ਝੋਨੇ ਦੀ ਖ਼ਰੀਦ ਦੌਰਾਨ ਕਿਸਾਨਾਂ ਕੋਲੋਂ ਜ਼ਮੀਨਾਂ ਦੀਆਂ ਫਰਦਾ ਮੰਗਣ ਵਾਲੇ FCI ਇੰਸਪੈਕਟਰ ਦਾ ਘਿਰਾਓ

10/11/2021 12:52:27 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਸੰਤ ਬਾਬਾ ਪ੍ਰੇਮ ਸਿੰਘ ਵੱਲੋਂ ਝੋਨੇ ਦੀ ਖ਼ਰੀਦ ਦੌਰਾਨ ਕਿਸਾਨਾਂ ਕੋਲੋਂ ਜ਼ਮੀਨਾਂ ਦੀਆਂ ਫਰਦਾ ਮੰਗਣ ਵਾਲੇ ਐੱਫ.ਸੀ.ਆਈ. ਇੰਸਪੈਕਟਰ ਦਾ ਘਿਰਾਓ ਕੀਤਾ ਗਿਆ। ਜੋਨ ਪ੍ਰਧਾਨ ਕੁਲਦੀਪ ਸਿੰਘ ਬੇਗੋਵਾਲ, ਕਸ਼ਮੀਰ ਸਿੰਘ , ਗੁਰਸੇਵਕ ਟਾਹਲੀਦੀ ਅਗਵਾਈ ਵਿੱਚ ਦਾਣਾ ਮੰਡੀ ਜਲਾਲਪੁਰ ਵਿਚ ਇੰਸਪੈਕਟਰ ਦਾ ਘਿਰਾਓ ਕਰਦੇ ਹੋਏ ਕਿਸਾਨ ਆਗੂਆਂ ਨੇ ਆਖਿਆ ਕਿ ਕਿਸਾਨ ਮਜਦੂਰ ਸੰਘਰਸ਼ ਕਮੇਟੀ ਅਤੇ ਉੱਪ ਮੁੱਖ ਮੰਤਰੀ ਸੁੱਖਜਿੰਦਰ ਸਿੰਘ ਰੰਧਾਵਾ ਵਿੱਚ ਮੀਟਿੰਗ ਹੋਈ, ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਕਿ ਕਿਸਾਨਾਂ ਕੋਲੋਂ ਖ਼ਰੀਦ ਦੌਰਾਨ ਜ਼ਮੀਨਾਂ ਦੀਆਂ ਫਰਦਾਂ ਨਹੀਂ ਲਈਆਂ ਜਾਣਗੀਆਂ ਪਰ ਇਸ ਦੇ ਬਾਵਜੂਦ ਜਲਾਲਪੁਰ ਮੰਡੀ ਦੇ ਆੜ੍ਹਤੀਆਂ ਵੱਲੋਂ ਇੰਸਪੈਕਟਰ ਦੇ ਕਹਿਣ 'ਤੇ ਫਰਦਾਂ ਦੀ ਮੰਗ ਕੀਤੀ ਗਈ। ਜਿਸ ਦੇ ਵਿਰੋਧ ਵਿਚ ਧਰਨਾ ਐਲਾਨਿਆ ਗਿਆ। ਕਿਸਾਨਾਂ ਦੇ ਰੋਸ ਵਿਖਾਵੇ ਦੀ ਸੂਚਨਾ ਮਿਲਦੇ ਹੀ ਨਾਇਬ ਤਹਿਸੀਲਦਾਰ ਟਾਂਡਾ ਓਂਕਾਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਦੋ ਦਿਨਾਂ ਵਿੱਚ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ। 

ਇਹ ਵੀ ਪੜ੍ਹੋ: ਨਰਾਤਿਆਂ ਦੇ ਸ਼ੁੱਭ ਮੌਕੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਪੁੱਜੇ ਨਵਜੋਤ ਸਿੰਘ ਸਿੱਧੂ

ਇਸ ਮੌਕੇ ਕਿਸਾਨਾਂ ਨੇ ਫਸਲ ਦੀ ਤੁਲਾਈ ਦਿਨ ਸਮੇਂ ਕਰਨ, ਮੰਡੀ ਵਿਚ ਰਹਿਣ-ਸਹਿਣ ਦੀ ਉਚਿਤ ਸਹੂਲਤ, ਕੰਡੇ ਦੀ ਪਾਸਿੰਗ ਅਤੇ ਸਮੇਂ ਸਿਰ ਜਾਂਚ, ਬਾਰਦਾਨੇ ਦੀ ਉਚਿਤ ਪੂਰਤੀ ਦੀ ਮੰਗ ਵੀ ਕੀਤੀ। ਇਸ ਮੌਕੇ ਹਰਮਨ ਸਿੰਘ, ਸਾਹਿਲ ਰਾਮਗੜੀਆ, ਬਲਬੀਰ ਸਿੰਘ, ਸਰਵਨ ਸਿੰਘ, ਹਰਬੰਸ ਸਿੰਘ, ਜੋਬਨ ਸਿੰਘ, ਮੋਤਾ ਸਿੰਘ, ਅਮਨ ਟਾਹਲੀ ਆਦਿ ਸਨ। ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਪਰੋਕਤ ਮੁਸ਼ਕਿਲਾ ਦਾ ਹੱਲ ਨਹੀ ਕੀਤਾ ਗਿਆ ਤਾਂ ਸੰਘਰਸ਼ ਤੇਜ ਕੀਤਾ ਜਾਵੇਗਾ।

ਇਹ ਵੀ ਪੜ੍ਹੋ:  ਦਿੱਲੀ ਧਰਨੇ ਤੋਂ ਪਰਤ ਰਹੇ ਨੌਜਵਾਨ ਨੂੰ ਟਰੇਨ 'ਚ ਮੌਤ ਨੇ ਪਾਇਆ ਘੇਰਾ, ਚਾਚੇ ਦੀਆਂ ਅੱਖਾਂ ਸਾਹਮਣੇ ਤੋੜਿਆ ਦਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News