ਖੇਤੀ ਆਰਡੀਨੈਂਸਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ

09/15/2020 5:58:53 PM

ਸੁਲਤਾਨਪੁਰ ਲੋਧੀ (ਸੋਢੀ)— ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਕਿਸਾਨਾਂ ਦਾ ਕਾਫ਼ਲਾ ਫਗਵਾੜੇ ਦੀ ਵੰਗਾਰ ਰੈਲੀ ਲਈ ਪਰਮਜੀਤ ਸਿੰਘ ਬਾਊਪੁਰ ਦੀ ਅਗਵਾਈ ਹੇਠ ਸੋਮਵਾਰ ਸੁਲਤਾਨਪੁਰ ਲੋਧੀ ਤੋਂ ਰਵਾਨਾ ਹੋਇਆ।

ਇਹ ਵੀ ਪੜ੍ਹੋ: ਬੰਧਕ ਬਣਾਈ ਪਤਨੀ ਤੇ ਬੱਚਿਆਂ ਨੂੰ ਵਾਪਸ ਮੰਗਣ ਦੀ ਮਿਲੀ ਭਿਆਨਕ ਸਜ਼ਾ, ਪਤੀ ਦੀ ਜਾਨਵਰਾਂ ਵਾਂਗ ਕੀਤੀ ਕੁੱਟਮਾਰ

ਕਿਸਾਨ ਆਗੂ ਬਾਊਪੁਰ ਅਤੇ ਹੋਰਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀਬਾੜੀ ਆਰਡੀਨੈਂਸ ਲਿਆ ਕੇ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰ ਦਿੱਤਾ ਹੈ, ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮੰਡੀਆਂ 'ਚ ਵਿੱਚ ਹੁੰਦੀ ਲੁੱਟ ਕਾਰਨ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਹੇ ਹਨ। ਐਤਕੀਂ ਮੱਕੀ ਦੀ ਫਸਲ ਨੂੰ ਘੱਟੋ-ਘੱਟ ਸਮਰਥਨ ਮੁੱਲ ਤੋਂ ਹੇਠਾਂ 600 ਰੁਪਏ 'ਚ ਖਰੀਦਿਆ ਗਿਆ ਹੈ, ਜਿਸ ਕਾਰਨ ਕਿਸਾਨ ਨੂੰ 36000 ਰੁਪਏ ਪ੍ਰਤੀ ਏਕੜ ਦਾ ਘਾਟਾ ਪੈ ਰਿਹਾ ਹੈ ਅਤੇ ਹੁਣ ਕੇਂਦਰ ਦੀ ਸਰਕਾਰ ਝੋਨੇ ਅਤੇ ਕਣਕ ਦੀਆਂ ਫਸਲਾਂ ਦੇ ਵਾਜਬ ਮੁੱਲ ਦੇਣ ਤੋਂ ਵੀ ਪੱਲਾ ਝਾੜ ਰਹੀ ਹੈ।

ਇਹ ਵੀ ਪੜ੍ਹੋ: ਜਲੰਧਰ: ਸਹੁਰੇ ਦਾ ਕਤਲ ਕਰਨ ਵਾਲਾ ਜਵਾਈ ਗ੍ਰਿਫ਼ਤਾਰ, ਬੇਦਰਦ ਮੌਤ ਦੇਣ ਲਈ ਖੁਦ ਤਿਆਰ ਕੀਤਾ ਸੀ ਚਾਕੂ

ਉਨ੍ਹਾਂ ਕਿਹਾ ਕਿ ਕਿਸਾਨ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਸਮੂਹ ਕਿਸਾਨ ਆਪਣਾ ਸੰਘਰਸ਼ ਜਾਰੀ ਰੱਖਣਗੇ। ਇਸ ਸਮੇਂ ਜਥੇਬੰਦੀ ਦੇ ਆਗੂ ਸਾਰਜ ਸਿੰਘ ਭੈਣੀ, ਬੂਟਾ ਸਿੰਘ ਅਹਿਮਦਪੁਰ ਛੰਨਾ, ਅਜੀਤ ਸਿੰਘ, ਨਿਰਮਲ ਸਿੰਘ, ਬਖਸ਼ੀਸ਼ ਸਿੰਘ, ਮੇਜਰ ਸਿੰਘ ਆਦਿ ਨਾਲ ਸਨ।
ਇਹ ਵੀ ਪੜ੍ਹੋ: ਜ਼ਿਲ੍ਹਾ ਕਪੂਰਥਲਾ 'ਚ ਸ਼ਰਮਨਾਕ ਘਟਨਾ, ਹਵਸ ਦੇ ਭੁੱਖੇ ਨੇ 6 ਸਾਲਾ ਬੱਚੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ


shivani attri

Content Editor

Related News