ਖੇਵਟ ਨੇ ਸ਼੍ਰੀ ਰਾਮ ਜੀ ਨੂੰ ਗੰਗਾ ਪਾਰ ਕਰਾਈ

10/04/2019 11:17:12 PM

ਲੋਹੀਆਂ ਖਾਸ, (ਮਨਜੀਤ)— ਸਥਾਨਕ ਗੀਤਾ ਭਵਨ 'ਚ ਕੁੰਦਨ ਲਾਲ ਰਾਮ ਲੀਲਾ ਕੱਲਬ ਵਲੋਂ 54ਵੀਂ ਰਾਮ ਲੀਲਾ ਦਾ ਮੰਚਨ ਕੀਤਾ ਜਾ ਰਿਹਾ ਹੈ ਸ਼ਕੱਰਵਾਰ ਰਾਮ ਲੀਲਾ ਦੀ ਛੇਵੀਂ ਨਾਇਟ ਦਾ ਉਦਘਾਟਨ ਸਮਾਜਸੇਵੀ ਇੰਦਰਜੀਤ ਬਬਲਾ ਵਲੋਂ ਕੀਤਾ ਗਿਆ। ਜਿਸ ਉਪਰੰਤ ਕਲਾਕਾਰਾਂ ਵਲੋਂ ਰਾਮ ਬਨਵਾਸ ਦਾ ਮੰਚਨ ਕੀਤਾ ਗਿਆ। ਜਿਸ 'ਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਖੇਵਟ ਵਲੋਂ ਭਗਵਾਨ ਸ਼੍ਰੀ ਰਾਮ, ਸੀਤਾ ਤੇ ਲਕਸ਼ਮਣ ਨੂੰ ਗੰਗਾ ਪਾਰ ਕਰਾਈ। ਇਸ ਮੌਕੇ ਪ੍ਰਦੀਪ ਕੁਮਾਰ ਖੇੜਾ, ਪ੍ਰੇਮ ਕੁਮਾਰ ਸੱਦੀ, ਅਨਿਲ ਕੌਸ਼ਲ, ਮਨੀਸ਼ ਸ਼ਰਮਾ, ਮਾਸਟਰ ਰਵੀ ਸ਼ੰਕਰ, ਰਜੀਵ ਮੋਨੂੰ, ਪਰਮਜੀਤ ਪੰਮਾ, ਚੇਤਨ ਬਾਂਸਲ ਆਦਿ ਮੌਜੂਦ ਸਨ।

KamalJeet Singh

This news is Content Editor KamalJeet Singh