ਕਿਸ ਪਾਰਟੀ ‘ਤੇ ਸਜੇਗਾ ਕਪੂਰਥਲਾ ਜ਼ਿਲ੍ਹੇ ਵਿਚ ਨਗਰ ਨਿਗਮ ਦਾ ਪਹਿਲਾ ਤਾਜ ?

01/18/2021 7:16:41 PM

ਕਪੂਰਥਲਾ (ਮਹਾਜਨ)- ਆਖਿਰ ਕਪੂਰਥਲਾ ਦਾ ਇਕ ਨਵਾਂ ਇਤਿਹਾਸ ਲਿਖੇ ਜਾਣ ਦੀ ਤਾਰੀਖ਼ ਚੋਣ ਕਮਿਸ਼ਨ ਨੇ 14 ਫਰਵਰੀ ਨੂੰ ਰੱਖ ਦਿੱਤੀ ਹੈ ਅਤੇ ਹੋਵੇ ਵੀ ਕਿਉਂ ਨਾ ਕਿਉਂਕਿ ਕਪੂਰਥਲਾ ਪਹਿਲੀ ਵਾਰ ਨਗਰ ਨਿਗਮ ਬਣਿਆ ਹੈ ਅਤੇ ਸਾਰੇ ਰਾਜਨੀਤਿਕ ਪਾਰਟੀਆਂ ਲਈ ਆਪਣਾ ਪਹਿਲਾ ਮੇਅਰ ਬਣਾਉਣਾ ਬਹੁਤ ਜ਼ਰੂਰੀ ਹੈ, ਜੋ ਇਤਿਹਾਸ ਦੇ ਪੰਨਿਆਂ ‘ਚ ਦਰਜ ਹੋ ਜਾਵੇਗਾ। ਉੱਥੇ ਹੀ ਕਾਂਗਰਸ ਵਿਰੋਧੀ ਪਾਰਟੀਆਂ ਦੇ ਚੋਣ ਮੁਲਤਵੀ ਕਰਵਾਉਣ ਦੀਆਂ ਸਾਰੀਆਂ ਹਸਰਤਾਂ ਬਰਬਾਦ ਕਰ ਦਿੱਤੀਆਂ। ਜਾਣਕਾਰੀ ਅਨੁਸਾਰ ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ ਚੋਣਾਂ ਦੀ ਤਾਰੀਖਾਂ ਦੀ ਘੋਸ਼ਣਾ ਕਰਕੇ ਚੋਣ ਜਾਬਤਾ ਲਗਾ ਦਿੱਤਾ ਹੈ। ਇਸ ਨਾਲ ਚੋਣ ਮੁਲਤਵੀ ਹੋਣ ਦੀਆਂ ਸਾਰੀਆਂ ਅਫਵਾਹਾਂ ਤੇ ਵਿਰਾਮ ਲੱਗ ਗਿਆ।

ਇਹ ਵੀ ਪੜ੍ਹੋ : ਠੰਡ ਤੋਂ ਬਚਣ ਲਈ ਬਾਲ਼ੀ ਅੰਗੀਠੀ, ਦਮ ਘੁਟਣ ਕਾਰਨ ਮਾਂ ਸਣੇ ਦੋ ਬਚਿਆਂ ਦੀ ਮੌਤ

ਕਪੂਰਥਲਾ ਲਈ ਕਿਉਂ ਹਨ ਅਹਿਮ ਚੋਣਾਂ
ਦੱਸ ਦੇਈਏ ਕਿ ਕਪੂਰਥਲਾ ਦੇ ਲਈ ਇਸ ਵਾਰ ਦੀਆ ਨਗਰ ਨਿਗਮ ਚੋਣਾਂ ਬਹੁਤ ਹੀ ਅਹਿਮ ਹਨ ਕਿਉਂਕਿ ਕਪੂਰਥਲਾ ਨੂੰ ਨਗਰ ਨਿਗਮ ਬਣਾਉਣ ਦੀ ਮੰਗ ਸਾਲਾਂ ਤੋਂ ਚੱਲਦੀ ਆ ਰਹੀ ਹੈ, ਕਾਂਗਰਸ ਸਰਕਾਰ ਦੇ ਸਮੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਪੰਜਾਬ ਸਰਕਾਰ ਨੇ 3 ਨਗਰ ਕੌਂਸਲਾਂ ਨੂੰ ਨਗਰ ਨਿਗਮਾਂ ‘ਚ ਤਬਦੀਲ ਕਰਨ ਦੀ ਘੋਸ਼ਣਾ ਕੀਤੀ ਸੀ, ਜਿਨ੍ਹਾਂ ‘ਚ ਇਕ ਕਪੂਰਥਲਾ ਜਦੋਂ ਨਗਰ ਨਿਗਮ ਬਣ ਗਿਆ ਹੈ ਤਾਂ ਪਹਿਲਾ ਮੇਅਰ ਬਣਾਉਣਾ ਇੱਜਤ ਦੀ ਲਡ਼ਾਈ ਹੈ ਕਿਉਂਕਿ ਜੋ ਵੀ ਪਾਰਟੀ ਮੇਅਰ ਬਣਨਾ ਚਾਹੁੰਦੀ ਹੈ ਤਾਂ ਇਸਦ ਨਾਮ ਇਤਿਹਾਸ ‘ਚ ਦਰਜ ਹੋ ਜਾਵੇਗਾ। ਉੱਥੇ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਲਈ ਮੇਅਰ ਬਣਾਉਣਾ ਬਹੁਤ ਜਰੂਰੀ ਹੈ ਕਿਉਂਕਿ ਇੱਕ ਤਾਂ ਸਰਕਾਰ ਪੰਜਾਬ ‘ਚ ਕਾਂਗਰਸ ਦੀ ਚੱਲ ਰਹੀ ਹੈ ਤਾਂ ਦੂਜੇ ਪਾਸੇ ਕਪੂਰਥਲਾ ‘ਚ ਕਾਂਗਰਸ ਦਾ ਬੋਲਬਾਲਾ ਹੈ।

ਇਹ ਵੀ ਪੜ੍ਹੋ : ਸ਼ਰਮਸਾਰ: ਮੋਗਾ ’ਚ 2 ਬੱਚਿਆਂ ਦੇ ਪਿਓ ਵੱਲੋਂ ਤੀਜੀ ਜਮਾਤ ’ਚ ਪੜ੍ਹਦੀ ਬੱਚੀ ਨਾਲ ਜਬਰ-ਜ਼ਿਨਾਹ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri