ਸੈਂਕੜੇ ਕਿਸਾਨਾਂ, ਮਜ਼ਦੂਰਾਂ ਵੱਲੋਂ ਬਿਆਸ ਪੁਲ ਕੀਤਾ ਗਿਆ ਜਾਮ, ਨਿਜੀ ਤੇ ਸਰਕਾਰੀ ਸਕੁਲ ਖੋਲ੍ਹਣ ਦੀ ਕੀਤੀ ਮੰਗ

02/07/2022 1:15:25 PM

ਟਾਂਡਾ (ਵਰਿੰਦਰ ਪੰਡਿਤ)- ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਸੁਬੇ ਦੇ ਆਗੁ ਸਵਿੰਦਰ ਸਿੰਘ ਚੁਤਾਲਾ ਜੀ ਦੀ ਅਗਵਾਈ ਹੇਠ ਅੱਜ ਬਿਆਸ ਪੁਲ ਜਾਮ ਕਰਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਕੋਰੋਨਾ ਦੀ ਆੜ ਵਿਚ ਨਿਜੀ ਸਣੇ ਸਰਕਾਰੀ ਸਕੂਲ ਕਾਲਜ ਖੋਲ੍ਹਣ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜੀ ਵੀ ਕਿਤੀ। ਕਿਸਾਨ ਆਗੁ ਕੁਲਦੀਪ ਸਿੰਘ ਬੇਗੋਵਾਲ ਕਸਮੀਰ ਸਿੰਘ ਫੁੱਤਾ ਕੁੱਲਾ ਗੁਰਜੀਤ ਸਿੰਘ ਵਲਟੋਹਾ ਵੱਲੋਂ ਧਰਨਾਕਾਰਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਮਾਰਾਜੀ ਨੀਤੀਆਂ ਤਹਿਤ ਕਾਰਪੋਰੇਟ ਘਰਾਣਿਆਂ ਨੂੰ ਵੇਕਸੀਨ ਵਿਚ ਅਰਬਾ ਰੁਪਏ ਮੁਨਾਫ਼ੇ ਪਹੁੰਚਾਉਣ ਲਈ ਸਾਧਾਰਨ ਬੀਮਾਰੀ ਨੂੰ WHO ਵੱਲੋਂ ਮਹਾਮਾਰੀ ਦਾ ਰੂਪ ਦਿਤਾ ਗਿਆ ਹੈ, ਜਿਸ ਨਾਲ ਮੁਕੰਬਲ ਕਾਲਜ, ਯੂਨੀਵਰਸਿਟੀਆ ਬੰਦ ਹੋਣ ਨਾਲ ਵਿਦਿਆਰਥੀਆਂ ਦਾ ਭਵਿਖ ਖ਼ਰਾਬ ਹੋ ਚੁੱਕਾ ਹੈ।

ਇਹ ਵੀ ਪੜ੍ਹੋ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ CM ਚੰਨੀ, ਕੀਤੀ ਸਰਬੱਤ ਦੇ ਭਲੇ ਦੀ ਅਰਦਾਸ

ਅਨਲਾਈਨ ਪੜ੍ਹਾਈ ਇਸ ਮਸਲੇ ਦਾ ਕੋਈ ਹੱਲ ਨਹੀ ਹੈ। ਗਰੀਬ ਲੋਕਾਂ ਕੋਲ ਮੁਬਾਇਲ ਲੈਪਟਾਪ ਖ਼ਰੀਦਣ ਦੀ ਸਮਰੱਥਾ ਨਹੀ ਹੈ, ਜਿਸ ਨਾਲ ਬੱਚੇ ਚਿੜਚਿੜੇ ਅਤੇ ਮਾਨਸਿਕ ਤੌਰ 'ਤੇ ਬੀਮਾਰ ਹੋ ਚੁੱਕੇ ਹਨ ਅਤੇ ਮਾਪਿਆਂ ਦੀ ਵੱਡੇ ਪਧਰ 'ਤੇ ਲੁਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਦੁਜੇ ਪਾਸੇ ਮਾਲਸ ਸ਼ਰਾਬ ਠੇਕੇ ਖੁੱਲ੍ਹੇ ਹੋਏ ਹਨ ਅਤੇ ਵੋਟਾਂ ਵਿਚ ਰਾਜਨੀਤਕ ਪਾਰਟੀਆਂ ਵੱਡੀਆਂ-ਵੱਡੀਆਂ ਰੇਲੀਆਂ ਕਰ ਰਹੀਆਂ ਹਨ ਅਤੇ ਫਿਰ ਵਿਦਿਅਕ ਅਦਾਰੇ ਕਿਉਂ ਬੰਦ ਹਨ। ਇਸ ਲਈ ਕਿਸਾਨ ਆਗੁਆ ਨੇ ਕੋਰੋਨਾ ਆੜ ਵਿਚ ਸਕੂਲ-ਕਾਲਜ ਬੰਦ ਨੂੰ ਖੋਲ੍ਹਣ ਅਤੇ ਨਿੱਜੀ ਸਕੂਲਾਂ-ਕਾਲਜਾਂ ਨੂੰ ਸਰਕਾਰੀ ਕਰਨ ਦੀ ਜੋਰਦਾਰ ਮੰਗ ਕੀਤੀ। ਇਸ ਮੌਕੇ ਰਣਜੀਤ ਸਿੰਘ ਮੰਡ ਹਰਬੰਸ ਸਿੰਘ ਜਬਰੂ, ਗੁਰਸੇਵਕ ਸਿੰਘ, ਹਰਮਨ ਮੋਤਾ ਸਿੰਘ, ਮਨਰਾਜ ਸਿੰਘ, ਮੰਡ ਸਹਿਲ, ਟਾਲੀ ਸਰਵਣ ਸਿੰਘ ਉਪਦੇਸ਼ ਸਿੰਘ ਆਦਿ ਹਾਜ਼ਰ ਸਨ। 

ਇਹ ਵੀ ਪੜ੍ਹੋ: ਜਲੰਧਰ 'ਚ ਵਾਪਰੀ ਬੇਅਦਬੀ ਦੀ ਘਟਨਾ, ਨਹਿਰ ਦੇ ਕੰਢੇ ਗੁਟਕਾ ਸਾਹਿਬ ਦੇ ਮਿਲੇ ਅੰਗ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News