ਕਰਤਾਰਪੁਰ ਸਟੇਸ਼ਨ ਨੇੜੇ ਮਾਲ ਗੱਡੀ ਦੇ ਦੋ ਵੈਗਨ ਪਟੜੀ ਤੋਂ ਉਤਰੇ

08/07/2021 2:59:41 PM

ਜਲੰਧਰ (ਗੁਲਸ਼ਨ)- ਕਰਤਾਰਪੁਰ ਰੇਲਵੇ ਸਟੇਸ਼ਨ ਨੇੜੇ ਸ਼ੁੱਕਰਵਾਰ ਦੁਪਹਿਰ ਮਾਲ ਗੱਡੀ ਦੇ ਦੋ ਵੈਗਨ ਪਟੜੀ ਤੋਂ ਉਤਰ ਗਏ, ਉਸ ਸਮੇਂ ਮਾਲ ਗੱਡੀ ਫੁੱਲ ਲੋਡ ਸੀ। ਪਤਾ ਲੱਗਾ ਹੈ ਕਿ ਸ਼ੰਟ ਕਰਦੇ ਸਮੇਂ ਮਾਲ ਗੱਡੀ ਦੇ ਵੈਗਨ ਪਟੜੀ ਤੋਂ ਉਤਰ ਗਏ ਹਨ। ਸੂਚਨਾ ਮਿਲਣ ’ਤੇ ਜਲੰਧਰ ਸਿਟੀ ਸਟੇਸ਼ਨ ਤੋਂ ਐਕਸੀਡੈਂਟ ਰਿਲੀਫ ਟਰੇਨ ਭੇਜੀ ਗਈ, ਇਸ ਤੋਂ ਪਹਿਲਾਂ ਮਾਲ ਗੱਡੀ ਦੇ ਪ੍ਰਭਾਵਿਤ ਹੋਏ ਡੱਬਿਆਂ ਨੂੰ ਛੱਡ ਕੇ ਬਾਕੀ ਡੱਬੇ ਕੱਟ ਕੇ ਅਲੱਗ ਕਰ ਦਿੱਤੇ ਗਏ। ਉਨ੍ਹਾਂ ਨੂੰ ਦੂਜੇ ਇੰਜਣ ਨਾਲ ਉਥੋਂ ਹਟਾਇਆ ਗਿਆ ਤਾਂ ਕਿ ਰਾਹਤ ਕਾਰਜ ਸ਼ੁਰੂ ਕਰਵਾਏ ਜਾ ਸਕਣ।

ਇਹ ਵੀ ਪੜ੍ਹੋ: ਜਲੰਧਰ: ਵਿਦੇਸ਼ ਭੇਜਣ ਲਈ ਮੁੰਡੇ ਵਾਲਿਆਂ ਤੋਂ ਠੱਗੇ 18 ਲੱਖ, ਜਦੋਂ ਵੀਜ਼ਾ ਲੱਗਾ ਤਾਂ ਕਹਿੰਦੇ 'ਕੁੜੀ ਦੀ ਮੌਤ ਹੋ ਗਈ'

ਘਟਨਾ ਦੀ ਸੂਚਨਾ ਮਿਲਣ ’ਤੇ ਫਿਰੋਜ਼ਪੁਰ ਰੇਲ ਮੰਡਲ ਦੇ ਸੀਨੀਅਰ ਡੀ. ਐੱਮ. ਈ. (ਕੈਰਿਜ ਐਂਡ ਵੈਗਨ) ਅਕੀਲ ਅਹਿਮਦ ਖਾਨ ਅਤੇ ਸੀਨੀਅਰ ਡੀ. ਐੱਮ. ਈ. (ਓ ਐਂਡ ਐੱਮ) ਪਾਰਸ ਚੰਦਰਾ ਤੋਂ ਇਲਾਵਾ ਜਲੰਧਰ ਤੋਂ ਵੀ ਕਈ ਰੇਲਵੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਪਟੜੀ ਤੋਂ ਉੱਤਰੀ ਵੈਗਨਾਂ ਨੂੰ ਹਾਈਡ੍ਰੋਲਿਕ ਜੈਕ ਤੇ ਹੋਰ ਉਪਕਰਣਾਂ ਦੀ ਮਦਦ ਨਾਲ ਦੁਬਾਰਾ ਪਟੜੀ ’ਤੇ ਲਿਆਉਣ ਦਾ ਕੰਮ ਸ਼ੁਰੂ ਕਰਵਾਇਆ। ਸੂਤਰਾਂ ਮੁਤਾਬਕ ਘਟਨਾ ਦੇ ਕਾਰਨਾਂ ਨੂੰ ਲੈ ਕੇ ਅਧਿਕਾਰੀ ਇਕ ਦੂਸਰੇ ਵਿਭਾਗ ਤੇ ਜ਼ਿੰਮੇਵਾਰੀ ਪਾਉਂਦੇ ਰਹੇ। ਅਧਿਕਾਰੀਆਂ ਦੀ ਆਪਸੀ ਸਹਿਮਤੀ ਨਾ ਬਣਨ ਕਾਰਨ ਜੁਆਇੰਟ ਨੋਟ ਵੀ ਨਹੀਂ ਬਣਾਇਆ ਜਾ ਸਕਿਆ।
ਇਹ ਵੀ ਪੜ੍ਹੋ: ਕਾਂਗਰਸੀ ਸੰਸਦ ’ਚ ਬੋਲਦੇ ਨਹੀਂ, ਬਾਹਰ ਕਿਸਾਨਾਂ ਦੇ ਹਮਾਇਤੀ ਹੋਣ ਦਾ ਕਰਦੇ ਨੇ ਡਰਾਮਾ: ਹਰਸਿਮਰਤ ਬਾਦਲ

shivani attri

This news is Content Editor shivani attri