6 ਮਹੀਨੇ ਦੇ ਬੱਚੇ ਦੇ ਅਗਵਾ ਹੋਣ ਦਾ ਮਾਮਲਾ, ਸੀ. ਸੀ. ਟੀ. ਵੀ. ''ਚ ਕੈਦ ਹੋਈ ਔਰਤ

01/12/2019 5:11:03 PM

ਜਲੰਧਰ (ਮਹੇਸ਼)— ਵੀਰਵਾਰ ਨੂੰ ਦੁਪਹਿਰ 12 ਵਜੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ 6  ਮਹੀਨੇ ਦੇ ਬੱਚੇ ਨੂੰ ਚੁੱਕ ਕੇ ਫਰਾਰ ਹੋਈ ਔਰਤ ਸਟੇਸ਼ਨ 'ਤੇ ਹੀ ਐਂਟਰੀ ਗੇਟ ਦੇ  ਨੇੜੇ ਬਣੇ ਹੋਏ ਆਰਮੀ ਆਫਿਸ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਵਿਚ ਕੈਦ  ਹੋ ਗਈ ਹੈ। ਇਹ ਜਾਣਕਾਰੀ ਰੇਲਵੇ ਪੁਲਸ ਚੌਕੀ ਜਲੰਧਰ ਕੈਂਟ ਦੇ ਏ.ਐੱਸ. ਆਈ. ਮਨਜੀਤ  ਸਿੰਘ ਨੇ ਦਿੰਦੇ ਹੋਏ ਕਿਹਾ ਕਿ ਮੁਲਜ਼ਮ  ਔਰਤ ਦੀ ਪਛਾਣ ਨਹੀਂ ਹੋ ਸਕੀ  ਪਰ ਪੁਲਸ ਨੇ ਪੀੜਤ  ਔਰਤ ਨੀਲਵਤੀ ਪਤਨੀ ਧਰਮਵੀਰ ਵਾਸੀ ਗੜ੍ਹਸ਼ੰਕਰ, ਹੁਸ਼ਿਆਰਪੁਰ ਦੇ ਬਿਆਨਾਂ 'ਤੇ ਉਸ  ਖਿਲਾਫ ਥਾਣਾ ਜੀ. ਆਰ. ਪੀ. ਵਿਚ ਆਈ. ਪੀ. ਸੀ. ਧਾਰਾ 363 ਦੇ ਤਹਿਤ ਕੇਸ ਦਰਜ ਕਰ ਲਿਆ  ਹੈ। ਉਸ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਕੈਮਰੇ ਦੀ  ਫੁਟੇਜ ਵਿਚ ਪਤਾ ਲੱਗਾ ਹੈ ਕਿ ਮੁਲਜ਼ਮ ਔਰਤ ਨੇ ਬੱਚੇ ਨੂੰ ਗੋਦੀ ਵਿਚ ਚੁੱਕਿਆ ਹੋਇਆ ਹੈ।

Shyna

This news is Content Editor Shyna