ਲਾਲਾ ਜਗਤ ਨਾਰਾਇਣ ਜੀ ਦੀ ਯਾਦ ਨੂੰ ਸਮਰਪਿਤ ਕੁੱਲ ਹਿੰਦ ਮੁਸ਼ਾਇਰਾ ਅੱਜ

09/19/2020 12:42:27 PM

ਜਲੰਧਰ (ਮਹੇਸ਼)— 'ਪੰਜਾਬ ਕੇਸਰੀ ਗਰੁੱਪ' ਦੇ ਸੰਸਥਾਪਕ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਯਾਦ ਵਿਚ ਕੇਸਰੀ ਸਾਹਿਤ ਸੰਗਮ ਵੱਲੋਂ ਹਰ ਸਾਲ ਦੀ ਤਰ੍ਹਾਂ 19 ਸਤੰਬਰ ਨੂੰ ਕੁੱਲ ਹਿੰਦ ਮੁਸ਼ਾਇਰਾ ਕਰਵਾਇਆ ਜਾ ਰਿਹਾ ਹੈ। ਮੁਸ਼ਾਇਰਾ ਵਿਸ਼ਵ ਪ੍ਰਸਿੱਧ ਸ਼ਾਇਰ ਖੁਸ਼ਬੀਰ ਸਿੰਘ ਸ਼ਾਦ ਦੀ ਅਗਵਾਈ 'ਚ ਸਥਾਨਕ ਅਮਰ ਗੈਸਟ ਹਾਊਸ ਪ੍ਰਤਾਪ ਬਾਗ ਵਿਚ ਸਵੇਰੇ 11 ਵਜੇ ਆਰੰਭ ਹੋਵੇਗਾ। ਮੁਸ਼ਾਇਰੇ ਦੀਆਂ ਤਿਆਰੀਆਂ ਸਬੰਧੀ ਅੱਜ ਇਕ ਮਹੱਤਵਪੂਰਨ ਮੀਟਿੰਗ ਸੰਸਥਾ ਦੇ ਚੇਅਰਮੈਨ ਸੁਰਜੀਤ ਸਿੰਘ ਦੀ ਅਗਵਾਈ ਵਿਚ ਹੋਈ, ਜਿਸ ਵਿਚ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।

ਇਹ ਵੀ ਪੜ੍ਹੋ: ਬੀਬੀ ਬਾਦਲ ਦਾ ਅਸਤੀਫ਼ਾ ਸਿਆਸੀ ਡਰਾਮਾ, ਬਿੱਲਾਂ ਖ਼ਿਲਾਫ਼ ਸੁਪਰੀਮ ਕੋਰਟ 'ਚ ਦੇਵਾਂਗੇ ਚੁਣੌਤੀ: ਰੰਧਾਵਾ

ਕੇਸਰੀ ਸਾਹਿਤ ਸੰਗਮ ਦੇ ਪ੍ਰਧਾਨ ਵਰਿੰਦਰ ਸ਼ਰਮਾ ਯੋਗੀ ਅਨੁਸਾਰ ਕੋਰੋਨਾ ਵਰਗੀ ਵਿਸ਼ਵ ਪੱਧਰੀ ਮਹਾਮਾਰੀ ਨੂੰ ਵੇਖਦਿਆਂ ਅਤੇ ਸੋਸ਼ਲ ਡਿਸਟੈਂਸ ਦਾ ਪਾਲਣ ਕਰਦਿਆਂ ਮੁਸ਼ਾਇਰਾ ਬਹੁਤ ਸਾਦੇ ਢੰਗ ਨਾਲ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਅਸਤੀਫ਼ੇ ਤੋਂ ਬਾਅਦ ਬੋਲੇ ਹਰਸਿਮਰਤ ਬਾਦਲ, ਕਿਹਾ-ਸਰਕਾਰ ਨੂੰ ਮਨਾਉਣ 'ਚ ਰਹੀ ਅਸਫ਼ਲ

