ਸਿਟੀ ਰੇਲਵੇ ਸਟੇਸ਼ਨ ''ਤੇ ਕਿੰਨਰ ਬਣੇ ਨੌਜਵਾਨ ਦੀ ਮਿਲੀ ਲਾਸ਼

08/24/2019 1:42:26 AM

ਜਲੰਧਰ,(ਗੁਲਸ਼ਨ)-ਸਿਟੀ ਰੇਲਵੇ ਸਟੇਸ਼ਨ ਦੇ ਪਲੇਟਪਾਰਮ ਨੰਬਰ-1 'ਤੇ ਕਲਾਕ ਰੂਮ ਕੋਲ ਜੀ. ਆਰ. ਪੀ. ਨੂੰ ਇਕ ਵਿਅਕਤੀ ਦੀ ਲਾਸ਼ ਮਿਲੀ ਹੈ। ਜਾਂਚ 'ਚ ਪੁਲਸ ਨੂੰ ਪਤਾ ਲੱਗਾ ਹੈ ਕਿ ਮ੍ਰਿਤਕ ਕਿੰਨਰ ਬਣਿਆ ਹੋਇਆ ਸੀ। ਉਸ ਦੀ ਪਛਾਣ ਡੋਲੀ ਸਹਿਗਲ ਪੁੱਤਰ ਸੁਰੇਸ਼ ਸਹਿਗਲ ਵਾਸੀ ਜਗਤਪੁਰਾ ਵਜੋਂ ਹੋਈ ਹੈ । ਪੁਲਸ ਮੁਤਾਬਕ ਉਸ ਦੀ ਮੌਤ ਕੁਦਰਤੀ ਹੋਈ ਹੈ। ਸੂਚਨਾ ਮਿਲਣ 'ਤੇ ਮ੍ਰਿਤਕ ਦੇ ਪਰਿਵਾਰ ਵਾਲੇ ਮੌਕੇ 'ਤੇ ਨਹੀਂ ਪਹੁੰਚੇ। ਉਸ ਦੀ ਭੈਣ ਤੇ ਜੀਜਾ ਜੋ ਸੋਢਲ ਕੋਲ ਹੀ ਰਹਿੰਦੇ ਹਨ, ਉਹ ਵੀ ਪੁਲਸ ਕੋਲ ਨਹੀਂ ਪਹੁੰਚੇ। ਆਖਰ ਪੁਲਸ ਨੇ ਇਸ ਸਬੰਧੀ ਕਾਰਵਾਈ ਕਰ ਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਮ੍ਰਿਤਕ ਦੇ ਰਿਸ਼ਤੇਦਾਰਾਂ ਹਵਾਲੇ ਕਰ ਦਿੱਤੀ ਹੈ।