ਪਿੰਡ ਸਲੇਮਪੁਰ ਤੋਂ ਖਾਲਸਾਈ ਜਾਹੋ-ਜਲਾਲ ਨਾਲ ਸਜਾਇਆ ਗਿਆ ਨਗਰ ਕੀਰਤਨ

02/05/2024 4:51:37 PM

ਟਾਂਡਾ ਉੜਮੁੜ (ਪੰਡਿਤ)-ਬਾਬਾ ਮੱਖਣ ਸ਼ਾਹ ਲੁਬਾਣਾ ਕਲੱਬ ਸਲੇਮਪੁਰ ਅਤੇ ਜਲਾਲਪੁਰ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਅੱਜ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਨੂੰ ਸਮਰਪਿਤ ਗੁਰੂ ਲਾਧੋ ਰੇ ਨਗਰ ਕੀਰਤਨ ਖਾਲਸਾਈ ਜਾਹੋ-ਜਲਾਲ ਦੇ ਨਾਲ ਸਜਾਇਆ ਗਿਆ। ਇਸ ਦੌਰਾਨ ਬਾਰਿਸ਼ ਦੇ ਬਾਵਜੂਦ ਵੱਡੀ ਗਿਣਤੀ ਵਿਚ ਸੰਗਤਾਂ ਨੇ ਉਤਸਾਹ ਦੇ ਨਾਲ ਨਗਰ ਕੀਰਤਨ ਵਿਚ ਹਾਜ਼ਰੀ ਲੁਆਈ। ਸੰਤ ਬਾਬਾ ਨਛੱਤਰ ਸਿੰਘ ਕੰਬਲੀ ਵਾਲਿਆਂ ਦੀ ਦੇਖ ਰੇਖ ਵਿਚ ਇਹ ਨਗਰ ਕੀਰਤਨ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਵਿਚ ਸ਼ੁਰੂ ਹੋਇਆ। ਨਗਰ ਕੀਰਤਨ ਦੌਰਾਨ ਰਾਗੀ ਜੱਥੇ ਅਤੇ ਸੰਗਤਾਂ ਗੁਰਬਾਣੀ ਦਾ ਜਾਪੁ ਕਰਦੇ ਜਾ ਰਹੀਆਂ ਸਨ। ਇਸ ਦੌਰਾਨ ਬਾਬਾ ਜੀਵਨ ਸਿੰਘ ਗਤਕਾ ਅਖਾੜਾ ਪਿੰਡ ਰੜਾ ਦੇ ਮੈਂਬਰਾਂ ਨੇ ਜਥੇਦਾਰ ਕੁਲਦੀਪ ਸਿੰਘ ਦੀ ਦੇਖਰੇਖ ਵਿਚ ਸਿੱਖ ਮਾਰਸ਼ਲ ਆਰਟ ਗਕਤਾ ਦਾ ਪ੍ਰਦਰਸ਼ਨ ਕੀਤਾ।


ਨਗਰ ਕੀਰਤਨ ਜਲਾਲਪੁਰ,ਨੰਗਲੀ,ਅਕਬਰਪੁਰ,ਸਰੂਪਵਾਲ,ਨਰੰਗਪੁਰ,ਜੱਬੋਵਾਲ,ਬਰਿਆਰ,ਮੀਰਾਪੁਰ,ਡੱਡੀਆਂ,ਠਾਕਰੀ,ਪ੍ਰੇਮਪੁਰ,ਸੱਲਾ,ਟਾਂਡਾ ,ਪੁਲ ਪੁਖਤਾ,ਮਿਆਣੀ,ਮੱਦਾ,ਕਮਾਲਪੁਰ,ਗਿਲਜੀਆਂ, ਭੂਲਪੁਰ,ਰੜਾ ਮੋੜ ਤੋਂ ਹੁੰਦਾ ਹੋਇਆ ਸ਼ਾਮ ਨੂੰ ਸਲੇਮਪੁਰ ਆਕੇ ਸੰਪੰਨ ਹੋਇਆ। ਇਸ ਦੌਰਾਨ ਵੱਖ-ਵੱਖ ਥਾਂਵਾ ਤੇ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ।

ਇਸ ਮੌਕੇ ਮੁੱਖ ਸੇਵਾਦਾਰ ਸਾਬਕਾ ਸਰਪੰਚ ਗੁਰਮੀਤ ਸਿੰਘ ਬਿੱਟੂ, ਸਾਬਕਾ ਮੰਤਰੀ ਬਲਬੀਰ ਸਿੰਘ ਮਿਆਣੀ, ਜ਼ਿਲਾ ਪ੍ਰਧਾਨ ਅਕਾਲੀ ਦਲ ਲਖਵਿੰਦਰ ਸਿੰਘ ਲੱਖੀ,ਅਰਵਿੰਦਰ ਸਿੰਘ ਰਸੂਲਪੁਰ,ਗੁਰਦੀਪ ਸਿੰਘ ਬਿੱਲਾ,ਸਤਵਿੰਦਰ ਸਿੰਘ,ਐੱਸ ਡੀ ਓ ਮਲਕੀਤ ਸਿੰਘ,ਪਰਮਜੀਤ ਸਿੰਘ,ਮਲਕੀਤ ਸਿੰਘ ਖੰਨਾ, ਜਸਵੰਤ ਸਿੰਘ ਬਿੱਟੂ,ਲਖਵਿੰਦਰ ਸਿੰਘ ਸੇਠੀ,ਤਰਸੇਮ ਸਿੰਘ,ਜਸਵੰਤ ਸਿੰਘ ਅੰਬੀ,ਕਮਲਜੀਤ ਸਿੰਘ ਪਠਾਨਕੋਟ, ਕੈਪਟਨ ਗੁਰਬਖਸ਼ ਸਿੰਘ, ਜੇ. ਪੀ. ਨੰਗਲੀ,ਲਖਵੀਰ ਸਿੰਘ ਅਮਰੀਕਾ,ਸੁਖਦੇਵ ਸਿੰਘ ਅਮਰੀਕਾ,ਜਸਪਾਲ ਸਿੰਘ, ਰਘੁਵੀਰ ਸਿੰਘ,ਪਰਮਜੀਤ ਸਿੰਘ,ਜੋਗਿੰਦਰ ਸਿੰਘ,ਸੁਖਵਿੰਦਰ ਸਿੰਘ,ਕੁਲਦੀਪ ਸਿੰਘ,ਪਰਮਜੀਤ ਸਿੰਘ ਖਾਲਸਾ,ਰਵੇਲ ਸਿੰਘ,ਗੱਜਣ ਸਿੰਘ,ਬਲਬੀਰ ਸਿੰਘ,ਮੋਹਨ ਸਿੰਘ,ਜਸਵਿੰਦਰ ਸਿੰਘ ਅਤੇ ਹਰਜੀਤ ਸਿੰਘ ਆਦਿ ਨੇ ਹਾਜ਼ਰੀ ਲੁਆਈ।

Aarti dhillon

This news is Content Editor Aarti dhillon