ਰੁਕਮਣੀ ਵਿਆਹ ਪ੍ਰਸੰਗ ਦਾ ਪਾਠ ਕਰਨ ਨਾਲ ਕੰਨਿਆਵਾਂ ਨੂੰ ਚੰਗੇ ਵਰ ਮਿਲਦੇ ਹਨ: ਭਾਗਿਆਸ਼੍ਰੀ ਭਾਰਤੀ

12/15/2019 5:12:47 PM

ਜਲੰਧਰ— ਕ੍ਰਿਸ਼ਨਾ ਵੈੱਲਫੇਅਰ ਸੋਸਾਇਟੀ ਵੱਲੋਂ ਸ਼੍ਰੀ ਮਹਾਲਕਸ਼ਮੀ ਮੰਦਿਰ 'ਚ ਸ਼੍ਰੀਮਦ ਭਾਗਵਤ ਮਹਾਪੁਰਾਣ ਕਥਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਾਧਵੀ ਭਾਗਿਆਸ਼੍ਰੀ ਭਾਰਤੀ ਨੇ ਕਥਾ 'ਚ ਭਗਵਾਨ ਦੀ ਬਾਲ ਲੀਲਾ, ਕੰਸ ਦਾ ਅੰਤ, ਰੁਕਮਣੀ ਵਿਆਹ ਦੇ ਪ੍ਰਸੰਗ ਦਾ ਪਾਠ ਕੀਤਾ। ਉਨ੍ਹਾਂ ਕਿਹਾ ਕਿ ਜੀਵ ਦੇ ਅੰਦਰ ਬੇਹੱਦ ਸ਼ਕਤੀ ਰਹਿੰਦੀ ਹੈ। ਜੇਕਰ ਕੋਈ ਕਮੀ ਹੁੰਦੀ ਹੈ ਤਾਂ ਉਹ ਸਿਰਫ ਸੰਕਲਪ ਦੀ ਹੁੰਦੀ ਹੈ। ਸੰਕਪਲ ਹੋਣ 'ਤੇ ਉਸ ਨੂੰ ਪ੍ਰਭੂ ਜ਼ਰੂਰ ਪੂਰਾ ਕਰਨਗੇ। ਰੁਕਮਣੀ ਵਿਆਹ ਸਮਾਗਮ ਪ੍ਰਸੰਗ 'ਤੇ ਵਿਆਖਿਆ ਕਰਦੇ ਹੋਏ ਉਨ੍ਹਾਂ ਕਿਹਾ ਕਿ ਰੁਕਮਣੀ ਦੇ ਭਰਾ ਨੇ ਉਨ੍ਹਾਂ ਦਾ ਵਿਆਹ ਸ਼ਿਸ਼ੁਪਾਲ ਨਾਲ ਯਕੀਨੀ ਕਰਵਾਇਆ ਸੀ ਪਰ ਰੁਕਮਣੀ ਨੇ ਸੰਕਲਪ ਲਿਆ ਸੀ ਕਿ ਉਹ ਸ਼ਿਸ਼ੁਪਾਲ ਨੂੰ ਨਹੀਂ ਸਗੋਂ ਗੋਪਾਲ ਨੂੰ ਪਤੀ ਦੇ ਰੂਪ 'ਚ ਮੰਨੇਗੀ। ਉਨ੍ਹਾਂ ਕਿਹਾ ਕਿ ਸ਼ਿਸ਼ੁਪਾਲ ਝੂਠ ਦੇ ਮਾਰਗੀ ਅਤੇ ਦੁਆਰਿਕਾਦੀਸ਼ ਭਗਵਾਨ ਸ਼੍ਰੀ ਕ੍ਰਿਸ਼ਨ ਸੱਚ ਦੇ ਮਾਰਗੀ ਸਨ, ਇਸ ਲਈ ਉਹ ਝੂਠ ਨੂੰ ਨਹੀਂ ਸੱਚ ਨੂੰ ਅਪਣਾਉਣਗੇ। ਅੰਤ 'ਚ ਭਗਵਾਨ ਵੀਦ੍ਰਾਰਕਾਦੀਸ਼ ਨੇ ਰੁਕਮਣੀ ਦੇ ਸੱਚ ਦੇ ਸੰਕਲਪ ਨੂੰ ਪੂਰਾ ਕੀਤਾ। ਉਸ ਨੂੰ ਪਤਨੀ ਦੇ ਰੂਪ 'ਚ ਮੰਨ ਕੇ ਪ੍ਰਧਾਨ ਪਟਰਾਨੀ ਦਾ ਸਥਾਨ ਦਿੱਤਾ।

ਸੁਆਮੀ ਸੱਚਦਾਨੰਦ ਨੇ ਕਿਹਾ ਕਿ ਪਰਮਾਤਮਾ ਜਗ ਦੇ ਕਣ-ਕਣ 'ਚ ਵਿਰਾਜਮਾਨ ਹੈ ਅਤੇ ਉਸ ਨੂੰ ਪਾਉਣ ਦਾ ਮਾਰਗ ਗੁਰੂ ਗਿਆਨ ਨਾਲ ਹੀ ਮਿਲਦਾ ਹੈ, ਜਿਸ ਤਰ੍ਹਾਂ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਮਹਾਭਾਰਤ ਯੁੱਧ ਦੌਰਾਨ ਅਰਜਨ ਨੂੰ ਦਿਵਿਆ ਦ੍ਰਿਸ਼ਟੀ ਪ੍ਰਦਾਨ ਕੀਤੀ ਸੀ। ਇਸ ਤੋਂ ਪਹਿਲਾਂ ਸਾਬਕਾ ਪੰਡਿਤ ਦਿਨੇਸ਼ ਸ਼ਰਮਾ ਨੇ ਮੁੱਖ ਮਹਿਮਾਨ ਹਕੀਮ ਤਿਲਕ ਰਾਜ ਕਪੂਰ, ਹਰੀਸ਼ ਕਪੂਰ, ਪ੍ਰਵੀਨ ਬੇਰੀ, ਵਿਸ਼ਾਲ ਸੋਨੀ, ਸੁਰਿੰਦਰ ਸ਼ਿੰਦਾ ਤੋਂ ਪੂਜਾ ਕਰਵਾਈ। ਮੁੱਖ ਮਹਿਮਾਨ ਦੇ ਰੂਪ 'ਚ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ, ਪ੍ਰਵੇਸ਼ ਤਾਗੜੀ, ਵਿਪਨ ਕੁਮਾਰ, ਡਾ. ਆਸ਼ੀਸ਼ ਕਪੂਰ ਆਦਿ ਮੌਜੂਦ ਸਨ।

shivani attri

This news is Content Editor shivani attri