ਕੋਟਰਾਣੀ ਰੋਡ ''ਤੇ ਹੋਏ ਗੋਲੀ ਕਾਂਡ ਦੀ ਸੁਲਝੀ ਗੁੱਥੀ, 2 ਗ੍ਰਿਫਤਾਰ

10/06/2020 1:21:25 PM

ਫਗਵਾੜਾ (ਜਲੋਟਾ, ਹਰਜੋਤ): ਬੀਤੇ ਦਿਨੀਂ ਕੋਟਰਾਣੀ ਰੋਡ 'ਤੇ ਹੋਏ ਗੋਲੀ ਕਾਂਡ ਦੀ ਗੁੱਥੀ ਫਗਵਾੜਾ ਪੁਲਸ ਵਲੋਂ ਸੁਲਝਾ ਲਈ ਗਈ ਹੈ। ਇਸ ਸਬੰਧੀ ਅੱਜ ਫਗਵਾੜਾ ਵਿਖੇ ਸਰਬਜੀਤ ਸਿੰਘ ਬਾਹੀਆ ਪੁਲਸ ਕਪਤਾਨ (ਤਫ਼ਤੀਸ਼) ਕਪੂਰਥਲਾ ਨੇ ਐੱਸ.ਪੀ. ਮਨਵਿੰਦਰ ਸਿੰਘ ਅਤੇ ਹੋਰ ਸੀਨੀਅਰ ਪੁਲਸ ਅਧਿਕਾਰੀਆਂ ਦੀ ਮੌਜੂਦਗੀ 'ਚ ਪ੍ਰੈੱਸਕਾਨਫਰੰਸ ਦੌਰਾਨ ਦੱਸਿਆ ਕਿ ਪੁਲਸ ਨੇ ਇਸ ਗੋਲੀ ਕਾਂਡ ਸਬੰਧੀ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਉਨ੍ਹਾਂ ਕਿਹਾ ਕਿ ਗੋਲੀਕਾਂਡ ਦਾ ਸ਼ਿਕਾਰ ਬਣੇ ਗਗਨ ਸ਼ਰਮਾ ਉਰਫ ਗਗਨ ਪੁੱਤਰ ਲੇਟ ਗੰਗਾ ਰਾਮ ਵਾਸੀ ਪੰਡਤਾਂ ਮੁਹੱਲਾ ਹਦੀਆਬਾਦ ਫਗਵਾੜਾ ਥਾਣਾ ਸਤਨਾਮਪੁਰਾ ਦੇ ਬਿਆਨ ਤੇ ਦਰਜ ਰਜਿਸਟਰ ਕੀਤੇ ਗਏ ਮੁਕੱਦਮੇ ਤਹਿਤ ਉਸ ਨੇ ਪੁਲਸ ਨੂੰ ਦੱਸਿਆ ਸੀ ਕਿ ਉਹ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਕੋਟਰਾਣੀ ਰੋਡ ਪਰ ਬਿਲਡਿੰਗ ਦੀ ਦੁਕਾਨਾਂ ਤੋਂ ਕੁਝ ਅੱਗੇ ਪੁੱਜਾ ਤਾਂ ਸਾਹਮਣੇ ਤੋਂ ਇਕ ਕਾਰ ਆਈ, ਜੋ ਕਾਰ ਚਾਲਕ ਨੇ ਸਾਹਮਣੇ ਤੋਂ ਕਾਰ ਉਸ ਦੇ ਮੋਟਰਸਾਈਕਲ 'ਚ ਮਾਰੀ ਤਾਂ ਉਹ ਮੋਟਰਸਾਈਕਲ ਸਮੇਤ ਡਿੱਗ ਪਿਆ ਤਾਂ ਇੰਨੇ ਨੂੰ ਕਾਰ 'ਚ ਦੋ ਨੌਜਵਾਨ ਉੱਤਰੇ। ਉਕਤ ਦੋਵੇਂ ਨੌਜਵਾਨ ਉਸ ਦੇ ਪਿੱਛੋਂ ਭੱਜੇ ਤਾਂ ਇੰਨੇ ਵਿਚ ਮੋਨੇ ਨੌਜਵਾਨ ਨੇ ਫਾਇਰ ਕਰਨਾ ਸ਼ੁਰੂ ਕਰ ਦਿੱਤਾ, ਜੋ ਇਕ ਗੋਲੀ ਉਸ ਦੀ ਸੱਜੀ ਲੱਤ ਦੀ ਪਿੰਜਣੀ ਵਿਚ ਲੱਗੀ।

