ਪਤੰਗ ਚੜ੍ਹਾਉਂਦੇ ਸਮੇਂ 14 ਸਾਲਾ ਬੱਚਾ ਛੱਤ ''ਤੋਂ ਡਿੱਗਾ, ਜ਼ਖਮੀ

01/24/2020 11:29:52 AM

ਟਾਂਡਾ ਉੜਮੁੜ (ਮੋਮੀ): ਬੀਤੀ ਸ਼ਾਮ ਰੇਲਵੇ ਸਟੇਸ਼ਨ ਨੇੜੇ ਇਕ 14 ਸਾਲਾ ਬੱਚਾ ਪਤੰਗ ਚੜ੍ਹਾਉਂਦੇ ਸਮੇਂ ਛੱਤ ਤੋਂ ਡਿੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ।

PunjabKesari

ਹਾਦਸੇ ਦੌਰਾਨ ਜ਼ਖਮੀ ਹੋਏ ਬੱਚੇ ਕ੍ਰਿਸ਼ਨਾ ਪੁੱਤਰ ਜਾਮਲ ਸਿੰਘ ਵਾਸੀ ਵਾਰਡ ਨੰਬਰ 8 ਨੇੜੇ ਰੇਲਵੇ  ਸਟੇਸ਼ਨ ਨਜ਼ਦੀਕ ਨੂੰ ਤੁਰੰਤ ਹੀ ਸਰਕਾਰੀ ਹਸਪਤਾਲ ਟਾਂਡਾ ਦਾਖਲ ਕਰਵਾਇਆ ਗਿਆ, ਜਿੱਥੇਂ ਉਸ ਦੀ ਹਾਲਤ ਗੰਭੀਰ ਦੇਖਦਿਆਂ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਮੂਨਕਾਂ ਦੇ ਸੇਵਾਦਾਰ ਜਥੇਦਾਰ ਦਵਿੰਦਰ ਸਿੰਘ ਮੂਨਕਾਂ ਤੇ ਗੁਰਚਰਨ ਸਿੰਘ ਮਾਡਲਾਂ ਨੇ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਜਿੱਥੇ ਇਸ ਬੱਚੇ ਦਾ ਇਲਾਜ ਚੱਲ ਰਿਹਾ ਹੈ।


Shyna

Content Editor

Related News