਨੂੰ ਪੱਕੇ ਤੌਰ ’ਤੇ ਸਰਕਾਰੀ ਰੋਜ਼ਗਾਰ ਦੇ ਕੇ ਜੋ ਕਦਮ ਬੇਆਸ ਹੋਈ ਜਵਾਨੀ ਦੇ ਹੱਕ ’ਚ ਉਠਾਇਆ ਹੈ, ਉਹ ਬੀਤੇ 3 ਦਹਾਕਿਆਂ ਦੇ ਮੁਕਾਬਲੇ ਵੱਡੀ ਮਿਸਾਲ ਹੈ। ਇਸ ਨਾਲ ਸੂਬੇ ਅੰਦਰ 76 ਫ਼ੀਸਦੀ ਨੌਜਵਾਨ ਵਰਗ ’ਚ ਜੋ ਘੋਰ ਨਿਰਾਸ਼ਤਾ ਆਪਣੇ ਰੋਜ਼ਗਾਰ ਨੂੰ ਲੈ ਕੇ ਫੈਲੀ ਸੀ, ਉਸ ਨੂੰ ਕਾਫੀ ਹੱਦ ਤੱਕ ਠੱਲ੍ਹ ਪਈ ਹੈ। ਸੂਬਾ ਸਰਕਾਰ ਦਾ ਇਹ ਕਦਮ ਨਵੀਂ ਪੀਡ਼੍ਹੀ ਨੂੰ ਚੰਗੇ ਰੁਝਾਨ ਵੱਲ ਪ੍ਰੇਰਿਤ ਕਰਨ ਲਈ ਵਰਦਾਨ ਸਾਬਤ ਹੋਵੇਗਾ।

ਇਸ ਸਮੇਂ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਠੇਕੇਦਾਰ ਹਰਨੇਕ ਸਿੰਘ, ਤਿਰਲੋਚਨ ਸਿੰਘ, ਕੁਲਦੀਪ ਸਿੰਘ ਬੇਈਹਾਰਾ, ਰਾਮ ਕੁਮਾਰ ਮੁਕਾਰੀ, ਰਾਮ ਪ੍ਰਸ਼ਾਦ ਪਾਲੀ, ਹਰਪ੍ਰਾਤ ਕਾਹਲੋਂ, ਸੋਹਣ ਲਾਲ ਚੇਚੀ, ਬੀਬੀ ਬਲਵਿੰਦਰ ਕੌਰ, ਹਰਵਿੰਦਰ ਸਿੰਘ ਵਾਲੀਆ, ਪਰਮਜੀਤ ਸਿੰਘ ਮਜਾਰੀ ਅਤੇ ਜਸਵਿੰਦਰ ਬੇਈਹਾਰਾ ਆਦਿ ਉਚੇਚੇ ਰੂਪ ’ਚ ਮੌਜੂਦ ਸਨ।

ਇਹ ਵੀ ਪੜ੍ਹੋ : ਠੱਗੀ ਦਾ ਅਜੀਬ ਤਰੀਕਾ, ਕ੍ਰੈਡਿਟ ਕਾਰਡ ਅਪਲਾਈ ਵੀ ਹੋਇਆ, ਮੈਸੇਜ ਵੀ ਆਇਆ ਪਰ ਜਦੋਂ ਬਿੱਲ ਆਇਆ ਤਾਂ ਉੱਡੇ ਹੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

shivani attri

This news is Content Editor shivani attri