ਮੇਅਰ ਰਾਜਾ ਨੂੰ ਕੇਕ ਖਵਾਉਣ ਪਹੁੰਚੇ ਭੰਡਾਰੀ ''ਤੇ ਵਰ੍ਹੇ ਭਾਜਪਾਈ

03/21/2019 12:43:07 PM

ਜਲੰਧਰ (ਜ.ਬ.)— 2017 'ਚ ਪੰਜਾਬ 'ਚ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਲਗਭਗ ਸਾਰੀਆਂ ਸੀਟਾਂ 'ਤੇ ਵੱਡੀ ਹਾਰ ਦਾ ਸਾਹਮਣਾ ਕਰਕੇ ਮੂੰਹ ਦੀ ਖਾਣੀ ਪਈ ਸੀ ਅਤੇ ਜਲੰਧਰ ਨਾਰਥ ਵਿਧਾਨ ਸਭਾ ਖੇਤਰ ਤੋਂ ਤਾਂ ਭਾਜਪਾ ਨੂੰ ਪੂਰੇ ਪੰਜਾਬ 'ਚ ਰਿਕਾਰਡ ਵੋਟਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ ਸੀ। ਜਲੰਧਰ ਨਾਰਥ ਵਿਧਾਨ ਸਭਾ ਖੇਤਰ ਤੋਂ ਭਾਜਪਾ ਦੇ ਉਮੀਦਵਾਰ ਕੇ. ਡੀ. ਭੰਡਾਰੀ ਨੂੰ ਨੌਜਵਾਨ ਵਿਧਾਇਕ ਬਣੇ ਬਾਵਾ ਹੈਨਰੀ ਤੋਂ ਲਗਭਗ 32000 ਤੋਂ ਜ਼ਿਆਦਾ ਵੋਟਾਂ ਨਾਲ ਸਭ ਤੋਂ ਵੱਡੀ ਹਾਰ ਮਿਲੀ ਸੀ। ਜਿਸ ਨਾਲ ਪੂਰੇ ਸੂਬੇ 'ਚ ਜਲੰਧਰ ਨਾਰਥ ਵਿਧਾਨ ਸਭਾ ਸੀਟ ਤੋਂ ਹੋਈ ਭਾਜਪਾ ਉਮੀਦਵਾਰ ਦੀ ਇੰਨੀ ਵੱਡੀ ਹਾਰ ਚਰਚਾ ਦਾ ਵਿਸ਼ਾ ਬਣੀ ਰਹੀ, ਜਿਸ ਨਾਲ ਪਾਰਟੀ ਦੀ ਸਥਿਤੀ ਖੇਤਰ 'ਚ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।
ਸੂਤਰਾਂ ਮੁਤਾਬਕ ਭੰਡਾਰੀ 'ਤੇ ਵਿਰੋਧੀ ਪਾਰਟੀ ਵੱਲੋਂ ਲਗਾਏ ਗਏ ਦੋਸ਼ਾਂ ਦੇ ਨਾਲ-ਨਾਲ ਆਪਣੀ ਹੀ ਪਾਰਟੀ ਦੇ ਵਰਕਰਾਂ ਨੂੰ ਗੁੱਸੇ ਦਾ ਨਤੀਜਾ ਪਾਰਟੀ ਦੀ ਵੱਡੀ ਹਾਰ ਦੇ ਰੂਪ 'ਚ ਸਾਹਮਣੇ ਆਇਆ। ਪਾਰਟੀ ਵਰਕਰਾਂ ਨੇ ਤਾਂ ਖੁੱਲ੍ਹੇ 'ਚ ਆ ਕੇ ਭੰਡਾਰੀ ਦੇ ਉਮੀਦਵਾਰ ਬਣਨ ਤੋਂ ਪਹਿਲਾਂ ਵੱਡੀ ਹਾਰ ਦਾ ਦਾਅਵਾ ਕਰ ਦਿੱਤਾ ਸੀ ਅਤੇ ਮੌਜੂਦਾ ਇਸ ਸੈਸ਼ਨ 'ਚ ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਪਾਰਟੀ ਦੇ ਇਕ ਮੋਰਚੇ ਨੇ ਜਿੱਥੇ ਕਾਂਗਰਸ ਦੇ ਮੇਅਰ ਦਾ ਜਲੰਧਰ ਦੀ ਜਨਤਾ ਨਾਲ ਧੋਖਾ ਕਰਨ 'ਤੇ ਮੇਅਰ ਖਿਲਾਫ ਮੋਰਚਾ ਲਗਾਇਆ ਸੀ, ਉਥੇ ਭੰਡਾਰੀ ਸਾਥੀਆਂ ਸਮੇਤ ਮੇਅਰ ਨੂੰ ਕੇਕ ਖੁਆ ਕੇ ਭਾਜਪਾਈਆਂ ਦੇ ਨਿਸ਼ਾਨੇ 'ਤੇ ਆ ਗਏ ਹਨ। ਭਾਜਪਾਈਆਂ ਵੱਲੋਂ ਸੋਸ਼ਲ ਮੀਡੀਆ 'ਤੇ ਭੰਡਾਰੀ ਦੀ ਤਿੱਖੀ ਆਲੋਚਨਾ ਹੋ ਰਹੀ ਹੈ। ਕੁਮੈਂਟਸ 'ਚ ਉਨ੍ਹਾਂ ਨੇ ਕਿਹਾ ਕਿ ਮੇਅਰ ਨੂੰ ਵਿਅਕਤੀਗਤ ਰੂਪ ਵਿਚ ਸੌਫਟ ਕਰਨ ਦੇ ਚੱਕਰ 'ਚ ਭ੍ਰਿਸ਼ਟਾਚਾਰ ਦਾ ਹਵਾਲਾ ਦੇਣ ਵਾਲੇ ਇਕ ਦਿਨ ਪਹਿਲਾਂ ਵਿਧਾਇਕ ਬਾਵਾ ਹੈਨਰੀ ਦੇ ਪਿਤਾ ਅਵਤਾਰ ਹੈਨਰੀ ਦਾ ਜਨਮਦਿਨ ਮਨਾਉਣ ਭੰਡਾਰੀ ਕਿਉਂ ਨਹੀਂ ਪਹੁੰਚੇ।
ਸੂਤਰਾਂ ਮੁਤਾਬਕ ਭਾਜਪਾ ਵਰਕਰਾਂ ਨੇ ਪਾਰਟੀ ਹਾਈਕਮਾਨ ਤੋਂ ਪਹਿਲਾਂ ਵੀ ਇਸ 'ਤੇ ਸ਼ਿਕਾਇਤ ਦਰਜ ਕਰਵਾਈ ਹੈ। ਵਰਕਰਾਂ ਦੀ ਭਾਵਨਾ ਖਿਲਾਫ ਹੋ ਕੇ ਪਾਰਟੀ ਵਿਧਾਨ ਸਭਾ ਚੋਣਾਂ 'ਚ ਇਸ ਦਾ ਨਤੀਜਾ ਦੇਖ ਚੁੱਕੀ ਹੈ। ਪਾਰਟੀ ਵਰਕਰਾਂ ਦਾ ਕਹਿਣਾ ਹੈ ਕਿ ਅਜੇ ਵੀ ਪਾਰਟੀ ਹਾਈਕਮਾਨ ਨੇ ਨੋਟਿਸ ਨਾ ਲਿਆ ਤਾਂ ਪਾਰਟੀ ਦੇ ਖੇਤਰ ਵਿਚ ਹਾਸ਼ੀਏ 'ਤੇ ਆਉਂਦੇ ਜ਼ਿਆਦਾ ਸਮੇਂ ਨਹੀਂ ਲੱਗੇਗਾ।

shivani attri

This news is Content Editor shivani attri