ਬਾਰਿਸ਼ ਤੇ ਹਨੇਰੀ ਨਾਲ ਕਣਕ ਦੀ ਪੱਕ ਰਹੀ ਫਸਲ ਦਾ ਹੋਵੇਗਾ ਨੁਕਸਾਨ

03/31/2020 6:20:18 PM

ਸੁਲਤਾਨਪੁਰ ਲੋਧੀ (ਸੋਢੀ)— ਮੰਗਲਵਾਰ ਦੁਪਹਿਰ ਨੂੰ ਹਲਕਾ ਸੁਲਤਾਨਪੁਰ ਲੋਧੀ ਅਤੇ ਕਪੂਰਥਲਾ ਹਲਕੇ ਦੇ ਕਈ ਥਾਵਾਂ 'ਤੇ ਬੇਮੌਸਮੀ ਬਾਰਿਸ਼ ਹੋਈ। ਬਾਰਸ਼ਿ ਅਤੇ ਹਨੇਰੀ ਝੱਖੜ ਕਾਰਨ ਕਿਸਾਨਾਂ ਦੀ ਪੱਕਣ ਕਿਨਾਰੇ ਖੜੀ ਕਣਕ ਦੀ ਫਸਲ ਨੂੰ ਜਿੱਥੇ ਨੁਕਸਾਨ ਪੁੱਜ ਰਿਹਾ ਹੈ, ਉੱਥੇ ਹੀ ਇਸ ਮਹੀਨੇ ਦੀ 4 ਵਾਰ ਹੋਈ ਬਾਰਿਸ਼ ਕਾਰਨ ਖੇਤਾਂ 'ਚ ਪਾਣੀ ਭਰਨ ਨਾਲ ਕਣਕ ਅਤੇ ਹੋਰ ਫਸਲਾਂ ਸੁੱਕਣ ਲੱਗ ਪਈਆਂ ਹਨ। 


ਪਹਿਲਾਂ ਹੀ ਭਾਰੀ ਗੜ੍ਹੇਮਾਰੀ ਹੋਣ ਕਾਰਨ ਪਿੰਡ ਗੋਪੀਪੁਰ, ਦਬੂਲੀਆਂ ਦੇ ਖੇਤਰ 'ਚ ਗੋਭੀ , ਕਣਕ ਅਤੇ ਹੋਰ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਸੀ। ਕੋਰੋਨਾ ਵਾਇਰਸ ਦੇ ਡਰ ਕਾਰਨ ਲਗਾਏ ਗਏ ਕਰਫਿਊ ਕਾਰਨ ਲੋਕ ਪਹਿਲਾਂ ਹੀ ਘਰਾਂ ਅੰਦਰ ਰਹਿਣ ਲਈ ਮਜਬੂਰ ਹਨ ਤੇ ਬਾਰਿਸ਼ ਨਾਲ ਹੁਣ ਫਿਰ ਤੋਂ ਠੰਢ ਵਧਣੀ ਸ਼ੁਰੂ ਹੋ ਗਈ ਹੈ । ਪਿੰਡ ਜਾਰਜਪੁਰ ਦੇ ਕਿਸਾਨ ਆਗੂ ਜਥੇ ਪਰਮਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਲਗਾਤਾਰ ਕਈ ਵਾਰ ਹੋਈ ਬਾਰਿਸ਼ ਕਾਰਨ ਕਣਕ ਦੇ ਖੇਤਾਂ 'ਚ ਪਾਣੀ ਭਰਿਆ ਰਹਿੰਦਾ ਹੈ, ਜਿਸ ਕਾਰਨ ਕਈ ਨੀਵੀਆਂ ਥਾਵਾਂ ਤੋਂ ਕਣਕ ਦੀ ਫਸਲ ਦੇ ਬੂਟੇ ਸੁੱਕ ਗਏ ਹਨ ।

shivani attri

This news is Content Editor shivani attri