ਉਨ੍ਹਾਂ ਦੱਸਿਆ ਕਿ ਫਗਵਾੜਾ ਪੁਲਸ ਨੂੰ ਸੂਚਨਾ ਮਿਲੀ ਕਿ ਇਸ ਗੋਲੀ ਕਾਂਡ 'ਚ ਸ਼ਾਮਲ ਮੁਲਜ਼ਮ ਕਾਰ ਬੈਲੀਨੋ 'ਚ ਸਵਾਰ ਹੋ ਕੇ ਪਿੰਡ ਸੁੰਨੜਾ ਰਾਜਪੂਤਾਂ ਵਾਲੀ ਸਾਈਡ ਘੁੰਮ ਰਹੇ ਹਨ। ਪੁਲਸ ਪਾਰਟੀ ਨੇ ਨਾਕੇਬੰਦੀ ਕਰ ਕੇ ਦੋ ਮੁਲਜ਼ਮਾਂ ਸੌਰਵ ਜੋਸ਼ੀ ਉਰਫ਼ ਅੰਬਰਸਰੀਆ ਪੁੱਤਰ ਪਵਨ ਕੁਮਾਰ ਵਾਸੀ ਮੀਆਂ ਵਿੰਡ ਅੰਮ੍ਰਿਤਸਰ ਹਾਲ ਵਾਸੀ ਐੱਨ. ਕੇ. 389 ਜੱਟਪੁਰਾ ਮੁਹੱਲਾ ਨੇੜੇ ਨੀਲਾ ਮਹਿਲ ਜਲੰਧਰ ਥਾਣਾ ਡਿਵੀਜ਼ਨ ਨੰਬਰ 2, ਜ਼ਿਲਾ ਜਲੰਧਰ ਅਤੇ ਜਸਕਰਨ ਸਿੰਘ ਉਰਫ਼ ਕਨੂੰ ਗੁੱਜਰ ਪੁੱਤਰ ਜਸਵੀਰ ਸਿੰਘ ਵਾਸੀ ਰਤਨ ਨਗਰ ਨੇੜੇ ਮੱਖਣ ਕਬਾੜੀਆ ਥਾਣਾ ਡਿਵੀਜ਼ਨ ਨੰਬਰ 5 ਜਲੰਧਰ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਪੁਲਸ ਟੀਮ ਨੂੰ ਮੌਕੇ ਤੋਂ ਦੋਸ਼ੀ ਜਸਕਰਨ ਸਿੰਘ ਉਰਫ਼ ਕੰਨੂੰ ਉਕਤ ਦੀ ਤਲਾਸ਼ੀ ਕਰਨ ਤੇ ਉਸ ਪਾਸੇ ਇਕ ਪਿਸਟਲ 7.65 ਐੱਮ. ਐੱਮ. ਸਮੇਤ 2 ਰੌਂਦ ਜ਼ਿੰਦਾ 7.65 ਐੱਮ. ਐੱਮ ਬਰਾਮਦ ਕੀਤੇ ਗਏ। ਇਸੇ ਤਰ੍ਹਾਂ ਇਨ੍ਹਾਂ ਪਾਸੋਂ ਕਾਰ ਬਰਾਮਦ ਕੀਤੀ ਗਈ ਹੈ।

ਜਸਕਰਨ ਸਿੰਘ ਉਰਫ ਕੰਨੂ ਗੁੱਜਰ ਦਾ ਪਿਛੋਕੜ ਕਈ ਕਰਾਇਮ ਦੀਆ ਵਾਰਦਾਤਾ ਨਾਲ ਸਬੰਧਿਤ ਹੈ। ਜਿਨ੍ਹਾਂ ਪੁਛਗਿਛ ਦੌਰਾਨ ਦੱਸਿਆ ਕਿ ਉਕਤ ਵਾਰਦਾਤ ਨੂੰ ਉਨ੍ਹਾਂ ਆਪਣੇ ਸਾਥੀਆਂ ਦੋਸ਼ੀ ਅਰਜਨ ਵਾਸੀ ਅਮਰ ਨਗਰ, ਮੋਨੂੰ ਅਤੇ ਇੱਕ ਹੋਰ ਅਣਪਛਾਤੇ ਵਿਅਕਤੀ ਨਾਲ ਮਿਲ ਕੇ ਕਥਿਤ ਤੌਰ 'ਤੇ ਆਪਣੇ ਜੇਲ ਵਿਚ ਬੰਦ ਇਕ ਸਾਥੀ ਭੁਪਿੰਦਰ ਕੁਮਾਰ ਝੱਲੀ ਪੁੱਤਰ ਬਸ਼ੰਬਰ ਦਾਸ ਵਾਸੀ ਪਿੰਡ ਗੰਢਵਾਂ ਦੇ ਕਹਿਣ 'ਤੇ ਅੰਜਾਮ ਦਿੱਤਾ ਹੈ ਕਿਉਂਕਿ ਜਸਕਰਨ ਸਿੰਘ ਉਰਫ਼ ਕੰਨੂੰ ਗੁੱਜਰ ਉਕਤ ਮਿਤੀ 16 ਜੁਲਾਈ 2020 ਨੂੰ ਹੀ ਭੁਪਿੰਦਰ ਕੁਮਾਰ ਪਾਸੋਂ ਜੇਲ ਵਿਚ ਆਇਆ ਹੈ। ਇਹ ਸਾਜ਼ਿਸ਼ ਭੁਪਿੰਦਰ ਕੁਮਾਰ ਭਿੰਦਾ ਨੇ ਜੇਲ ਵਿਚ ਬੈਠ ਕੇ ਹੀ ਰਚੀ ਹੈ।

Shyna

This news is Content Editor Shyna