ਉਨ੍ਹਾਂ ਅਨੁਸਾਰ ਇਸ ਕੁੱਲ ਹਿੰਦ ਮੁਸ਼ਾਇਰੇ ਵਿਚ ਜਨਾਬ ਖੁਸ਼ਬੀਰ ਸਿੰਘ ਸ਼ਾਦ ਤੋਂ ਇਲਾਵਾ ਮੋਹਤਰਮਾ ਰੇਣੂ ਨਈਅਰ, ਕਸ਼ਿਸ਼ ਹੁਸ਼ਿਆਰਪੁਰੀ, ਜਨਾਬ ਮੁਖਵਿੰਦਰ ਸਿੰਘ ਸੰਧੂ, ਰਾਸ਼ਟਰੀ ਕਵੀ ਕੰਵਰ ਇਕਬਾਲ ਸਿੰਘ, ਪ੍ਰੋ. ਦਲਬੀਰ ਸਿੰਘ ਰਿਆੜ, ਜਨਾਬ ਕਰਨਜੀਤ ਸਿੰਘ, ਡਾ. ਕੰਵਲ ਭੱਲਾ, ਮੋਹਤਰਮਾ ਪ੍ਰੋਮਿਲਾ ਅਰੋੜਾ, ਪਰਮਦਾਸ ਹੀਰ, ਪ੍ਰੋ. ਅਕਵੀਰ ਕੌਰ, ਦੀਪਿਕਾ ਅਰੋੜਾ, ਮਨਜੀਤ ਕੌਰ, ਵਰਿੰਦਰ ਅਦਬ, ਰਜਿੰਦਰ ਖੋਸਲਾ, ਸੰਦੀਪ ਛਿਬੜ ਆਦਿ ਆਪਣੇ ਕਲਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸੁਰਿੰਦਰ ਗੁਲਸ਼ਨ ਆਪਣੀ ਗਾਇਕੀ ਦੇ ਜਲਵੇ ਬਿਖੇਰਨਗੇ।

ਇਹ ਵੀ ਪੜ੍ਹੋ: ਦੁਬਈ 'ਚ ਜਹਾਲਤ ਭਰੀ ਜ਼ਿੰਦਗੀ ਬਸਰ ਕਰ ਰਹੇ ਦੋ ਪੰਜਾਬੀਆਂ ਦੀ ਹੋਈ ਘਰ ਵਾਪਸੀ, ਦੱਸੀ ਦਾਸਤਾਨ
ਸਾਹਿਤ ਸੰਗਮ ਦੇ ਚੀਫ ਆਰਗੇਨਾਈਜ਼ਰ ਜੋਗਿੰਦਰ ਕ੍ਰਿਸ਼ਨ ਸ਼ਰਮਾ ਅਨੁਸਾਰ ਮੁਸ਼ਾਇਰੇ ਵਿਚ ਸ਼ਿਰਕਤ ਕਰ ਰਹੇ ਸਾਰੇ ਸ਼ਾਇਰਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਸ਼ਾਇਰੇ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਾਹਿਤ ਸੰਗਮ ਦੇ ਜਨਰਲ ਸਕੱਤਰ ਸੁਨੀਲ ਕਪੂਰ ਅਤੇ ਸਾਹਿਤ ਸਕੱਤਰ ਪਰਮਦਾਸ ਹੀਰ ਨੇ ਮੀਟਿੰਗ 'ਚ ਹਾਜ਼ਰ ਸਾਰੇ ਸ਼ਾਇਰਾਂ ਅਤੇ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਮੁਸ਼ਾਇਰੇ ਦੀਆਂ ਤਿਆਰੀਆਂ ਸਬੰਧੀ ਜਾਣਕਾਰੀ ਵੀ ਦਿੱਤੀ। ਮੀਟਿੰਗ 'ਚ ਯਸ਼ਪਾਲ ਸਿੰਘ ਧੀਮਾਨ, ਨਰਿੰਦਰ ਸ਼ਰਮਾ, ਸੋਮੇਸ਼ ਆਨੰਦ, ਭਰਤ ਅਰੋੜਾ, ਉਦੇ ਚੰਦਰ ਲੂਥਰਾ, ਮਦਨ ਲਾਲ ਨਾਹਰ, ਰਮੇਸ਼ ਗਰੇਵਾਲ ਅਤੇ ਰਾਮ ਲੁਭਾਇਆ ਮਹਿਤਾ ਨੇ ਵੀ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਰਾਧਾ ਚੌਹਾਨ, ਹਰੀਸ਼ ਸ਼ਰਮਾ ਅਤੇ ਪੰਕਜ ਸੋਨੀ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: ਅਸਤੀਫ਼ੇ ਤੋਂ ਬਾਅਦ ਬੋਲੇ ਹਰਸਿਮਰਤ ਬਾਦਲ, ਕਿਹਾ-ਸਰਕਾਰ ਨੂੰ ਮਨਾਉਣ 'ਚ ਰਹੀ ਅਸਫ਼ਲ


shivani attri

Content Editor

Related News