ਦਰੱਖਤ ਕੱਟਦੇ ਹੇਠਾਂ ਡਿੱਗਿਆ ਕਸ਼ਮੀਰੀ ਵਿਅਕਤੀ, ਮੌਕੇ ''ਤੇ ਹੋਈ ਮੌਤ

01/27/2020 4:18:54 PM

ਜਲੰਧਰ (ਅਮਿਤ)— ਇਥੋਂ ਦੇ ਬਸਤੀ ਸ਼ੇਖ 'ਚ ਜਾਮੁਨ ਦਾ ਦਰੱਖਤ ਕੱਟਦੇ ਸਮੇਂ ਹੇਠਾਂ ਡਿੱਗਣ ਕਰਕੇ ਕਸ਼ਮੀਰੀ ਵਿਅਕਤੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਵਿਅਕਤੀ ਦੀ ਪਛਾਣ ਮੁਹੰਮਦ ਬਾਬਾ ਪੁੱਤਰ ਜਵਾਰ ਮੁਹੰਮਦ ਬਾਬਾ ਵਾਸੀ ਜੰਮੂ-ਕਸ਼ਮੀਰ ਕੁਪਵਾੜਾ ਦੇ ਰੂਪ 'ਚ ਹੋਈ ਹੈ। 

ਮਿਲੀ ਜਾਣਕਾਰੀ ਮੁਤਾਬਕ ਬਸਤੀ ਸ਼ੇਖ ਦੇ ਡਾਕਖਾਨੇ ਵਾਲੀ ਗਲੀ ਨੇੜੇ ਇਕ ਘਰ 'ਚ ਮੁਹੰਮਦ ਬਾਬਾ ਜਾਮੁਨ ਦਾ ਦਰੱਖਤ ਕੱਟ ਰਿਹਾ ਸੀ ਕਿ ਅਚਾਨਕ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਹੇਠਾਂ ਡਿੱਗ ਗਿਆ। ਮੌਕੇ 'ਤੇ ਡਾਕਟਰ ਨੂੰ ਬੁਲਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

shivani attri

This news is Content Editor shivani attri