ਫਿਲੌਰ ਵਿਖੇ ਕਿੰਨਰ ਨੇ ਕੀਤੀ ਖ਼ੁਦਕੁਸ਼ੀ, ਕਮਰੇ ਵਿਚੋਂ ਇਸ ਹਾਲ ''ਚ ਮਿਲੀ ਲਾਸ਼

03/26/2024 1:01:31 PM

ਜਲੰਧਰ/ਫਿਲੌਰ  (ਮੁਨੀਸ਼)- ਜਲੰਧਰ ਦੇ ਫਿਲੌਰ 'ਚ ਇਕ ਕਿੰਨਰ ਨੇ ਘਰ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਕਿੰਨਰ ਦੀ ਪਛਾਣ ਇੰਦਰਾ ਕਾਲੋਨੀ ਫਿਲੌਰ ਦੀ ਰਹਿਣ ਵਾਲੀ ਹਸੀਨਾ ਮਹੰਤ ਵਜੋਂ ਹੋਈ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਭੇਜ ਦਿੱਤਾ ਹੈ।ਫਿਲਹਾਲ ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ।

ਪਿੰਡ ਦੇ ਸਰਪੰਚ ਜਗਤਾਰ ਚੰਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਕਾਲੋਨੀ ਵਿਚੋਂ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਹਸੀਨਾ ਮਹੰਤ ਨੇ ਫਾਹਾ ਲੈ ਲਿਆ ਹੈ। ਜਦੋਂ ਉਹ ਈਮ ਹਸੀਨਾ ਮਹੰਤ ਦੇ ਘਰ ਪੁੱਜੇ ਤਾਂ ਵੋਖਿਆ ਕਿ ਉਸ ਦੇ ਕਮਰੇ ਦਾ ਅੰਦਰੋਂ ਦਰਵਾਜ਼ਾ ਬੰਦ ਸੀ। ਬੜੀ ਜੱਦੋ-ਜ਼ਹਿਦ ਨਾਲ ਦਰਵਾਜ਼ਾ ਖੋਲ੍ਹਿਆ ਤਾਂ ਵੇਖੀਆਂ ਹਸੀਨਾ ਮਹੰਤ ਨੇ ਪੱਖੇ ਨਾਲ ਫਾਹਾ ਲਿਆ ਹੋਇਆ ਸੀ, ਜਿਸ ਦੀ ਜਾਣਕਾਰੀ ਥਾਣਾ ਫਿਲੌਰ ਵਿਖੇ ਦਿੱਤੀ। 

ਇਹ ਵੀ ਪੜ੍ਹੋ: 'ਹੋਲੀ' ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਨਹਿਰ 'ਚ ਡੁੱਬਣ ਨਾਲ ਨੌਜਵਾਨ ਦੀ ਮੌਤ

ਥਾਣਾ ਫਿਲੌਰ ਦੇ ਏ. ਐੱਸ. ਆਈ. ਜੈ ਗੋਪਾਲ ਪੁਲਸ ਪਾਰਟੀ ਨਾਲ ਘਟਨਾ ਸਥਾਨ 'ਤੇ ਪੁੱਜੇ ਅਤੇ ਹਸੀਨਾ ਮਹੰਤ ਦੀ ਲਟਕਦੀ ਲਾਸ਼ ਨੂੰ ਹੇਠਾਂ ਉਤਾਰੀਆਂ ਅਤੇ ਕਬਜ਼ੇ ਵਿੱਚ ਲੈ ਕੈ ਐਂਬੂਲੈਂਸ ਰਾਹੀਂ ਫਿਲੌਰ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਉਸ ਦੇ ਨਾਲ ਰਹਿੰਦੇ ਉਸ ਦੇ ਭਤੀਜਾ-ਭਤੀਜੀ ਅਨੁਰਾਗ ਅਤੇ ਜੋਤੀ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ਏ. ਐੱਸ. ਆਈ. ਜੈ ਗੋਪਾਲ ਨੇ ਕਿਹਾ ਮਾਮਲੇ ਦੀ ਪੁਰੀ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ, ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:  ਸ੍ਰੀ ਅਨੰਦਪੁਰ ਸਾਹਿਬ 'ਚ ਹੋਲੇ-ਮਹੱਲੇ ਦੀਆਂ ਲੱਗੀਆਂ ਰੌਣਕਾਂ, ਲੱਖਾਂ ਦੀ ਗਿਣਤੀ 'ਚ ਸੰਗਤ ਹੋ ਰਹੀ ਨਤਮਸਤਕ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

shivani attri

This news is Content Editor shivani attri